- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਊਂਡੇਸ਼ਨ ਸਮਾਜ ਸੇਵਾ ਦੇ ਖੇਤਰ ‘ਚ ਅਹਿਮ ਭੂਮਿਕਾ ਨਿਭਾਅ ਰਹੀ ਹੈ-ਸਤੀਸ਼ ਕੁਮਾਰ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲਾਇਫ ਕੇਅਰ ਫਾਉਂਡੇਸ਼ਨ ਵੱਲੋਂ ਨਾਮਵਰ ਸਮਾਜ ਸੇਵੀ ਆਗੂ ਰਛਪਾਲ ਸਿੰਘ ਨਿੱਕਾ ਧੀਮਾਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਲਾਈਫ ਕੇਅਰ ਫਾਉਂਡੇਸ਼ਨ ਦੇ ਐੱਮਡੀ ਅਵਤਾਰ ਸਿੰਘ ਬੈਨੀਪਾਲ ਦੀ ਦੇਖ-ਰੇਖ ਹੇਠ ਚੈਰੀਟੇਬਲ ਲੈਬੋਰੇਟਰੀ ਭਗਤਾ ਭਾਈਕਾ ਵਿਖੇ ਬਲੱਡ ਚੈੱਕ-ਅਪ ਕੈਂਪ ਲਗਾਇਆ ਗਿਆ, ਜਿਸ ਵਿਚ 190 ਲੋੜਵੰਦ ਲੋਕਾਂ ਦਾ ਚੈੱਕਅਪ ਕੀਤਾ ਗਿਆ।
ਇਸ ਮੌਕੇ ਐੱਨਜੀਓ ਵਰਕਰ ਸਤੀਸ਼ ਕੁਮਾਰ ਨੇ ਕਿਹਾ ਕਿ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਤੇ ਆਮ ਲੋਕਾਂ ਨੂੰ ਘੱਟ ਖ਼ਰਚੇ ’ਤੇ ਮੈਡੀਕਲ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ‘ਮਿਸ਼ਨ ਸਿਹਤਮੰਦ ਪੰਜਾਬ’ ਤਹਿਤ 817ਵਾਂ ਚੈਰੀਟੇਬਲ ਲੈਬਾਰਟਰੀ ਮੈਗਾ ਕੈਂਪ ਲਗਾਇਆ ਗਿਆ ਹੈ ਤੇ ਇਸ ਕੈਂਪ ਦੌਰਾਨ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਵਾਉਣ ਦੀ ਸਹੂਲਤ ਦਿੱਤੀ ਗਈ, ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਗੁਰਦਿਆਂ ਦੇ ਪੰਜ ਟੈਸਟ, ਯੂਰਿਕ ਐਸਿਡ ਤੇ ਸ਼ੂਗਰ ਸਮੇਤ ਵੱਖ-ਵੱਖ ਜਾਂਚਾਂ ਕੀਤੀਆਂ ਗਈਆ। ਇਸ ਸਮੇਂ ਇਕੱਤਰ ਲੋਕਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਯਤਨ ਦੀ ਸ਼ਲਾਘਾ ਕਰਦੇ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਮਹੱਤਵਪੂਰਨ ਕਦਮ ਹਨ।
ਇਸ ਮੌਕੇ ਸਮਾਜ ਸੇਵੀ ਦਵਿੰਦਰ ਸਿੰਘ ਮਠਾੜੂ, ਸਮਾਜ ਸੇਵੀ ਰਾਮ ਸਿੰਘ ਮਲੂਕਾ, ਦਰਸਨ ਸਿੰਘ ਭਾਈਕੇ, ਹਰਿੰਦਰ ਸਿੰਘ ਹਿੰਦਾ, ਗੁਰਤੇਜ ਸਿੰਘ ਚਾਨੀ, ਨਿਰਮਲ ਸਿੰਘ ਭਗਤਾ, ਹਰਦੀਪ ਸਿੰਘ ਮਨੈਂਜਰ, ਕਰਨਦੀਪ ਸਿੰਘ ਦੂਆ, ਗੁਰਦੀਪ ਸਿੰਘ, ਵਿਜੇ ਕੁਮਾਰ ਸਿੰਗਲਾ, ਗੁਰਬਚਨ ਸਿੰਘ ਧੀਮਾਨ, ਰਾਜਾ ਸਿੰਘ ਧੀਮਾਨ, ਨਵਦੀਪ ਸਿੰਘ ਮਠਾੜੂ, ਸੁਖਜੰਟ ਸਿੰਘ ਖਾਲਸਾ, ਡਾ. ਪਰਗਟ ਸਿੰਘ ਆਦਿ ਹਾਜ਼ਰ ਸਨ।