
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਨਐਚਐਮ ਇੰਪਲਾਈਜ ਯੂਨੀਅਨ ਵੱਲੋਂ ਕਲਮਛੋੜ ਹੜਤਾਲ ਜਾਰੀ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ-
ਐਨਐਚਐਮ ਇੰਪਲਾਈਜ ਯੂਨੀਅਨ ਪੰਜਾਬ ਦੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਪੂਰਨ ਤੌਰ ਤੇ ਕਲਮਛੋੜ ਹੜਤਾਲ ਸੁਰੂ ਕੀਤੀ ਗਈ ਹੈ, 17 ਅਗਸਤ ਤੋਂ 24 ਅਗਸਤ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਪ੍ਰੰਤੂ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕੀਤੇ ਜਾਣ ਦਾ ਲਿਖਤੀ ਭਰੋਸਾ ਨਾ ਦਿੱਤਾ ਤਾ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰਨ ਤੋਂ ਗੁਰੇਜ ਨਹੀ ਕੀਤਾ ਜਾਵੇਗਾ। ਇੰਨ੍ਹਾਂ ਦਾ ਪ੍ਰਗਟਾਵਾਂ ਯੂਨੀਅਨ ਆਗੂਆਂ ਗੁਰਦੀਪ ਸਿੰਘ, ਅਵਨੀਸ਼, ਰੇਨੂੰ, ਹਰਜਿੰਦਰ ਕੌਰ, ਜਸਮੀਤ ਕੌਰ, ਅਨੀਤਾ ਰਾਣੀ ਆਦਿ ਨੇ ਸਿਵਲ ਸਰਜਨ ਦਫਤਰ ਬਠਿੰਡਾ ਵਿਖੇ ਰੋਸ ਧਰਨਾ ਦੇਣ ਉਪਰੰਤ ਕੀਤਾ।
ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਬਹੁਤੇ ਮੁਲਜ਼ਮਾ ਵਿੱਚ ਰੋਸ ਪਾਇਆ ਜਾਂ ਰਿਹਾ ਹੈ, ਉਨ੍ਹਾਂ ਕਿਹਾ ਕਿ 24 ਅਗਸਤ ਤੱਕ ਐਨਐਚਐਮ ਪੰਜਾਬ ਦੇ ਸਾਰੇ ਕਰਮਚਾਰੀਆ ਵੱਲੋਂ ਉਹਨਾਂ ਨਾਲ ਸੰਬੰਧਿਤ ਕਲੈਰੀਕਲ, ਪੈਰਾਮੈਡੀਕਲ, ਮੈਡੀਕਲ, ਮੀਟਿੰਗਾਂ ਟਰੇਨਿੰਗ ਆਦਿ ਹਰ ਤਰ੍ਹਾਂ ਦਾ ਕੰਮ ਰਿਪੋਰਟਿੰਗ ਬੰਦ ਕਰਕੇ ਕਲਮ ਛੋੜ ਹੜਤਾਲ-ਕੰਪਿਊਟਰਬੰਦ ਹੜਤਾਲ ਕਰਦੇ ਹੋਏ ਸਿਵਿਲ ਸਰਜਨ ਐਸਐਮਓ ਦਫਤਰਾਂ ਦੇ ਬਾਹਰ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਮੰਗਾ ਵੱਲੋਂ ਧਿਆਨ ਨਹੀਂ ਦਿੰਦੀ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਠੇਕਾ ਪ੍ਰਥਾ ਦਾ ਸੰਤਾਪ ਭੋਗ ਰਹੇ ਐਨਐਚਐਮ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਗਾਂ ਨੂੰ ਤਰੁੰਤ ਪੂਰਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਰਿਟਾਇਰਮੈਂਟ ਉਮਰ ਹੱਦ ਦੇ ਵਿੱਚ ਵੱਧਾ ਕਰਨਾ ਸੰਬੰਧੀ ਲੋਇਲਟੀ ਬੋਨਸ ਲਾਗੂ ਕੀਤਾ ਜਾਵੇ, ਰਿਟਾਇਰਮੈਂਟ ਉੱਪਰ ਗ੍ਰੈਜਿਟੀ ਲਾਗੂ ਕੀਤੀ ਜਾਵੇ, ਪੂਰੇ ਪੰਜਾਬ ਐਨ .ਐਚ ਐਮ ਵਿੱਚ ਖਾਲੀ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ, ਮਹੀਨਾਵਾਰ ਤਨਖਾਹ ਦੀ ਅਦਾਇਗੀ ਪੰਜ ਤੱਕ ਕੀਤੀ ਜਾਵੇ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਕਰਮਚਾਰੀਆਂ ਦੀ ਜਾਇਦਾ ਮੰਗਾਂ ਪੂਰੀਆਂ ਨਹੀ ਕੀਤੀਆਂ ਜਾਂਦੀਆਂ ਤਾਂ 27 ਅਗਸਤ ਨੂੰ ਕਰਮਚਾਰੀ ਵੱਲੋਂ ਸਟੇਟ ਹੈਡ ਕੁਆਰਟਰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਓਮ ਪ੍ਰਕਾਸ਼, ਸੁਨੀਲ ਸਿੰਗਲਾ, ਕੇਸ਼ਵ ਗੁਰ, ਸਿਮਰਨ ਕੋਰ, ਸੰਤੋਸ ਰਾਣੀ, ਸੁਖਵਿੰਦਰ ਕੋਰ, ਅਮਨਦੀਪ ਸਿੰਗਲਾ, ਕੁਲਵਿੰਦਰ ਸਿੰਘ, ਮਨਫੂਲ ਸਿੰਘ, ਸੁਖਪਾਲ ਕੋਰ, ਮਮਤਾ ਰਾਣੀ, ਸੁਖਮੰਦਰ ਸਿੰਘ ਆਦਿ ਹਾਜਰ ਸਨ।