ਬੂਟਾ ਸਿੰਘ ਜਲਾਲ ਨੂੰ ਮਿਲਿਆ ‘ਰਤਨ ਪੰਜਾਬ ਦੇ’ ਐਵਾਰਡ ਬੂਟਾ ਸਿੰਘ ਜਲਾਲ ਨੂੰ ਮਿਲਿਆ “ਰਤਨ ਪੰਜਾਬ ਦੇ” ਐਵਾਰਡ
Publish Date: Wed, 30 Sep 2026 04:23 PM (IST)
Updated Date: Wed, 30 Sep 2026 04:25 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਮਾਜ ਸੇਵੀ ਤੇ ਉਸਾਰੂ ਸੋਚ ਦੇ ਮਾਲਿਕ ਬੂਟਾ ਸਿੰਘ ਜਲਾਲ ਨੂੰ “ਰਤਨ ਪੰਜਾਬ ਦੇ” ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐੱਮ ਮੋਹਿੰਦਰ ਕੁਮਾਰ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਬੂਟਾ ਸਿੰਘ ਜਲਾਲ ਨੂੰ “ਰਤਨ ਪੰਜਾਬ ਦੇ” ਐਵਾਰਡ ਭੇਂਟ ਕੀਤਾ। ਜਿਕਰਯੋਗ ਹੈ ਕਿ ਬੂਟਾ ਸਿੰਘ ਜਲਾਲ ਆੜਤੀਆ ਇਕ ਅਜਿਹੀ ਹੀ ਸਖਸੀਅਤ ਦਾ ਮਾਲਕ ਹੈ ਜਿਸ ਨੇ ਹੁਣ ਤੱਕ ਕਰੀਬ 50 ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਸਿੱਖਿਆ ਲਈ ਭੇਜਣ ਵਾਸਤੇ ਵੱਡੀ ਆਰਥਿਕ ਸਹਾਇਤਾ ਕੀਤੀ। ਇਸ ਵਿਚ ਅਜਿਹੇ ਬੱਚੇ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਵਿਦੇਸ਼ ਅੰਦਰ ਉੱਚ ਵਿੱਦਿਆ ਪ੍ਰਾਪਤੀ ਲਈ ਉਨ੍ਹਾਂ ਨੇ 100 ਫੀਸਦੀ ਆਰਥਿਕ ਮਦਦ ਕੀਤੀ। ਸਮਾਜ ਸੇਵੀ ਆਗੂ ਬੂਟਾ ਸਿੰਘ ਜਲਾਲ ਧਰਮ-ਪਤਨੀ ਚਰਨਜੀਤ ਕੌਰ, ਭਰਾ ਜਸਦੀਪ ਸਿੰਘ ਜਲਾਲ ਯੂਕੇ ਅਤੇ ਬੇਟਾ ਮਨਪ੍ਰੀਤ ਸਿੰਘ ਜਲਾਲ ਵੀ ਉਨ੍ਹਾਂ ਵਿਚ ਸਮਾਜ ਸੇਵਾ ਵਿਚ ਉਤਸਾਹ ਨਾਲ ਕੰਮ ਕਰਨ ਲਈ ਹੌਸਲਾ ਦਿੰਦੇ ਹਨ। ਮਿਹਨਤ ਅਤੇ ਇਮਾਨਦਾਰੀ ਸਦਕਾ ਕਾਰੋਬਾਰ ਵਿਚ ਚੰਗਾ ਨਾਮਣਾ ਖੱਟਣ ਵਾਲੇ ਬੂਟਾ ਸਿੰਘ ਜਲਾਲ ਨੇ ਕਰੀਬ 25 ਕਰੋੜ ਦੀ ਲਾਗਤ ਨਾਲ ਅਤੀ ਸੁੰਦਰ ਦਿੱਖ ਵਾਲਾ ਵਿਕਟੋਰੀਆ ਰਜੋਰਟ ਜਲਾਲ ਬਣਾਇਆ ਜਿਸਦੇ ਮਾਲਵਾ ਖੇਤਰ ਵਿਚ ਖੂਬ ਚਰਚੇ ਹਨ। ਉਨ੍ਹਾਂ ਵੱਲੋਂ ਭਗਤਾ ਭਾਈ ਵਿਖੇ ਖੋਲੇ ਗਏ ਜਲਾਲ ਮੋਟਰਜ ਦੀਆਂ ਸਲਾਘਾਯੋਗ ਪ੍ਰਾਪਤੀਆਂ ਬਦਲੇ ਕੁਝ ਸਮਾਂ ਪਹਿਲਾ ਬਜਾਜ ਕੰਪਨੀ ਨੇ ਜਲਾਲ ਮੋਟਰਜ ਭਗਤਾ ਨੂੰ ਏਐੱਸਡੀ ਡੀਲਰ ਬਣਾ ਕੇ ਮਾਣ ਬਖਸਿਆ ਹੈ। ਸਮਾਜ ਸੇਵਾ ਬੂਟਾ ਸਿੰਘ ਜਲਾਲ ਦਾ ਮੰਨਣਾ ਹੈ ਕਿ ਲੋੜਵੰਦ ਬੱਚਿਆਂ ਉਚੇਰੀ ਵਿਦਿਆ ਪ੍ਰਾਪਤੀ ਲਈ ਮਦਦ ਕਰਨੀ ਉਨ੍ਹਾਂ ਦੀ ਜਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋੜਵੰਦ ਲੋਕਾਂ ਦੀ ਮਦਦ ਕਰਨ ਨਾਲ ਜਿੰਦਗੀ ਨੂੰ ਵੱਡਾ ਸਕੂਨ ਮਿਲ ਰਿਹਾ ਹੈ। ਰਾਜਨੀਤੀ ਦੇ ਖੇਤਰ ਵਿਚ ਉਹ ਸੱਚ ਤੇ ਪਹਿਰਾ ਦਿੰਦੇ ਹੋਏ ਅੱਗੇ ਵੱਧਣ ਦੀ ਯਤਨ ਕਰ ਰਹੇ ਹਨ। ਬੂਟਾ ਸਿੰਘ ਜਲਾਲ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਣ ਵਾਲਾ ਜੁਝਾਰੂ ਆਗੂ ਹੈ, ਜਿਸ ਕਰਕੇ ਉਨ੍ਹਾਂ ਰਾਜਨੀਤਿਕ ਖੇਤਰ ਵਿਚ ਵੀ ਵੱਖਰੀ ਪਹਿਚਾਣ ਬਣ ਰਹੀ ਹੈ। ਅਦਾਰਾ ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਸਮਾਜ ਸੇਵੀ ਬੂਟਾ ਸਿੰਘ ਜਲਾਲ ਨੂੰ ਰਤਨ ਪੰਜਾਬ ਦੇ ਐਵਾਰਡ ਭੇਂਟ ਕੀਤੇ ਜਾਣ ਤੇ ਉਨ੍ਹਾਂ ਦੇ ਸਮੱਰਥਕਾਂ ਅਤੇ ਇਲਾਕੇ ਭਰ ਵਿਚ ਖੁ਼ਸ਼ੀ ਦਾ ਮਾਹੋਲ ਹੈ। “ਰਤਨ ਪੰਜਾਬ ਦੇ”ਐਵਾਰਡੀ ਬੂਟਾ ਸਿੰਘ ਜਲਾਲ ਨੇ ਅਦਾਰਾ ਪੰਜਾਬੀ ਜਾਗਰਣ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ।