ਵਿਸ਼ਵ ਨਮੂਨੀਆ ਦਿਵਸ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਵਿਸ਼ਵ ਨਮੂਨੀਆ ਦਿਵਸ ’ਤੇ ਲੋਕਾਂ ਨੂੰ ਜਾਗਰੂਕ ਕੀਤਾ
Publish Date: Thu, 12 Nov 2026 05:31 PM (IST)
Updated Date: Thu, 12 Nov 2026 05:33 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ ਦੀ ਅਗਵਾਈ ਹੇਠ ਸਿਹਤ ਬਲਾਕ ਭਗਤਾ ਭਾਈਕਾ ਅਧੀਨ ਵੀ ਵਿਸ਼ਵ ਨਮੂਨੀਆਂ ਦਿਵਸ ਮੌਕੇ ਲੋਕਾਂ ਨੂੰ ਅਤੇ ਛੋਟੇ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿੰਡ ਦਿਆਲਪੁਰਾ ਭਾਈਕਾ ਸੰਬੋਧਨ ਕਰਦੇ ਹੋਏ ਸੀਐਚਓ ਅਮਨਦੀਪ ਕੌਰ ਨੇ ਕਿਹਾ ਕਿ 12 ਨਵੰਬਰ ਨੂੰ ਵਿਸ਼ਵ ਨਮੂਨੀਆ ਦਿਵਸ ਮਨਾਉਣ ਦਾ ਉਦੇਸ਼ ਨਮੂਨੀਆਂ ਦੀ ਗੰਭੀਰਤਾ ਅਤੇ ਇਸ ਦੀਆਂ ਨਿਸ਼ਾਨੀਆਂ ਤੋਂ ਜਾਣੂ ਕਰਵਾਉਂਦੇ ਹੋਏ ਲੋਕਾਂ ਨੂੰ ਇਸ ਦੇ ਇਲਾਜ ਲਈ ਜਾਗਰਿਤਤਾ ਪੈਦਾ ਕਰਨਾ ਹੈ। ਉਹਨਾਂ ਦੱਸਿਆ ਕਿ ਨਮੂਨੀਆ ਇਨਫੈਕਸ਼ਨ ਹੈ ਜੋ ਵਿਅਕਤੀ ਦੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਫੇਫੜਿਆਂ ਦੀਆਂ ਹਵਾ ਥੈਲੀਆਂ ਵਿੱਚ ਸੋਜ ਹੋ ਜਾਂਦੀ ਹੈ।ਜਿਸ ਕਾਰਨ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਲੱਛਣਾਂ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਖੰਗ ਤੋਂ ਬਾਅਦ ਬਲਗਮ ਹੋਣਾ, ਬੁਖਾਰ ਹੋਣਾ, ਠੰਡ ਲੱਗਣਾ ਲੇਟਣ ਸਮੇਂ ਜਾਂ ਸਾਹ ਲੈਣ ਸਮੇਂ ਤਕਲੀਫ ਹੋਣਾ, ਛਾਤੀ ਵਿੱਚ ਦਰਦ ਹੋਣਾ ਬਿਨਾਂ ਕਾਰਨ ਥਕਾਵਟ ਮਹਿਸੂਸ ਹੋਣਾ ਭੁੱਖ ਦੀ ਘਾਟ ਹੋਣੀ, ਉਲਟੀਆਂ ਲੱਗਣੀਆਂ, ਸਿਰ ਦਰਦ, ਚੱਕਰ ਆਉਣਾ ਆਦਿ ਇਸ ਦੀਆਂ ਨਿਸ਼ਾਨੀਆਂ ਹਨ। ਉਹਨਾਂ ਦੱਸਿਆ ਕਿ ਵੱਧ ਜੋਖਮ ਵਾਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਐਚ ਆਈ ਵੀ ਪੀੜਤ ਗਰਭ ਅਵਸਥਾ ਵਾਲੀਆਂ ਔਰਤਾਂ ਸ਼ੂਗਰ ਗੁਰਦਿਆਂ ਦੀ ਬਿਮਾਰੀ ਤੋਂ ਪੀੜਿਤ ਲੋਕ ਇਸ ਦੀ ਮਾਰ ਵਿੱਚ ਛੇਤੀ ਆਉਂਦੇ ਹਨ। ਉਹਨਾਂ ਸਝਾਅ ਦਿੱਤਾ ਕਿ ਅਜਿਹੀਆਂ ਨਿਸ਼ਾਨੀਆਂ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਆਪਣਾ ਇਲਾਜ ਕਰਵਾਇਆ ਜਾਵੇ। ਇਸੇ ਤਰ੍ਹਾਂ ਹੀ ਭਗਤਾ ਭਾਈਕਾ, ਬੁਰਜ, ਹਮੀਰਗੜ੍ਹ, ਮਲੂਕਾ, ਰਾਮੂਵਾਲਾ, ਗੁਰੂਸਰ, ਸਿਰੀਏਵਾਲਾ, ਜਲਾਲ ਆਕਲੀਆ, ਜਲਾਲ, ਬੁਰਜ ਲੱਧਾ ਸਿੰਘ ਵਾਲਾ ਆਦਿ ਪਿੰਡਾਂ ਵਿਚ ਵੀ ਲੋਕਾਂ ਨੂੰ ਜਾਗਰਿਤ ਕੀਤਾ ਗਿਆ।