ਭਾਈਕੇ ਐਗਰੀਕਲਚਰ ਵਰਕਸ ਨੂੰ ਤੀਜੀ ਵਾਰ ਮਿਲਿਆ ‘ਰਤਨ ਪੰਜਾਬ ਦੇ’ ਐਵਾਰਡ ਭਾਈਕੇ ਐਗਰੀਕਲਚਰ ਵਰਕਸ ਨੂੰ ਤੀਜੀ ਵਾਰ ਮਿਲਿਆ “ਰਤਨ ਪੰਜਾਬ ਦੇ” ਐਵਾਰਡ
Publish Date: Wed, 30 Sep 2026 04:22 PM (IST)
Updated Date: Wed, 30 Sep 2026 04:25 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੀ ਨਾਮਵਰ ਭਾਈਕੇ ਐਗਰੀਕਲਚਰ ਵਰਕਸ ਭਗਤਾ ਭਾਈ ਦੇ ਸੰਚਾਲਕ ਦਰਸਨ ਸਿੰਘ ਭਾਈਕੇ ਅਤੇ ਬਿੰਦਰ ਸਿੰਘ ਭਾਈਕੇ ਭਰਾਵਾਂ ਦੀ ਜੋੜੀ ਨੇ ਜਿੱਥੇ ਆਪਣੇ ਕਿੱਤੇ ਵਿਚ ਵੱਖਰਾ ਨਾਮ ਸਥਾਪਤ ਕਰਨ ਬਦਲੇ “ਰਤਨ ਪੰਜਾਬ ਦੇ” ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐੱਮ ਮੋਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਦਰਸਨ ਸਿੰਘ ਭਾਈਕੇ ਅਤੇ ਬਿੰਦਰ ਸਿੰਘ ਭਾਈਕੇ ਨੂੰ “ਰਤਨ ਪੰਜਾਬ ਦੇ” ਐਵਾਰਡ ਭੇਂਟ ਕੀਤਾ। ਜਿਕਰਯੋਗ ਹੈ ਕਿ ਭਾਈਕੇ ਭਰਾਵਾਂ ਦੀ ਜੋੜੀ ਨੇ ਆਪਣੀ ਵਰਕਸਾਪ, ਘਰ ਵਿਚ ਅਤੇ ਬਣਾਏ ਸ਼ਾਨਦਾਰ ਪਾਰਕ ਵਿਚ ਵੱਖ ਵੱਖ ਕਿਸਮ ਦੇ 650 ਦਰੱਖਤ ਲਗਾਏ ਹੋਏ ਹਨ। ਪਾਰਕ ਵਿਚ ਲੱਗੇ ਖੰਜੂਰਾਂ ਦੇ ਦਰੱਖਤਾਂ ਤੇ 100 ਦੇ ਕਰੀਬ ਬਿਝੜਿਆ ਤੇ ਹੋਰ ਪੰਛੀਆਂ ਦੇ ਬਣੇ ਆਲ੍ਹਣੇ ਖਿੱਚ ਦਾ ਕੇਂਦਰ ਹਨ। ਇਸ ਪਾਰਕ ਵਿਚ ਸਵੇਰੇ ਵੇਲੇ ਪੰਛੀਆਂ ਦੀਆਂ ਅਵਾਜਾ ਹਰ ਇਕ ਦਾ ਮਨ ਮੋਹ ਲੈਦੀਆਂ ਹਨ। ਉਨ੍ਹਾਂ ਨੂੰ ਪੰਜਾਬੀ ਜਾਗਰਣ ਵੱਲੋਂ ਪਹਿਲਾ ਵੀ ਦੋ ਵਾਰ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ। ਜਦ ਕਿ ਹੁਣ ਅਦਾਰਾ ਪੰਜਾਬੀ ਜਾਗਰਣ ਵੱਲੋਂ ਤੀਜੀ ਵਾਰ ਭਾਈਕੇ ਐਗਰੀਕਲਚਰ ਵਰਕਸ ਭਗਤਾ ਭਾਈ ਨੂੰ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਮਿਲਣ ਤੇ ਵੱਖ ਵੱਖ ਸਖਸੀਅਤਾਂ ਨੇ ਦਰਸ਼ਨ ਸਿੰਘ ਭਾਈਕੇ ਅਤੇ ਬਿੰਦਰ ਸਿੰਘ ਭਾਈਕੇ ਨੂੰ ਮੁਬਾਰਕਬਾਦ ਦਿੱਤੀ।