ਜੀਕੇਯੂ ’ਚ ‘ਉਚੇਰੀ ਸਿੱਖਿਆ ’ਚ ਮਸਨੂਈ ਬੁੱਧੀ ਦਾ ਯੋਗਦਾਨ’ ਰਿਫ੍ਰੈਸ਼ਰ ਕੋਰਸ ਦੀ ਸ਼ਾਨਦਾਰ ਸਮਾਪਤੀ ਜੀਕੇਯੂ ਵਿਚ ‘ਉਚੇਰੀ ਸਿੱਖਿਆ ਵਿਚ ਮਸਨੂਈ ਬੁੱਧੀ ਦਾ ਯੋਗਦਾਨ’ ਰਿਫ੍ਰੈਸ਼ਰ ਕੋਰਸ ਦਾ ਸ਼ਾਨਦਾਰ ਸਮਾਪਨ
Publish Date: Sun, 11 Oct 2026 04:13 PM (IST)
Updated Date: Sun, 11 Oct 2026 04:14 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ (ਐੱਚਆਰਡੀਸੀ) ਵੱਲੋਂ ਫੈਕਲਟੀ ਆਫ਼ ਸਾਇੰਸਜ਼, ਹਿਊਮੈਨਟੀਜ਼ ਐਂਡ ਲੈਂਗੂਏਜਿਜ਼, ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਅਤੇ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਵਡੋਦਰਾ ਦੇ ਸਹਿਯੋਗ ਨਾਲ ‘ਉਚੇਰੀ ਸਿੱਖਿਆ ਵਿੱਚ ਮਸਨੂਈ ਬੁੱਧੀ ਦਾ ਯੋਗਦਾਨ’ ਵਿਸ਼ੇ ’ਤੇ ਕਰਵਾਏ 12 ਰੋਜ਼ਾ ਰਿਫ੍ਰੈਸ਼ਰ ਕੋਰਸ ਦਾ ਸ਼ਾਨਦਾਰ ਸਮਾਪਨ ਹੋਇਆ। ਸਮਾਪਤੀ ਸਮਾਰੋਹ ਵਿੱਚ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਬੜੌਦਾ ਦੇ ਵਾਈਸ ਚਾਂਸਲਰ ਡਾ. ਭਾਲਚੰਦਰਾ ਮਹਾਂਦੇਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਯੂਜੀਸੀ ਐੱਮਐੱਮਟੀਟੀਸੀ ਦੇ ਡਾਇਰੈਕਟਰ ਡਾ. ਆਸ਼ੁਤੋਸ਼ ਬਿਸਵਾਲ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਪ੍ਰਧਾਨਗੀ ਜੀ.ਕੇ.ਯੂ. ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਕੀਤੀ। ਇਸ ਮੌਕੇ ਡਾ. ਜਗਤਾਰ ਸਿੰਘ ਧੀਮਾਨ, ਪ੍ਰੋ. ਵਾਈਸ ਚਾਂਸਲਰ, ਚਾਂਸਲਰ ਗੁਰਲਾਭ ਸਿੰਘ ਸਿੱਧੂ, ਡਾ. ਪੀਯੂਸ਼ ਵਰਮਾ, ਡਾ. ਹਰਜਸਪਾਲ ਸਿੰਘ, ਡਾਇਰੈਕਟਰ ਕੈਂਪਸ ਅਤੇ ਡਾ. ਜਾਵੇਦ ਅਹਿਮਦ ਖਾਨ, ਕਨਵੀਨਰ ਡਾ. ਅਮਿਤ ਟੁਟੇਜਾ, ਡੀਨ ਸਮੇਤ ਹੋਰ ਅਕਾਦਮਿਕ ਅਧਿਕਾਰੀ ਹਾਜ਼ਰ ਸਨ। ਸਮਾਗਮ ਦੌਰਾਨ ਰਿਫ੍ਰੈਸ਼ਰ ਕੋਰਸ ਦਾ ਕਿਤਾਬਚਾ ਜਾਰੀ ਕੀਤਾ ਗਿਆ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਕੋਰਸ ਦੀ ਕੋਆਰਡੀਨੇਟਰ ਡਾ. ਕਵਿਤਾ ਬੱਤਰਾ ਨੇ ਦੱਸਿਆ ਕਿ ਰਿਫ੍ਰੈਸ਼ਰ ਕੋਰਸ ਦੌਰਾਨ ਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦੇ 26 ਵਿਦਵਾਨਾਂ ਤੇ ਵਿਸ਼ਾ ਮਾਹਿਰਾਂ ਨੇ ਏ.ਆਈ. ਸਾਖਰਤਾ, ਚੈਟਜੀਪੀਟੀ, ਜੈਮਿਨੀ, ਕਲਾਉਡ, ਕੋਪਾਇਲਟ, ਪਰਪਲੈਕਸਿਟੀ ਅਤੇ ਨੋਟਬੁੱਕ ਐੱਲ.ਐੱਮ. ਵਰਗੇ ਸਾਧਨਾਂ ਦੀ ਅਕਾਦਮਿਕ ਵਰਤੋਂ, ਫਾਇਦਿਆਂ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। 50 ਭਾਗੀਦਾਰਾਂ ਨੇ ਏਆਈ ਦੀ ਸਹਾਇਤਾ ਨਾਲ ਪਾਠ ਯੋਜਨਾਬੰਦੀ, ਪਾਠਕ੍ਰਮ ਡਿਜ਼ਾਈਨ, ਪ੍ਰੋਜੈਕਟ ਆਧਾਰਿਤ ਸਿਖਲਾਈ, ਗੇਮੀਫਿਕੇਸ਼ਨ ਅਤੇ ਇੰਟਰਐਕਟਿਵ ਸਿੱਖਿਆ ਵਰਗੇ ਵਿਸ਼ਿਆਂ ਦੀ ਪੜਚੋਲ ਕੀਤੀ।