ਓਮ ਸੰਜ ਪ੍ਰਾਈਵੇਟ ਲਿਮ. ਸੰਗਤ ਕਲਾਂ ਵਿਖੇ ਲਹਿਰਾਇਆ ਤਿਰੰਗਾ ਓਮ ਸੰਜ ਪ੍ਰਾਈਵੇਟ ਲਿਮਿਟਡ ਸੰਗਤ ਕਲਾਂ ਵਿਖੇ ਧੂਮ-ਧਾਮ ਨਾਲ ਲਹਿਰਾਇਆ ਤਿਰੰਗਾ
Publish Date: Sun, 16 Aug 2026 04:34 PM (IST)
Updated Date: Mon, 17 Aug 2026 04:00 AM (IST)
ਧਰਮਪਾਲ ਸ਼ਰਮਾ, ਪੱਤਰ ਪ੍ਰੇਰਕ, ਸੰਗਤ ਮੰਡੀ : ਦੇਸ਼ ਦੇ ਸੁਤੰਤਰਤਾ ਦਿਵਸ ਦੀ 80ਵੀਂ ਵਰ੍ਹੇਗੰਢ ਸਬੰਧੀ ਓਮ ਸਾਂਝ ਪ੍ਰਾਈਵੇਟ ਲਿਮਿਟਡ ਸੰਗਤ ਕਲਾਂ ਦੀ ਫੈਕਟਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਫੈਕਟਰੀ ਕੰਪਲੈਕਸ ਵਿਚ ਪੂਰੇ ਦੇਸ਼ ਭਗਤੀ ਦੇ ਜੋਸ਼ ਨਾਲ ਤਿਰੰਗਾ ਝੰਡਾ ਲਹਿਰਾਇਆ ਗਿਆ। ਸਮਾਗਮ ਵਿਚ ਫੈਕਟਰੀ ਦੇ ਸਮੂਹ ਸਟਾਫ਼ ਅਤੇ ਪ੍ਰਬੰਧਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਹ ਸਮਾਗਮ ਸੰਸਥਾ ਦੇ ਮੁਖੀ ਦੀਪ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਰਡੀ ਅਗਰਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਆਰਡੀ ਅਗਰਵਾਲ ਨੇ ਸਮੂਹ ਸਟਾਫ਼ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਾਰਿਆਂ ਨੂੰ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਝੰਡਾ ਲਹਿਰਾਉਣ ਦੀ ਰਸਮ ਫੈਕਟਰੀ ਦੇ ਡਾਇਰੈਕਟਰ ਧਰਮਪਾਲ ਅਤੇ ਸੱਤਿਆ ਪਾਲ, ਏਕੇ ਯਾਦਵ ਤੇ ਸੂਰਿਆ ਭਾਨ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਤਿਰੰਗਾ ਲਹਿਰਾਉਂਦੇ ਹੀ ਫੈਕਟਰੀ ਕੰਪਲੈਕਸ ਦੇਸ਼ ਭਗਤੀ ਦੇ ਨਾਅਰਿਆਂ ਤੇ ਰਾਸ਼ਟਰੀ ਗੀਤ ਨਾਲ ਗੂੰਜ ਉੱਠਿਆ। ਸਟਾਫ਼ ਮੈਂਬਰਾਂ ਨੇ ਤਿਰੰਗੇ ਨੂੰ ਸਲਾਮੀ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਪਰਵਿੰਦਰ, ਜੀਐੱਮ ਐੱਚਆਰ ਗੁਰਵਿੰਦਰ ਢਿੱਲੋਂ, ਸੁਖਜਿੰਦਰ ਸਿੰਘ, ਰਾਜਵਿੰਦਰ ਸਿੰਘ, ਰਜਿੰਦਰ ਸਿੰਘ, ਜੀਐੱਮ ਰਾਜਵੀਰ, ਤਰਲੋਚਨ ਸਿੰਘ, ਬਲਵੀਰ ਬੀਰਾ, ਬਿਪਨ ਡੱਬਵਾਲੀ ਸਮੇਤ ਹੋਰ ਪ੍ਰਬੰਧਕ ਤੇ ਮੁਲਾਜ਼ਮ ਹਾਜ਼ਰ ਸਨ। ਮਹਿਮਾਨਾਂ ਅਤੇ ਮੁਲਾਜ਼ਮਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਅੰਤ ਵਿੱਚ ਟਰਾਂਸਪੋਰਟ ਮੈਨੇਜਰ ਧਰਮਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।