ਆਕਸਫੋਰਡ ਦੇ ਵਿਦਿਆਰਥੀਆਂ ਦੀ ਸਾਇੰਸ ਪ੍ਰੋਜੈਕਟ ਦੀ ਪੇਸ਼ਕਾਰੀ ‘ਚ ਪ੍ਰਾਪਤੀ ਆਕਸਫੋਰਡ ਦੇ ਵਿਦਿਆਰਥੀਆਂ ਦੀ ਸਾਇੰਸ ਪ੍ਰੋਜੈਕਟ ਦੀ ਪੇਸ਼ਕਾਰੀ ‘ਚ ਪ੍ਰਾਪਤੀ
Publish Date: Sat, 31 Oct 2026 04:25 PM (IST)
Updated Date: Sat, 31 Oct 2026 04:28 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਦਿ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਸਿਰਫ਼ ਅਕਾਦਮਿਕ ਸਿੱਖਿਆ ਵਿਚ ਹੀ ਨਹੀਂ ਸਗੋਂ ਬਹੁ-ਪੱਖੀ ਬੌਧਿਕ ਕ੍ਰਿਆਵਾਂ ਵਿਚ ਵੀ ਮੋਹਰੀ ਹਨ। ‘ਦ ਇੰਸਟੀਟਚਊਟ ਆਫ਼ ਇੰਜੀਨੀਅਰਿੰਗ’ ਬਠਿੰਡਾ ਵਿਖੇ 21ਵੀਂ ਸਲਾਨਾ ਜਨਰਲ ਮੀਟਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋ. ਜਗਪਾਲ ਸਿੰਘ ਉਭਈ ਚੇਅਰਮੈਨ ਲ਼ੋਕਲ ਸੈਂਟਰ ਬਠਿੰਡਾ, ਡਾ. ਜਗਤਾਰ ਸਿੰਘ ਸਿਵੀਆ ਚੇਅਰਮੈਨ ਇਲੈਕਟੋ੍ਰਨਿਕ ਐਂਡ ਟੈਲੀਕਿਊਮਨੀਕੇਸ਼ਨਜ, ਡਿਵੀਜ਼ਨ ਬੋਰਡ ਤੇ ਡਾ. ਅਮਨਦੀਪ ਕੌਰ ਸਰਾਓ ਸੈਕਟਰੀ ਬਠਿੰਡਾ ਲੋਕਲ ਸੈਂਟਰ ਦੀ ਰਹਿਨੁਮਾਈ ਹੇਠ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਪਵਨ ਕੁਮਾਰ ਗਰਗ, (ਫਾਰਮਰ ਵਾਇਰਲੈੱਸ ਐਡਵਾਈਜ਼ਰ, ਗੋਰਮਿੰਟ ਆਫ਼ ਇੰਡੀਆ, ਫਾਰਮਰ ਚੇਅਰਮੈਨ ਆਰ.ਆਰ. ਬੀ, ਆਈਟੀ ਯੂ, ਜਨੇਵਾ ਤੇ ਡਾਕਟਰ ਲਾਭ ਸਿੰਘ, ਫਾਰਮਰ ਐਡਵਾਈਜ਼ਰ ਡੀਓਟੀ ਗੋਰਮਿੰਟ ਆਫ਼ ਇੰਡੀਆ, ਸਬ-ਚੇਅਰਮੈਨ, ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿਚ ਆਕਸਫ਼ੋਰਡ ਦੇ 30 ਵਿਦਿਆਰਥੀ ਆਪਣੇ ਪ੍ਰੋਜੈਕਟਾਂ ਨਾਲ ਸ਼ਾਮਲ ਹੋਏ। ਇਹ ਆਕਸਫ਼ੋਰਡ ਸੰਸਥਾ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਅਟਲ ਲੈਬ ਦੇ ਇੰਚਾਰਜ ਹਰੀਸ਼ਰਨ ਅਗਰਵਾਲ ਦੀ ਅਗਵਾਈ ਹੇਠ ਸਿਮਰਨਜੀਤ ਕੌਰ ਜਮਾਤ ਨੌਵੀਂ ਰੌਜ਼ਸ, ਖੁਸ਼ਪਿੰਦਰ ਕੌਰ ਜਮਾਤ ਨੌਵੀਂ ਲੌਟਸ, ਦਿਲਰਾਜ ਸਿੰਘ ਜਮਾਤ ਨੌਵੀਂ ਰੌਜ਼ਸ, ਨਵਤਾਜਵੀਰ ਕੌਰ ਜਮਾਤ ਅੱਠਵੀਂ ਲੌਟਸ, ਮਹਿਕ ਗਰਗ ਜਮਾਤ ਅੱਠਵੀਂ ਰੌਜ਼ਸ, ਹਰਸਿਮਰਨਦੀਪ ਕੌਰ ਜਮਾਤ ਅੱਠਵੀਂ ਰੌਜ਼ਸ, ਇਵੰਨਿਯਾ ਜਮਾਤ ਅੱਠਵੀਂ ਸੱਤਵੀਂ ਰੌਜ਼ਸ, ਪਰੀਸ਼ਾ ਗੁਪਤਾ ਜਮਾਤ ਸੱਤਵੀਂ ਰੌਜ਼ਸ, ਕੋਮਲਪ੍ਰੀਤ ਕੌਰ ਜਮਾਤ ਸੱਤਵੀਂ ਰੌਜ਼ਸ, ਮੰਨਤ ਜਮਾਤ ਸੱਤਵੀਂ ਰੌਜ਼ਸ, ਜੈਸੀਕਾ ਜਮਾਤ ਸੱਤਵੀਂ ਰੌਜ਼ਸ, ਭੂਮੀਕਾ ਰਾਣੀ ਜਮਾਤ ਸੱਤਵੀਂ ਸਨਫਲਾਵਰ, ਸਹਿਜਪ੍ਰੀਤ ਕੌਰ ਜਮਾਤ ਸੱਤਵੀਂ ਸਨਫਲਾਵਰ, ਪਰੀਸ਼ਾ ਗਰਗ ਜਮਾਤ ਸੱਤਵੀਂ ਸਨਫਲਾਵਰ, ਗੁਰਲੀਨ ਕੌਰ ਜਮਾਤ ਸੱਤਵੀਂ ਸਨਫਲਾਵਰ, ਹਰਕੀਰਤ ਕੌਰ ਜਮਾਤ ਦੱਸਵੀਂ ਰੌਜ਼ਸ, ਪਰਨੀਤ ਕੌਰ ਜਮਾਤ ਨੌਵੀਂ ਡੈਫੋਡਿਲ, ਪਰਾਂਜਲ ਸੁਖੀਜਾ ਜਮਾਤ ਨੌਵੀਂ ਡੈਫੋਡਿਲ, ਗੁਰਪ੍ਰੀਤ ਸਿੰਘ ਜਮਾਤ ਨੌਵੀਂ ਡੈਫੋਡਿਲ, ਤਾਨਿਆ ਸ਼ਰਮਾ ਜਮਾਤ ਅੱਠਵੀਂ ਰੌਜ਼, ਹਿਮਾਂਸ਼ੀ ਜਮਾਤ ਅੱਠਵੀਂ ਰੌਜ਼ ਇਨ੍ਹਾਂ ਪੰਦਰਾਂ ਵਿਦਿਆਰਥੀ ਵੱਲੋਂ ਤਿਆਰ ਕੀਤਾ ਗਿਆ ਇੰਟਰੀਪ੍ਰੀਨੀਯੂਰਸ਼ਿਪ ਸਕਿੱਲ ਐਲਈਡੀ ਪ੍ਰੋਜੈਕਟ ਅਤੇ ਸਮਾਰਟ ਆਈਓਟੀ ਗੈਸ ਲੀਕੇਜ ਡਾਇਟੈਕਟਰ ਪ੍ਰੋਜੈਕਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਸਮਾਰਟ ਸਰਵਿਸ ਲੈੱਸ ਏਅਰ ਕੰਡੀਸ਼ਨਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਲਈ ਤਿੰਨ ਹਜ਼ਾਰ(3000) ਰੁਪਏ ਦਾ ਨਗਦ ਇਨਾਮ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸੱਤਵੀਂ ਤੋਂ ਦੱਸਵੀਂ ਜਮਾਤ ਤੱਕ ਦੇ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤੇ ਬਾਕੀ ਵਿਦਿਆਰਥੀਆਂ ਨੁੰ ਵੀ ਹਰ ਖੇਤਰ ਵਿਚ ਆਪਣੀ ਦਿਲਚਸਪੀ ਜਗਾਉਣ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਤੇ ਸਾਰੇ ਕੁਆਰਡੀਨੇਟਰਜ਼ ਵੀ ਮੋਜੂਦ ਸਨ।