ਆਕਸਫੋਰਡ ਸਕੂਲ ਰੱਖੜੀ ਦਾ ਤਿਉਹਾਰ ਮਨਾਇਆ ਆਕਸਫੋਰਡ ਸਕੂਲ ਰੱਖੜੀ ਦਾ ਤਿਉਹਾਰ ਮਨਾਇਆ
Publish Date: Fri, 28 Aug 2026 04:18 PM (IST)
Updated Date: Fri, 28 Aug 2026 04:19 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਦਾ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਵਿਚ ਭੈਣ-ਭਰਾ ਦੇ ਪਵਿੱਤਰ ਬੰਧਨ ਦਾ ਤਿਉਹਾਰ ‘ਰੱਖੜੀ’ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੀਆਂ ਲੜਕੀਆਂ ਵੱਲੋਂ ਆਪਣੇ ਹੱਥੀਂ ਰੱਖੜੀਆਂ ਤਿਆਰ ਕੀਤੀਆਂ ਗਈਆਂ, ਜਿਸ ਵਿਚ ਉਨ੍ਹਾਂ ਨੇ ਬੜੇ ਹੀ ਆਕਰਸ਼ਿਤ ਡਿਜ਼ਾਇਨ ਤਿਆਰ ਕਰਕੇ ਬਜ਼ਾਰੀ (ਰੇਡੀਮੇਡ) ਰੱਖੜੀਆਂ ਨੂੰ ਵੀ ਮਾਤ ਪਾ ਦਿੱਤੀ। ਵੱਖ-ਵੱਖ ਅਕਾਰਾਂ ਤੇ ਡਿਜ਼ਾਇਨਾਂ ਦੀਆਂ ਇਨ੍ਹਾਂ ਰੱਖੜੀਆਂ ਨੂੰ ਭੈਣਾਂ (ਵਿਦਿਆਰਥਣਾਂ) ਨੇ ਆਪਣੇ ਵਿਦਿਆਰਥੀ ਭਰਾਵਾਂ ਦੇ ਗੁੱਟ ਤੇ ਵੀ ਸਜਾਇਆ। ਇਸ ਦੇ ਨਾਲ-ਨਾਲ ਲੜਕਿਆਂ ਵੱਲੋਂ ਵੀ ਭੈਣਾਂ ਲਈ ਹੱਥੀਂ ਗਿਫ਼ਟ ਬਾਕਸ ਤਿਆਰ ਕੀਤੇ ਗਏ। ਇਸ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੇ ਰੱਖੜੀ ਤੇ ਗਿਫ਼ਟ ਬਾਕਸ ਦਾ ਅਦਾਨ-ਪ੍ਰਦਾਨ ਕਰਕੇ ਇਸ ਪਵਿੱਤਰ ਬੰਧਨ ਦਾ ਭੈਣ-ਭਰਾ ਦੇ ਆਤਮਿਕ ਪਿਆਰ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਤਿਆਰ ਕੀਤੀਆਂ ਗਈਆਂ ਰੱਖੜੀਆਂ, ਰੱਖੜੀ-ਥਾਲੀ ਤੇ ਗਿਫ਼ਟ ਬਾਕਸਾਂ ਦੀ ਨੁਮਾਇਸ਼ ਵੀ ਲਗਾਈ ਗਈ।ਜਿਸ ਨੂੰ ਮਾਪਿਆਂ ਵੱਲੋਂ ਉਤਸ਼ਾਹ ਪੂਰਵਕ ਹੁੰਗਾਰਾ ਮਿਲਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਕਿਹਾ ਕਿ ਅਜਿਹੇ ਤਿਉਹਾਰ ਸਾਡੇ ਜੀਵਨ ਵਿੱਚ ਰੰਗੀਨੀ ਭਰਦੇ ਹਨ, ਹੁਲਾਸ ਪੈਦਾ ਕਰਦੇ ਹਨ ਅਤੇ ਨਵੀਆਂ ਉਮੰਗਾਂ ਜਗਾਉਦੇ ਹਨ। ਇਸ ਲਈ ਸਾਨੂੰ ਇਨ੍ਹਾਂ ਤਿਉਹਾਰਾਂ ਨੂੰ ਬੜੀ ਪਵਿੱਤਰਤਾ, ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਰੱਖੜੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਡਾ ਵਿਰਸਾ ਹਨ। ਸਾਨੂੰ ਇਨ੍ਹਾਂ ਨੂੰ ਬੜੀ ਸੰਜੀਦਗੀ ਨਾਲ ਮਨਾਉਂਦੇ ਹੋਏ, ਇਸ ਵਿਰਸੇ ਰੂਪੀ ਤਿਉਹਾਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ।