ਨਥਾਣਾ ਸਕੂਲ ’ਚ ਅਧਿਆਪਕਾਂ ਲਈ ‘ਹੈਪੀ ਕਲਾਸਰੂਮ’ ਤੇ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਨਥਾਣਾ ਸਕੂਲ ਵਿਚ ਅਧਿਆਪਕਾਂ ਲਈ ‘ਹੈਪੀ ਕਲਾਸਰੂਮ’ ’ਤੇ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ
Publish Date: Fri, 02 Oct 2026 05:07 PM (IST)
Updated Date: Fri, 02 Oct 2026 05:07 PM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ, ਨਥਾਣਾ ਵਿਖੇ 1 ਅਕਤੂਬਰ 2026 ਨੂੰ ਸੀ.ਬੀ.ਐੱਸ.ਈ. ਬੋਰਡ ਵੱਲੋਂ ਅਧਿਆਪਕਾਂ ਲਈ ‘ਹੈਪੀ ਕਲਾਸਰੂਮ’ ਵਿਸ਼ੇ ’ਤੇ ਕੈਪਸਿਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ ਗਿਆ। ਟ੍ਰੇਨਿੰਗ ਸੈਸ਼ਨ ਦੌਰਾਨ ਰਿਸੋਰਸ ਪਰਸਨ ਬਲਬੀਰ ਸਿੰਘ ਅਤੇ ਪ੍ਰਿਯੰਕਾ ਸੈਣੀ ਨੇ ਅਧਿਆਪਕਾਂ ਨਾਲ ਕਲਾਸਰੂਮ ਨੂੰ ਖੁਸ਼ਹਾਲ, ਸਕਾਰਾਤਮਕ, ਸੁਰੱਖਿਅਤ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ਸਬੰਧੀ ਮਹੱਤਵਪੂਰਨ ਵਿਚਾਰ ਅਤੇ ਵਿਹਾਰਕ ਤਕਨੀਕਾਂ ਸਾਂਝੀਆਂ ਕੀਤੀਆਂ। ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਭਾਵਨਾਤਮਕ ਭਲਾਈ, ਸਕਾਰਾਤਮਕ ਸੰਚਾਰ, ਅਧਿਆਪਕ-ਵਿਦਿਆਰਥੀ ਸਬੰਧਾਂ, ਸਰਗਰਮ ਭਾਗੀਦਾਰੀ ਅਤੇ ਰਚਨਾਤਮਕ ਸਿੱਖਣ ਵਰਗੇ ਅਹਿਮ ਪਹਿਲੂਆਂ ’ਤੇ ਚਰਚਾ ਕੀਤੀ ਗਈ। ਵੱਖ-ਵੱਖ ਰੁਚਿਕਰ ਗਤੀਵਿਧੀਆਂ, ਵਿਚਾਰ-ਵਟਾਂਦਰੇ ਅਤੇ ਵਿਹਾਰਕ ਉਦਾਹਰਣਾਂ ਰਾਹੀਂ ਅਧਿਆਪਕਾਂ ਨੂੰ ਕਲਾਸਰੂਮ ਦੇ ਮਾਹੌਲ ਨੂੰ ਹੋਰ ਆਨੰਦਮਈ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕੇ ਦੱਸੇ ਗਏ। ਸਕੂਲ ਦੇ ਅਧਿਆਪਕਾਂ ਨੇ ਟ੍ਰੇਨਿੰਗ ਸੈਸ਼ਨ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਵਿਦਿਆਰਥੀਆਂ ਲਈ ਸਹਿਯੋਗੀ ਅਤੇ ਸਕਾਰਾਤਮਕ ਸਿੱਖਣ ਦਾ ਵਾਤਾਵਰਣ ਸਿਰਜਣ ਸਬੰਧੀ ਨਵੀਆਂ ਤਕਨੀਕਾਂ ਸਿੱਖੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜੋਤੀ ਸ਼ਰਮਾ ਨੇ ਰਿਸੋਰਸ ਪਰਸਨ ਬਲਬੀਰ ਸਿੰਘ ਅਤੇ ਪ੍ਰਿਯੰਕਾ ਸੈਣੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਗਿਆਨਵਰਧਕ ਅਤੇ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।