ਖ਼ਾਲਸਾ ਕਾਲਜ 'ਚ ‘ਬੰਦੇ ਬਣੋ ਬੰਦੇ’ ਨਾਟਕ ਨੇ ਦਰਸ਼ਕਾਂ ਦੇ ਮਨ ਮੋਹ ਲਏ ਖ਼ਾਲਸਾ ਕਾਲਜ 'ਚ ‘ਬੰਦੇ ਬਣੋ ਬੰਦੇ’ ਨਾਟਕ ਨੇ ਦਰਸ਼ਕਾਂ ਦੇ ਮਨ ਮੋਹ ਲਏ
Publish Date: Thu, 29 Oct 2026 04:09 PM (IST)
Updated Date: Thu, 29 Oct 2026 04:10 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਵਿਚ ਸਟੂਡੈਂਟ ਕੌਂਸਲ ਵੱਲੋਂ ਪ੍ਰਸਿੱਧ ਕਲਾਕਾਰ ਰਾਣਾ ਰਣਬੀਰ ਦੁਆਰਾ ਲਿਖੇ ਅਤੇ ਨਿਰਦੇਸ਼ਤ ਕੀਤੇ ਗਏ ਨਾਟਕ ‘ਬੰਦੇ ਬਣੋ ਬੰਦੇ’ ਦੀ ਸਫਲ ਪੇਸ਼ਕਾਰੀ ਨੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਤੇ ਅਨਰੇਰੀ ਸਕੱਤਰ ਖਾਲਸਾ ਕਾਲਜ ਕਮੇਟੀ ਭਗਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਬਕਾ ਮੰਤਰੀ ਮਲੂਕਾ ਨੇ ਨਾਟਕ ਬੰਦੇ ਬਣੋ ਬੰਦੇ ਦੀ ਪੇਸ਼ਕਾਰੀ ਲਈ ਕਲਾਕਾਰ ਰਾਣਾ ਰਣਬੀਰ ਦੀ ਸਲਾਘਾ ਕਰਦੇ ਕਿਹਾ ਕਿ ਨਾਟਕ ਬੇਹੱਦ ਪ੍ਰਭਾਵਸਾਲੀ ਹੋਣ ਕਾਰਨ ਉਨ੍ਹਾਂ ਨੇ ਪੁਰੇ ਨਾਟਕ ਦਾ ਆਨੰਦ ਮਾਣਿਆ ਹੈ। ਪ੍ਰੋਗਰਾਮ ਦੇ ਆਰੰਭ ਵਿਚ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਮੁੱਖ ਮਹਿਮਾਨ, ਲੋਕਲਮੈਨੇਜਿੰਗ ਕਮੇਟੀ ਦੇ ਮੈਬਰਾਨ, ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਨਾਟਕ ਟੀਮ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜੀਓ ਆਇਆਂ ਆਖਿਆ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਨਾਟਕ ਦੀ ਪੇਸ਼ਕਾਰੀ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਹਿਤ ਦੀ ਮਹੱਤਵਪੂਰਨ ਵਿਧਾ ਨਾਟਕ/ਰੰਗਮੰਚ ਨਾਲ ਜੋੜਨਾ ਅਤੇ ਅਜੋਕੇ ਤਕਨਾਲੋਜੀ ਦੇ ਯੁੱਗ ਵਿਚ ਪੈਦਾ ਹੋਏ ਸਮਾਜਿਕ, ਮਾਨਸਿਕ ਵਰਤਾਰੇ ਤੇ ਮਸਲਿਆਂ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਮਨੁੱਖੀ ਸਰੋਕਾਰਾਂ ਨਾਲ ਬਾਵਸਤਾ ਨਾਟਕ ‘ਬੰਦੇ ਬਣੋ ਬੰਦੇ’ ਦੀ ਪੇਸ਼ਕਾਰੀ ਉੱਘੇ ਰੰਗ ਕਰਮੀ ਰਾਣਾ ਰਣਬੀਰ ਤੇ ਉਸ ਦੇ ਸਹਿਯੋਗੀ ਕਲਾਕਾਰ ਰਾਜਵੀਰ ਬੋਪਾਰਾਏ ਦੁਆਰਾ ਬਾਖ਼ੂਬੀ ਪੇਸ਼ਕਾਰੀ ਕੀਤੀ ਗਈ, ਜਿਸ ਦਾ ਸਰੋਤਿਆਂ ਦੇ ਮਨਾਂ ਉਪਰ ਡੂੰਘਾ ਪ੍ਰਭਾਵ ਪਿਆ। ਅਜੋਕੇ ਪਰਿਵਾਰਕ ਭਾਈਚਾਰਕ ਮਸਲਿਆਂ ਅਤੇ ਉਨ੍ਹਾਂ ਦੇ ਸਾਰਥਕ ਹੱਲ ਨੂੰ ਹਾਸੇ ਤੇ ਵਿਅੰਗਾਤਮਕ ਵਿਧੀ ਰਾਹੀਂ ਬਾਖੂਬੀ ਪੇਸ਼ ਕਰਦਾ ਹੋਇਆ ਇਹ ਨਾਟਕ ਯਾਦਗਾਰੀ ਹੋ ਨਿੱਬੜਿਆ ਤੇ ਕਾਲਜ ਦੇ ਇਸ ਉਪਰਾਲੇ ਦੀ ਖੂਬ ਪ੍ਰਸੰਸਾ ਹੋ ਰਹੀ ਹੈ। ਇਸ ਸਮੇ ਵਿਦਿਆਰਥੀਆਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਸੰਸਥਾ ਵਿਚ ਪੁਸਤਕ ਮੇਲੇ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ ਜਪ ਕਿਤਾਬ ਘਰ ਮਲੋਟ ਅਤੇ ਰਾਜਿੰਦਰਾ ਬੁੱਕ ਡਿਪੂ ਭਗਤਾ ਵੱਲੋਂ ਮੁੱਲਵਾਨ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਲਾਇਬ੍ਰੇਰੀ ਵੱਲੋਂ ਵੀ ਧਾਰਮਿਕ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਸਾਹਿਤ ਰਸੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਪ੍ਰੋਗਰਾਮ ਦੇ ਅਖੀਰ ਵਿਚ ਕਾਲਜ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਮੁੱਖ ਮਹਿਮਾਨ ਸਿਕੰਦਰ ਸਿੰਘ ਮਲੂਕਾ, ਨਾਟਕ ਟੀਮ ਦੇ ਮੈਂਬਰਾਨ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੀਬੀ ਸੁਰਜੀਤ ਕੌਰ ਧਰਮ-ਪਤਨੀ ਸਿਕੰਦਰ ਸਿੰਘ ਮਲੂਕਾ, ਮੇਜਰ ਸਿੰਘ ਢਿੱਲੋਂ, ਸਤਨਾਮ ਸਿੰਘ ਭਾਈ ਰੂਪਾ, ਫੁੰਮਣ ਸਿੰਘ, ਡਾ. ਪਰਨੀਤ ਕੌਰ ਦਿਉਲ, ਰਾਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਖਾਨਦਾਨ, ਕੌਰ ਸਿੰਘ ਕੋਠਾਗੁਰੂ, ਪ੍ਰੋਫੈਸਰ ਮਲਵਿੰਦਰ ਸਿੰਘ ਪ੍ਰਿੰਸੀਪਲ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ, ਡਾ. ਚਰਨਦੀਪ ਸਿੰਘ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ, ਹਰਸ਼ ਕੁਮਾਰ ਮੈਨੇਜਰ ਐਚ ਡੀ ਐਫ ਸੀ ਬੈਂਕ ਭਗਤਾ, ਬਲੌਰ ਸਿੰਘ ਪ੍ਰਧਾਨ ਸਾਹਿਤਿਕ ਮੰਚ ਭਗਤਾ, ਰਜਿੰਦਰ ਸਿੰਘ ਮਰਾਹੜ, ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।