ਜ਼ੋਨਲ ਖੇਡਾਂ ‘ਚ ਆਕਸਫੋਰਡ ਦੇ ਖਿਡਾਰੀਆਂ ਨੇ 31 ਮੈਡਲ ਜਿੱਤੇ ਜ਼ੋਨਲ ਖੇਡਾਂ ‘ਚ ਆਕਸਫੋਰਡ ਦੇ ਖਿਡਾਰੀਆਂ ਨੇ 31 ਮੈਡਲ ਜਿੱਤੇ
Publish Date: Thu, 20 Aug 2026 04:57 PM (IST)
Updated Date: Fri, 21 Aug 2026 04:01 AM (IST)
ਫੋਟੋ : 5 ਕੈਪਸਨ-ਜੇਤੂ ਖਿਡਾਰਨਾਂ ਦਾ ਸਨਮਾਨ ਕਰਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਸਥਾਨਕ ਸਹਿਰ ਵਿਖੇ ਹੋਈਆਂ 70ਵੀਆਂ ਜ਼ੋਨ ਪੱਧਰੀ ਸਕੂਲ ਖੇਡਾਂ ’ਚ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਸਕੈਟਿੰਗ, ਕੁਸ਼ਤੀ, ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਆਦਿ ਵਿਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਕਸਫੋਰਡ ਸਕੂਲ ਦੇ ਮੈਦਾਨਾਂ ਵਿੱਚ ਹੋਈਆ ਜ਼ੋਨਲ ਖੇਡਾਂ ਵਿਚ ਲੱਗਭੱਗ 20 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚੋਂ ਆਕਸਫੋਰਡ ਸਕੂਲ ਦੇ ਖਿਡਾਰੀਆਂ ਨੇ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਸਕੈਟਿੰਗ, ਕੁਸ਼ਤੀ ਵਿਚੋਂ ਗੋਲਡ ਮੈਡਲ ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਵਿੱਚੋਂ ਸਿਲਵਰ ਅਤੇ ਤਾਬਾਂ ਮੈਡਲ ਜਿੱਤਿਆ। ਇਸ ਤਰ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨੇ 16 ਗੋਲਡ ਮੈਡਲ, 9 ਸਿਲਵਰ ਅਤੇ 6 ਤਾਬਾਂ ਮੈਡਲਾਂ ਉੱਤੇ ਕਬਜ਼ਾ ਕੀਤਾ। ਇਹ ਬਹੁਤ ਮਾਣਵਾਲੀ ਗੱਲ ਹੈ ਕਿ ਇਸ ਸੰਸਥਾ ਦੀ ਝੋਲੀ ਵਿਚ ਕੁੱਲ 31 ਮੈਡਲ ਪਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਾਰੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸਕੂਲ ਦੇ ਡੀਪੀ ਅਧਿਆਪਕ ਪ੍ਰਦਮਨ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਕੋਰ ਅਤੇ ਪੂਨਮ ਰਾਣੀ ਨੂੰ ਵਧਾਈ ਦਿੰਦੇ ਕਿਹਾ ਕਿ ਯੋਗ ਅਗਵਾਈ ਵਿੱਚ ਹੀ ਉੱਚ ਪ੍ਰਾਪਤੀਆਂ ਦੀ ਆਸ ਕੀਤੀ ਜਾਦੀ ਹੈ। ਇਸੇ ਦੌਰਾਨ ਵੱਖ-ਵੱਖ ਖੇਡਾਂ ਵਿੱਚ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਕੂਲ ਦੇ 165 ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ ਅਤੇ ਹੋਰ ਵਧੇਰੇ ਪ੍ਰਾਪਤੀਆਂ ਕਰਦੇ ਹੋਏ ਆਪਣੇ ਮਾਂ-ਬਾਪ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਯਤਨ ਕਰਨਗੇ।