25 ਸਾਲ ਬਾਅਦ ਸੜਕਾਂ ਦੀ ਬਦਲੇਗੀ ਤਸਵੀਰ, 36 ਲੱਖ ਰੁਪਏ ਨਾਲ ਆਦਰਸ਼ ਨਗਰ ’ਚ ਪ੍ਰੀਮਿਕਸ ਕੰਮ ਸ਼ੁਰੂ 25 ਸਾਲ ਬਾਅਦ ਸੜਕਾਂ ਦੀ ਬਦਲੇਗੀ ਤਸਵੀਰ, 36 ਲੱਖ ਰੁਪਏ ਨਾਲ ਆਦਰਸ਼ ਨਗਰ ’ਚ ਪ੍ਰੀਮਿਕਸ ਕੰਮ ਸ਼ੁਰੂ
Publish Date: Fri, 02 Oct 2026 04:52 PM (IST)
Updated Date: Fri, 02 Oct 2026 04:55 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਨੂੰ ਆਧੁਨਿਕ, ਸੁੰਦਰ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਗਤੀ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਅਮਨਦੀਪ ਕੌਰ ਦੇ ਵਾਰਡ ਨੰਬਰ 1 ਅਧੀਨ ਆਉਂਦੇ ਆਦਰਸ਼ ਨਗਰ ਵਿੱਚ ਕਰੀਬ 36 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਪ੍ਰੀਮਿਕਸ ਕੰਮ ਦਾ ਸ਼ੁਭ ਆਰੰਭ ਕਰਵਾਇਆ। ਮੇਅਰ ਵੱਲੋਂ ਆਦਰਸ਼ ਨਗਰ ਦੀ ਗਲੀ ਨੰਬਰ 23 ਤੋਂ ਇਸ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਰਾਣਾ ਰਣਦੀਪ ਸਿੰਘ ਅੰਕਿਤ ਸਹਿਗਲ,ਬਲਦੇਵ ਸਿੰਘ ਬੁੱਟਰ, ਮਾਸਟਰ ਦੀਵਾਨ ਸਿੰਘ, ਗੁਰਚਰਨ ਸਿੰਘ ਬਾਜਕ, ਬੋਹੜ ਸਿੰਘ ਚਹਿਲ, ਡਾ. ਨਿਰਮਲ ਸਿੰਘ, ਰਾਜਬਿੰਦਰ ਸਿੰਘ, ਜੁਗਰਾਜ ਸਿੰਘ ਮਾਨ, ਲਖਵੀਰ ਸਿੰਘ ਲੱਖਾ ਚਹਿਲ, ਮਨਪ੍ਰੀਤ ਸਿੰਘ ਮੰਨੀ, ਸਿਕੰਦਰ ਸਿੰਘ ਚਹਿਲ, ਗੱਗੂ ਚਹਿਲ, ਗੁਰਬਿੰਦਰ ਸਿੰਘ ਭਿੰਦਾ, ਮੋਹਨ ਸਿੰਘ, ਪਰਮੋਦ ਕੁਮਾਰ, ਰਮਨ ਸਿੰਘ ਚਹਿਲ, ਛਿੰਦਰਪਾਲ ਸਿੰਘ ਖਾਲਸਾ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸੂਬੇਦਾਰ ਅਜੀਬ ਸਿੰਘ, ਬੇਅੰਤ ਸਿੰਘ, ਨਾਥਾ ਸਿੰਘ, ਹਨੀ ਗਿੱਲ, ਸੁਰਜੀਤ ਸਿੰਘ ਸੀਤਾ, ਲਖਬੀਰ ਸਿੰਘ ਬਰਾੜ, ਜਗਜੀਤ ਕੁਮਾਰ, ਤਾਰ ਸਿੰਘ ਢਿੱਲੋਂ, ਸ਼ਿਵਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਮਹਿਤਾ ਨੇ ਕਿਹਾ ਕਿ ਆਦਰਸ਼ ਨਗਰ ਦੀਆਂ ਸੜਕਾਂ ’ਤੇ ਕਰੀਬ 25 ਸਾਲਾਂ ਬਾਅਦ ਪ੍ਰੀਮਿਕਸ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਵੱਲੋਂ ਬਿਹਤਰ ਸੜਕਾਂ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯੋਜਨਾਬੱਧ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਕਰੀਬ 36 ਲੱਖ ਰੁਪਏ ਦੀ ਲਾਗਤ ਨਾਲ ਆਦਰਸ਼ ਨਗਰ ਦੀਆਂ ਵੱਖ-ਵੱਖ ਸੜਕਾਂ ’ਤੇ ਪ੍ਰੀਮਿਕਸ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਨਾਲ ਇਲਾਕੇ ਦੀਆਂ ਸੜਕਾਂ ਦੀ ਹਾਲਤ ਵਿੱਚ ਸੁਧਾਰ ਹੋਵੇਗਾ ਅਤੇ ਸਥਾਨਕ ਵਸਨੀਕਾਂ ਨੂੰ ਆਉਣ-ਜਾਣ ਵਿੱਚ ਬਿਹਤਰ ਸਹੂਲਤ ਮਿਲੇਗੀ। ਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਉਦੇਸ਼ ਸਿਰਫ਼ ਚੋਣਵੇਂ ਇਲਾਕਿਆਂ ਤੱਕ ਵਿਕਾਸ ਕਾਰਜਾਂ ਨੂੰ ਸੀਮਤ ਰੱਖਣਾ ਨਹੀਂ, ਸਗੋਂ ਸ਼ਹਿਰ ਦੇ ਹਰ ਵਾਰਡ ਵਿੱਚ ਬਰਾਬਰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਸੀਵਰੇਜ, ਸਫਾਈ, ਸਟ੍ਰੀਟ ਲਾਈਟਾਂ ਅਤੇ ਹੋਰ ਨਾਗਰਿਕ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਪੜਾਅਵਾਰ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਦਿਸ਼ਾ ਵਿੱਚ ਨਗਰ ਨਿਗਮ ਬਠਿੰਡਾ ਵੱਲੋਂ ਵੀ ਵੱਖ-ਵੱਖ ਇਲਾਕਿਆਂ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਗਤੀ ਦਿੱਤੀ ਜਾ ਰਹੀ ਹੈ। ਪ੍ਰੀਮਿਕਸ ਦਾ ਕੰਮ ਸ਼ੁਰੂ ਹੋਣ ’ਤੇ ਆਦਰਸ਼ ਨਗਰ ਦੇ ਵਸਨੀਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਸੜਕਾਂ ਦੇ ਨਿਰਮਾਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਕਰੀਬ 25 ਸਾਲਾਂ ਬਾਅਦ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।