ਰੋਹਤਕ ਬਵਾਸੀਰ ਹਸਪਤਾਲ ਦਾ ‘ਰਤਨ ਪੰਜਾਬ ਦੇ’ ਐਵਾਰਡ ਨਾਲ ਸਨਮਾਨ ਰੋਹਤਕ ਬਵਾਸੀਰ ਹਸਪਤਾਲ ਦਾ ‘ਰਤਨ ਪੰਜਾਬ ਦੇ’ ਐਵਾਰਡ ਨਾਲ ਸਨਮਾਨ
Publish Date: Thu, 01 Oct 2026 04:27 PM (IST)
Updated Date: Thu, 01 Oct 2026 04:28 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਮਰੀਜ਼ਾਂ ਨੂੰ ਵਿਸ਼ੇਸ਼ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਮੈਡੀਕਲ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਰੋਹਤਕ ਬਵਾਸੀਰ ਹਸਪਤਾਲ ਨੂੰ ‘ਰਤਨ ਪੰਜਾਬ ਦੇ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਸਪਤਾਲ ਦੇ ਡਾ. ਰਾਜ ਕੁਮਾਰ ਗਰਗ ਤੇ ਡਾ. ਰਾਹੁਲ ਗਰਗ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਚੰਡੀਗੜ੍ਹ ਦੇ ਹੋਟਲ ਲਲਿਤ ਵਿਖੇ ਪੰਜਾਬੀ ਜਾਗਰਣ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਜਾਗਰਣ ਗਰੁੱਪ ਦੇ ਸੀਜੀਐਮ ਮੋਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਡਾ. ਰਾਜ ਕੁਮਾਰ ਗਰਗ ਅਤੇ ਡਾ. ਰਾਹੁਲ ਗਰਗ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਰੋਹਤਕ ਬਵਾਸੀਰ ਹਸਪਤਾਲ ਵੱਲੋਂ ਬਵਾਸੀਰ, ਭਗੰਦਰ ਅਤੇ ਹੋਰ ਗੁਦਾ ਰੋਗਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਵਿਸ਼ੇਸ਼ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਸਪਤਾਲ ਪ੍ਰਬੰਧਨ ਅਨੁਸਾਰ ਮਰੀਜ਼ ਦੀ ਸਥਿਤੀ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਤੋਂ ਬਾਅਦ ਇਲਾਜ ਦੀ ਵਿਧੀ ਤੈਅ ਕੀਤੀ ਜਾਂਦੀ ਹੈ। ਡਾ. ਰਾਜ ਕੁਮਾਰ ਗਰਗ ਅਤੇ ਡਾ. ਰਾਹੁਲ ਗਰਗ ਨੇ ਕਿਹਾ ਕਿ ਬਵਾਸੀਰ, ਭਗੰਦਰ ਜਾਂ ਇਸ ਤਰ੍ਹਾਂ ਦੀਆਂ ਹੋਰ ਸਿਹਤ ਸਮੱਸਿਆਵਾਂ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੜਾਅ ਵਿੱਚ ਡਾਕਟਰੀ ਸਲਾਹ ਲੈਣ ਨਾਲ ਮਰੀਜ਼ ਦੀ ਸਥਿਤੀ ਦੇ ਅਨੁਸਾਰ ਢੁਕਵੇਂ ਇਲਾਜ ਦੀ ਯੋਜਨਾ ਬਣਾਉਣ ਵਿਚ ਮਦਦ ਮਿਲ ਸਕਦੀ ਹੈ। ਹਸਪਤਾਲ ਦੀਆਂ ਸੇਵਾਵਾਂ ਕਾਲਾਂਵਾਲੀ (ਹਰਿਆਣਾ) ਅਤੇ ਬਠਿੰਡਾ ਵਿਖੇ ਵੀ ਉਪਲਬਧ ਹਨ। ‘ਰਤਨ ਪੰਜਾਬ ਦੇ’ ਐਵਾਰਡ ਮਿਲਣ ਤੇ ਹਸਪਤਾਲ ਪ੍ਰਬੰਧਨ ਅਤੇ ਸਟਾਫ਼ ਵੱਲੋਂ ਖੁਸ਼ੀ ਪ੍ਰਗਟਾਈ ਗਈ।