ਆਪ ਦੀ ਅਖੌਤੀ ਕੱਟੜ ਇਮਾਨਦਾਰੀ ਹੋਈ ਬੇਨਕਾਬ : ਗੁਰਪ੍ਰੀਤ ਮਲੂਕਾ ਆਪ ਦੀ ਅਖੌਤੀ ਕੱਟੜ ਇਮਾਨਦਾਰੀ ਹੋਈ ਬੇਨਕਾਬ-ਗੁਰਪ੍ਰੀਤ ਮਲੂਕਾ
Publish Date: Wed, 07 Oct 2026 04:29 PM (IST)
Updated Date: Wed, 07 Oct 2026 04:29 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਈ ਡੀ ਵੱਲੋਂ ਉਠਾਏ ਗਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਮਾਣਯੋਗ ਹਾਈਕੋਰਟ ਵੱਲੋਂ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਸੌਪਣ ਦਾ ਸਵਾਗਤ ਕੀਤਾ ਕਰਦੇ ਕਿਹਾ ਕਿ ਈਡੀ ਵੱਲੋਂ ਵਾਰ ਵਾਰ ਡੀਜੀਪੀ ਨੂੰ ਇਸ ਮਾਮਲੇ ਵਿਚ ਸੀਐਮਓ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਦੇ ਨਜ਼ਦੀਕੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕਰਨ ਲਈ ਕਿਹਾ ਗਿਆ ਸੀ। ਪਰ ਡੀਜੀਪੀ ਅਤੇ ਪੰਜਾਬ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਮਾਮਲੇ ਨੂੰ ਅੱਗੇ ਪਾਉਂਦੀ ਰਹੀ ਸਰਕਾਰ ਦੇ ਨਾਂ ਪੱਖੀ ਰਵਈਏ ਨਾਲ ਕੱਟੜ ਇਮਾਨਦਾਰੀ ਬੇਨਕਾਬ ਹੋ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਓਐੱਸਡੀ ਤੇ ਉਸਦੇ ਨਜਦੀਕੀਆਂ ਨੇ ਵੱਡੇ ਅਧਿਕਾਰੀਆਂ ਨੂੰ ਮਲਾਈਦਾਰ ਪੋਸਟਿੰਗ ਕੁੱਝ ਰੀਅਲ ਅਸਟੇਂਟ ਕਾਰੋਬਾਰੀਆਂ ਨੂੰ ਲਾਭ ਦੇਣ ਲਈ ਗਮਾਡਾ ਦੀਆਂ ਨੀਤੀਆਂ ਵਿਚ ਬਦਲਾਅ ਤੋਂ ਲੈ ਕੇ ਅਸਲਾ ਲਾਇਸੈਂਸ ਜਾਰੀ ਕਰਨ ਵਰਗੇ ਮਾਮਲਿਆ ‘ਚ ਅਰਬਾਂ ਰੁਪਏ ਦਾ ਕਥਿਤ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਡੀਜੀਪੀ ਨੂੰ ਮਾਮਲਾ ਦਰਜ ਕਰਕੇ ਖੁਦ ਜਾਂਚ ਕਰਨ ਦਾ ਮੌਕਾ ਦਿੱਤਾ, ਜੇਕਰ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਸੀ ਤਾਂ ਸਰਕਾਰ ਖੁਦ ਇਸਦੀ ਜਾਂਚ ਕਰਵਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਸੂਬੇ ਵਿਚ ਵੱਡੇ ਪੱਧਰ ਤੇ ਇਮਾਨਦਾਰ ਮੁੱਖ ਮੰਤਰੀ ਦੇ ਬੋਰਡ ਲਵਾ ਰਹੇ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਉਨ੍ਹਾਂ ਦੇ ਅਧਿਕਾਰੀਆਂ ਤੇ ਨਜਦੀਕੀਆਂ ਵੱਲੋਂ ਕੀਤੇ ਘਪਲੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਮੰਤਰੀ ਵਿਜੇ ਸਿੰਗਲਾ, ਫੌਜਾ ਸਿੰਘ ਸਰਾਰੀ, ਵਿਧਾਇਕ ਅਮਿਤ ਰਤਨ ਕੋਟਫਤਾ ਤੇ ਲਾਲਜੀਤ ਭੁੱਲਰ ਖਿਲਾਫ ਦਰਜ ਮਾਮਲਿਆ ਵਿਚ ਵੀ ਸਰਕਾਰ ਨੇ ਕੋਈ ਠੋਸ਼ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਉੱਚ ਅਦਾਲਤ ਨੇ ਸਰਕਾਰ ਤੇ ਪੰਜਾਬ ਪੁਲਿਸ ਦੀ ਮਨਸ਼ਾ ਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੀ ਇਹ ਮਾਮਲਾ ਕੇਂਦਰ ਦੀ ਭਰੋਸੇਯੋਗ ਜਾਂਚ ਏਜੰਸੀ ਸੀਬੀਆਈ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਜਾਂਚ ਨਾਲ ਪੰਜਾਬ ਦੇ ਲੋਕਾਂ ਦੀ ਲੁੱਟ ਕਰਨ ਵਾਲਾ ਇਕ ਵੀ ਦੋਸ਼ੀ ਬਚੇਗਾ ਨਹੀਂ। ਇਸ ਮੌਕੇ ਸੂਬਾ ਸਕੱਤਰ ਕਿਸਾਨ ਵਿੰਗ ਬੂਟਾ ਭਾਈਰੂਪਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਜੱਸਾ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ, ਗੁਰਜੀਤ ਸਿੰਘ ਗੋਰਾ ਦਿਉਣ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਰ ਸਨ।