ਖ਼ਾਲਸਾ ਕਾਲਜ ‘ਚ ਇੱਕ ਰੋਜ਼ਾ ਵਰਕਸ਼ਾਪ ਲਗਾਈ ਖ਼ਾਲਸਾ ਕਾਲਜ ‘ਚ ਇੱਕ ਰੋਜ਼ਾ ਵਰਕਸ਼ਾਪ ਲਗਾਈ
Publish Date: Mon, 28 Sep 2026 04:59 PM (IST)
Updated Date: Mon, 28 Sep 2026 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠਸੰਦਲੀ ਵਿਰਸਾ (ਈਸੀਏ) ਵਿਭਾਗ ਵੱਲੋਂ ਲੋਕ ਕਲਾਵਾਂ ਉੱਤੇ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੌਰਾਨ ਲੋਕ-ਕਲਾਵਾਂ ਦੇ ਮਾਹਰ ਬੀਬੀ ਜਸਪਾਲ ਕੌਰ ਅਤੇ ਬੀਬੀ ਗੁਰਪ੍ਰੀਤ ਕੌਰ (ਹੱਥਾਂ ਦਾਹੁਨਰ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਇਨੂੰ ਬਣਾਉਣਾ, ਛਿੱਕੂਬਣਾਉਣਾ, ਨਾਲਾ ਬੁਣਨਾ, ਕਢਾਈ ਅਤੇ ਪਰਾਂਦਾ ਬਣਾਉਣ ਦੀਆਂ ਤਕਨੀਕਾਂ ਬਾਰੇਵਿਸਥਾਰ ਸਹਿਤ ਜਾਣਕਾਰੀ ਦਿੱਤੀ।ਉਹਨਾਂ ਸਾਰੀਆਂ ਕਲਾਵਾਂ ਦਾ ਹੱਥੀ ਅਭਿਆਸ ਕਰਵਾਇਆ। ਇਸ ਦੌਰਾਨ ਹੀ ਸਸੁਖਦੀਪ ਸਿੰਘ ਨੇਟੋਕਰਾ ਬਣਾਉਣਾ ਤੇ ਰੱਸਾ ਵੱਟਣ ਬਾਰੇ ਵਿਹਾਰਕ ਤੌਰ ‘ਤੇ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਸਤਿੰਦਰਕੌਰ ਮਾਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਸੱਭਿਆਚਾਰਕ ਵਿਰਾਸਤ ਨੂੰਸੰਭਾਲਣਾ ਅਤੇਇਸ ਦੀਆਂ ਪਰੰਪਰਿਕ ਕਲਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡਾ ਮੁੱਖ ਮਕਸਦ ਹੈ ਜਿਸ ਤਹਿਤ ਅਜਿਹੇਪ੍ਰੋਗਰਾਮ ਉਲੀਕੇ ਜਾਣਾ ਸਮੇਂ ਦੀ ਮੁੱਖ ਲੋੜ ਹੈ।ਅਖ਼ੀਰ ਵਿੱਚ ਆਏ ਹੋਏ ਮਾਹਿਰਾਂ ਨੂੰ ਸਨਮਾਨ ਚਿੰਨ੍ਹ ਦੇ ਕੇਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਿਮਰਜੀਤ ਕੌਰ, ਪ੍ਰੋਫੈਸਰ ਜਿੰਕਪ੍ਰੀਤ ਕੌਰ, ਪ੍ਰੋਫੈਸਰ ਅੰਮ੍ਰਿਤਪਾਲਸਿੰਘ, ਪ੍ਰੋਫੈਸਰ ਮਨੀਸ਼ਾ ਰਾਣੀ, ਪ੍ਰੋਫੈਸਰ ਗਗਨਦੀਪ ਕੌਰ ਅਤੇ ਪ੍ਰੋਫੈਸਰ ਮਨਪ੍ਰੀਤ ਕੌਰ ਹਾਜਰ ਸਨ।