ਆਕਸਫ਼ੋਰਡ ਸਕੂਲ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਆਕਸਫ਼ੋਰਡ ਸਕੂਲ ਨੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ
Publish Date: Fri, 06 Nov 2026 06:17 PM (IST)
Updated Date: Fri, 06 Nov 2026 06:17 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਦਾ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ ਵਿਖੇ ਬੰਦੀ-ਛੋੜ ਦਿਵਸ ਤੇ ਦੀਵਾਲੀ ਦੇਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੀਵਾ, ਮੋਮਬੱਤੀ ਦੀ ਸਜਾਵਟ, ਕਲਾਸ ਰੰਗੋਲੀ, ਗਰੀਟਿੰਗ ਕਾਰਡ, ਮੋਮਬੱਤੀ ਸਟੈਂਡ ਦੀ ਸਜਾਵਟ, ਪੂਜਾ-ਥਾਲੀ ਦੀ ਸਜਾਵਟ, ਲਿੱਪਣ ਆਰਟ-ਕਰਾਫਟ ਤੇ ਪੈੱਨ ਹੋਲਡਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ “ਹਰੀ-ਭਰੀ ਦੀਵਾਲੀ” ਤੇ “ਪਟਾਕਿਆਂ ਨੂੰ ਨਾਂਹ” ਦੇ ਵੀ ਸਲੋਗਨ ਮੁਕਾਬਲੇ ਕਰਵਾਏ ਗਏ। ਦੂਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਰੰਗੋਲੀ, ਕਾਰਡ ਤੇ ਹਾਊਸ ਡਿਸਪਲੇਅ ਬੋਰਡ ਦੀ ਸਜਾਵਟ ਆਦਿ ਦਾ ਇੰਟਰ ਹਾਊਸ ਮੁਕਾਬਲਾ ਹੋਇਆ। ਸਾਰੇ ਵਿਦਿਆਰਥੀਆਂ ਨੇ ਆਪਣੇ-ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਉਨਾਂ ਨੇ ਆਪਣੀਆਂ ਕਲਾ-ਕ੍ਰਿਤੀਆਂ ਰਾਹੀਂ ਹਰੀ ਭਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਇਹ ਤਿਉਹਾਰ ਸਾਡੀ ਪੂੰਜੀ, ਸਾਡਾ ਸਰਮਾਇਆ ਹਨ, ਜੋ ਸਾਨੂੰ ਵਿਰਾਸਤ ਵਿੱਚ ਮਿਲੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੀਵਾਲੀ ਪ੍ਰਦੂਸ਼ਣ ਰਹਿਤ ਹੀ ਮਨਾਉਣੀ ਚਾਹੀਦੀ ਹੈ ਤਾਂਕਿ ਸਾਡਾ ਵਾਤਾਵਰਨ ਪ੍ਰਦੂਸ਼ਣ ਰਹਿਤ ਰਹੇ ਅਤੇ ਸਾਨੂੰ , ਜੀਵ-ਜੰਤੂਆਂ ਨੂੰ ਸਾਹ ਲੈਣ ਵਿੱਚ ਔਖ ਨਾ ਆਵੇ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਹਰਗੁਰਪ੍ਰੀਤ ਸਿੰਘ, ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਨੇ ਅਧਿਆਪਕ, ਹੈਲਪਰਜ਼ ਤੇ ਡਰਾਈਵਰਾਂ ਨੂੰ ਤੋਹਫੇ ਦੇ ਕੇ ਦਿਵਾਲੀ ਤੇ ਬੰਦੀ-ਛੋੜ ਦਿਵਸ ਦੀ ਵਧਾਈਦਿੱਤੀ। ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਦੀਵਾਲੀ ਸ਼ੋਰ ਸ਼ਰਾਬੇ ਦਾ ਨਹੀ ਸਗੋਂ ਰੌਸ਼ਨੀ ਦਾ ਤਿਉਹਾਰ ਹੈ। ਇਸ ਲਈ ਦੀਵਾਲੀ ਹਰੀ-ਭਰੀ ਹੀ ਮਨਾਈ ਜਾਵੇ ਤਾਂ ਕਿ ਕੁਦਰਤ ਦਾ ਸੁੰਤਲਨ ਨਾ ਵਿਗੜੇ।