ਨਸ਼ੇ ਰੋਕਣ ਸਬੰਧੀ ਪੰਜਾਬ ਸਰਕਾਰ ਦੇ ਦਾਅਵੇ ਫੋਕੇ ਸਾਬਿਤ ਹੋਏ, ਅਜੇ ਵੀ ਦਿਖਾਵੇ ਗੰਭੀਰਤਾ-ਗੁਰਬਾਜ਼ ਸਿੰਘ ਸਿੱਧੂ ਨਸ਼ੇ ਰੋਕਣ ਸਬੰਧੀ ਪੰਜਾਬ ਸਰਕਾਰ ਦੇ ਦਾਅਵੇ ਫੋਕੇ ਸਾਬਿਤ ਹੋਏ, ਅਜੇ ਵੀ ਦਿਖਾਵੇ ਗੰਭੀਰਤਾ-ਗੁਰਬਾਜ਼ ਸਿੰਘ ਸਿੱਧੂ
Publish Date: Thu, 15 Oct 2026 04:52 PM (IST)
Updated Date: Thu, 15 Oct 2026 04:54 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਮਾਨਸਾ ਵਿਖੇ ਬੀਤੇ ਦਿਨ ਵਾਪਰੇ ਮੰਦਭਾਗੇ ਘਟਨਾਕ੍ਰਮ ਨੇ ਨਸ਼ੇ ਰੋਕਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ ਨੂੰ ਜਿੱਥੇ ਫੋਕੇ ਸਾਬਿਤ ਕਰ ਦਿੱਤਾ ਹੈ ਉੱਥੇ ਇਹ ਵੀ ਦਿਖਾ ਦਿੱਤੈ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਪ੍ਰਤੀ ਸਰਕਾਰ ਭੋਰਾ ਵੀ ਫਿਕਰਮੰਦ ਨਹੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਚ ਕਾਂਗਰਸ ਵੱਲੋਂ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ। ਪ੍ਰੈੱਸ ਨੂੰ ਜਾਰੀ ਬਿਆਨ ’ਚ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ‘ਯੁੱਧ ਨਸ਼ੇ ਵਿਰੁੱਧ’ ਵਰਗੀ ਕਾਗਜ਼ੀ ਮੁਹਿੰਮ ਚਲਾ ਕੇ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਨਾਉਣ ਦੀਆਂ ਗੱਲਾਂ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ’ਚ ਹਾਲਾਤ ਅਸਲ ’ਚ ਕੀ ਬਣ ਕੀ ਗਏ ਹਨ ਹੁਣ ਇਹ ਲੋਕਾਂ ਦੇ ਸਾਹਮਣੇ ਆ ਗਏ ਹਨ। ਗੁਲਜ਼ਾਰ ਸਿੰਘ ਲਾਡਵੰਜਾਰਾ ਵੱਲੋਂ ਨਸ਼ਿਆਂ ਵਿਰੁੱਧ ਆਵਾਜ਼ ਉਠਾ ਕੇ ਖੁਦਕੁਸ਼ੀ ਕਰ ਲੈਣ ਤੋਂ ਬਾਅਦ ਹੁਣ ਮਾਨਸਾ ਵਿਖੇ ਵਾਪਰੇ ਦੁੱਖਦਾਈ ਘਟਨਾਕ੍ਰਮ ਤੋਂ ਇਹ ਸਾਬਿਤ ਹੋ ਗਿਐ ਕਿ ਇਸ ਸਰਕਾਰ ਦੇ ਰਾਜ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣੀ ਗੁਨਾਹ ਵਾਂਗ ਹੋ ਗਈ ਹੈ। ਸਿੱਧੂ ਨੇ ਕਿਹਾ ਕਿ ਨੌਜਵਾਨੀ ਨੂੰ ਨਸ਼ੇ ਘੁਣ ਵਾਂਗ ਖਾ ਰਹੇ ਹਨ ਪਰ ਸਰਕਾਰ ਦੇ ਨੁਮਾਇੰਦੇ ਸਿਵਾਏ ਫੋਕੀ ਬਿਆਨਬਾਜ਼ੀ ਤੋਂ ਕੁਝ ਵੀ ਨਹੀ ਕਰ ਰਹੇ। ਉਨ੍ਹਾਂ ਕਿਹਾ ਕਿ ਅਜੇ ਵੀ ਸਰਕਾਰ ਗੰਭੀਰਤਾ ਦਿਖਾਵੇ ਤੇ ਨਸ਼ਿਆਂ ਖਿਲਾਫ ਇਕ ਜ਼ੋਰਦਾਰ ਤੇ ਠੋਸ ਨਤੀਜਿਆਂ ਵਾਲੀ ਮੁਹਿੰਮ ਵਿੱਢੇ ਤਾਂਕਿ ਨੌਜਵਾਨੀ ਦਾ ਹੋਰ ਨੁਕਸਾਨ ਹੋਣੋ ਬਚਾਇਆ ਜਾ ਸਕੇ।