ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਉਦੱਮੀ ਹੁਨਰਾਂ ਦੇ ਵਿਕਾਸ ਲਈ” ਵੱਖ-ਵੱਖ ਗਤੀਵਿਧੀਆਂ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਉਦੱਮੀ ਹੁਨਰਾਂ ਦੇ ਵਿਕਾਸ ਲਈ” ਵੱਖ-ਵੱਖ ਗਤੀਵਿਧੀਆਂ
Publish Date: Tue, 06 Oct 2026 04:31 PM (IST)
Updated Date: Tue, 06 Oct 2026 04:32 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ ਭਾਰਤ ਸਰਕਾਰ ਦੇ ਚਲੰਤ ਪ੍ਰੋਗਰਾਮਾਂ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਤੇ ਡਿਵੈਲਪਮੈਂਟ ਇੰਨੋਵੇਸ਼ਨ ਕਲਚਰ ਐਂਡ ਇੰਟਰਪੈਨੋਰਸ਼ਿਪ ਵੱਲੋਂ ਇੰਸਟੀਚਿਊਸ਼ਨਜ ਇੰਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਉੱਦਮੀ ਹੁਨਰ ਦੇ ਵਿਕਾਸ ਤੇ ਜਾਗਰੂਕਤਾ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਪੀਐੱਮ ਸ੍ਰੀ. ਸਰਕਾਰੀ ਸੀਨੀਅਰ. ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਆਪਣਾ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਹੁਣ ਖੇਤੀਬਾੜੀ ਉਤਪਾਦਨ ਦੇ ਨਾਲ-ਨਾਲ ਜਿਨਸਾਂ ਦੇ ਮੁੱਲ ਵਾਧੇ ਲਈ ਨਵੀਂ ਉਦੱਮਤਾ ਤੇ ਨਵੀ ਪਹਿਲ-ਕਦਮੀ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਖੇਤੀ ਉਤਪਾਦਨ ਦੇ ਨਾਲ ਭੋਜਨ ਪ੍ਰੋਸੈਸਿੰਗ ਵੱਲ ਤੁਰਨ ਦੀ ਲੋੜ ਹੈ। ਉਹਨਾਂ ਭਾਰਤ ਵਿਚ ਬਾਜਰੇ, ਮੱਧੂ-ਮੱਖੀ ਪਾਲਣ ਤੇ ਮਸਾਲਿਆਂ ਦੇ ਉਤਪਾਦਨ ਨੂੰ ਪ੍ਰੋਤਸਾਹਿਤ ਕਰਨ ਦੀ ਗੱਲ ਆਖੀ। ਉਹਨਾਂ ਖੋਜਾਰਾਥੀਆਂ ਨੂੰ ਸਥਾਨਕ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਤਕਨੀਕਾਂ ਤੇ ਸੁਧਰੇ ਬੀਜਾਂ ਦੇ ਇਸਤੇਮਾਲ ਤੇ ਜ਼ੋਰ ਦਿੱਤਾ। ਇਸ ਮੌਕੇ ਲਗਪਗ 50 ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ, ਉਨ੍ਹਾਂ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀਆਂ ਪ੍ਰਯੋਗਸ਼ਾਲਾਵਾਂ, ਸ਼ਹਿਦ ਪ੍ਰੋਸੈਸਿੰਗ ਪਲਾਂਟ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਉਦੱਮੀ ਕੌਸ਼ਲ ਦਾ ਵਿਵਾਹਰਕ ਗਿਆਨ ਪ੍ਰਾਪਤ ਕੀਤਾ। ਉਹਨਾਂ ਨੂੰ ਯੂਨੀਵਰਸਿਟੀ ਦੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਸੰਬੋਧਨ ਕੀਤਾ। ਡਾ. ਬਹਾਦਰਜੀਤ ਸਿੰਘ ਤੇ ਖੁਸ਼ਵਿੰਦਰ ਸਿੰਘ ਨੇ ਰੇਸ਼ਮ ਦੇ ਕੀੜੇ ਪਾਲਣ, ਮੱਧੂ-ਮੱਖੀ ਪਾਲਣ, ਖੂੰਭਾਂ ਦੀ ਖੇਤੀ ਆਦਿ ਸਹਾਇਕ ਧੰਦਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੁਹਿੰਮ ਤਹਿਤ ਡਾ. ਵਿਕਾਸ ਗੁਪਤਾ ਕਨਵੀਨਰ ਆਈ.ਆਈ.ਸੀ. ਨੇ ਪੀ.ਐੱਮ. ਸ਼੍ਰੀ. ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮੌੜ ਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਵੈ-ਉਦਯੋਗ ਅਤੇ ਸਟਾਰਟ-ਅੱਪ ਸ਼ੁਰੂ ਕਰਨ ਦੇ ਨੁਕਤੇ ਸਾਂਝੇ ਕੀਤੇ। ਗਤੀਵਿਧੀਆਂ ਦੇ ਤਾਲਮੇਲ ਅਤੇ ਸਮੇਂ-ਬੱਧ, ਸੁਚਾਰੂ ਸੰਚਾਲਨ ਲਈ ਇੰਜ. ਸੰਦੀਪ ਸ਼ਰਮਾ, ਕੁਆਰਡੀਨੇਟਰ ਤੇ ਲਵਲੀਨ ਸੱਚਦੇਵਾ, ਡਿਪਟੀ ਡਾਇਰੈਕਟਰ, ਲੋਕ-ਸੰਪਰਕ ਦਾ ਯੋਗਦਾਨ ਸ਼ਲਾਘਾਯੋਗ ਰਿਹਾ।