ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਅਹੁਦੇਦਾਰ ਚੁਣੇ ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਅਹੁਦੇਦਾਰ ਚੁਣੇ
Publish Date: Tue, 01 Sep 2026 03:55 PM (IST)
Updated Date: Tue, 01 Sep 2026 03:58 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਟੀਚਰਜ਼ ਹੋਮ ਟਰੱਸਟ (ਰਜਿ,) ਬਠਿੰਡਾ ਦੀ ਜਨਰਲ ਬਾਡੀ ਦੀ ਮੀਟਿੰਗ ਟਰੱਸਟ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਟਰੱਸਟ ਦੇ ਦੋ ਮੈਂਬਰਾਂ ਨੂੰ ਖ਼ਾਲੀ ਥਾਂ ਤੇ ਸਥਾਈ ਮੈਂਬਰ ਨਿਯੁਕਤ ਕੀਤਾ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਟਰੱਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ ਨੇ ਦੱਸਿਆ ਕਿ ਦੋ ਨਵੇਂ ਮੈਂਬਰਾਂ ਨੂੰ ਅਸਥਾਈ ਮੈਂਬਰ ਲਿਆ ਗਿਆ। ਜਰਨਲ ਬਾਡੀ ਮੀਟਿੰਗ ਵਿੱਚ ਅਗਲੇ ਚਾਰ ਸਾਲਾਂ ਲਈ ਟਰੱਸਟ ਦੇ ਚੇਅਰਮੈਨ ਦੀ ਵੀ ਚੋਣ ਕੀਤੀ ਗਈ। ਚੇਅਰਮੈਨ ਦੀ ਚੋਣ ਲਈ ਟਰੱਸਟ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਸ੍ਰੀ ਬੀਰਬਲ ਦਾਸ ਦੇ ਨਾਂ ਦਾ ਪੈਨਲ ਪੇਸ਼ ਕੀਤਾ। ਇਸ ਪੈਨਲ ਦੀ ਤਾਈਦ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਘਬੀਰ ਚੰਦ ਸ਼ਰਮਾ ਅਤੇ ਬਲਵੀਰ ਸਿੰਘ ਨੇ ਕੀਤਾ। ਇਸ ਪੈਨਲ ਦੇ ਬਰਾਬਰ ਕੋਈ ਹੋਰ ਨਾਂ ਪੇਸ਼ ਨਹੀਂ ਹੋਇਆ, ਇਸ ਕਰਕੇ ਜਨਰਲ ਹਾਊਸ ਨੇ ਸ੍ਰੀ ਬੀਰਬਲ ਦਾਸ ਨੂੰ ਟੀਚਰਜ਼ ਹੋਮ ਪ੍ਰਤੀ ਵਧੀਆ ਸੇਵਾਵਾਂ ਦੇਣ ਬਦਲੇ ਸਰਬਸੰਮਤੀ ਨਾਲ ਦੁਬਾਰਾ ਫਿਰ ਚੇਅਰਮੈਨ ਦੇ ਅਹੁਦੇ ਲਈ ਚੁਣ ਲਿਆ ਗਿਆ। ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਕਿਸੇ ਅਹੁਦੇ ਤੇ ਰਹਿ ਕੇ ਕੰਮ ਕਰਨਾ ਜਾਂ ਮੈਂਬਰ ਬਨਣਾ ਆਪਣੇ ਆਪ ਵਿੱਚ ਬੜੀ ਮਾਣਮੱਤੀ ਗੱਲ ਹੈ। ਚੋਣ ਦੇ ਸਮੇਂ ਜਰਨਲ ਬਾਡੀ ਦੇ ਲੱਗਭਗ ਸਾਰੇ ਮੈਂਬਰ ਹਾਜ਼ਰ ਸਨ। ਗੁਰਨਾਮ ਸਿੰਘ ਸਾਬਕਾ ਪ੍ਰਧਾਨ ਨੇ ਰਿਟਰਨਿੰਗ ਅਫ਼ਸਰ ਵਜੋਂ ਆਪਣੀ ਜਿੰਮੇਂਵਾਰੀ ਵਧੀਆ ਢੰਗ ਨਾਲ ਨਿਭਾਈ। ਟਰੱਸਟ ਦੇ ਖਜ਼ਾਨਚੀ ਪਰਮਜੀਤ ਰਾਮਾਂ ਨੇ ਵਿੱਤ ਸੰਬੰਧੀ ਰਿਪੋਰਟ ਪੇਸ਼ ਕੀਤੀ।ਇਸ ਮੀਟਿੰਗ ਵਿੱਚ ਹੋਰ ਕੰਮ ਵੀ ਕੱਢੇ ਗਏ। ਨਵਨੀਤ ਸਿੰਘ, ਖਰੁਸ਼ਚੇਵ ਸ਼ਰਮਾ, ਲਾਭ ਸਿੰਘ, ਨਛੱਤਰ ਸਿੰਘ, ਮੇਹਰ ਬਾਹੀਆ ਨੇ ਆਪਣੇ ਵਿਚਾਰ ਰੱਖੇ। ਇਸ ਚੋਣ ਪ੍ਰਕਿਰਿਆ ਵਿੱਚ ਓਮ ਪ੍ਰਕਾਸ਼, ਜਰਨੈਲ ਕੌਰ, ਬਿੰਦਰ ਕੌਰ, ਰਵਿੰਦਰ ਕੁਮਾਰ, ਜਗਮੇਲ ਸਿੰਘ, ਜਗਤਾਰ ਸਿੰਘ, ਰਘੂ ਨਾਥ, ਬਲਕਰਨ ਸਿੰਘ, ਦੇਵਰਾਜ, ਅਮਨਦੀਪ ਆਦਿ ਸਾਰੇ ਮੈਂਬਰ ਹਾਜ਼ਰ ਸਨ। ਮੀਟਿੰਗ ਦੀ ਸਮੁੱਚੀ ਕਾਰਵਾਈ ਟਰੱਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ ਵੱਲੋਂ ਨਿਭਾਈ ਗਈ।