ਪਵਨਦੀਪ ਕੁੱਕੀ ਨੂੰ ‘ਰਤਨ ਪੰਜਾਬ ਦੇ’ ਐਵਾਰਡ ਮਿਲਿਆ ਪਵਨਦੀਪ ਕੁੱਕੀ ਨੂੰ “ਰਤਨ ਪੰਜਾਬ ਦੇ” ਐਵਾਰਡ ਮਿਲਿਆ
Publish Date: Wed, 30 Sep 2026 04:21 PM (IST)
Updated Date: Wed, 30 Sep 2026 04:24 PM (IST)
ਨੋਟ-ਬਠਿੰਡਾ ਅਤੇ ਲੁਧਿਆਣਾ ਅੰਕ ਵਿਚ ਵੀ ਪ੍ਰਕਾਸ਼ਤ ਕੀਤਾ ਜਾਵੇ ਜੀ। ——— ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਉੱਘੇ ਸਮਾਜ ਸੇਵੀ ਆਗੂ ਪਵਨਦੀਪ ਸਿੰਘ (ਕੁੱਕੀ ਭਗਤਾ), ਹਾਲ ਅਬਾਦ ਗਾਂਧੀ ਮਾਰਕਿਟ ਲੁਧਿਆਣਾ ਨੂੰ ਸਮਾਜ ਦੇ ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀਆਂ ਬਦਲੇ ‘ਰਤਨ ਪੰਜਾਬ ਦੇ’ ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐੱਮ ਮੋਹਿੰਦਰ ਕੁਮਾਰ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਸਮਾਜ ਸੇਵੀ ਆਗੂ ਪਵਨਦੀਪ ਸਿੰਘ ਕੁੱਕੀ ਨੂੰ ‘ਰਤਨ ਪੰਜਾਬ ਦੇ’ ਐਵਾਰਡ ਭੇਟ ਕੀਤਾ। ਲੁਧਿਆਣਾ ਵਰਗੇ ਸ਼ਹਿਰ ਵਿਚ ਆਪਣੀ ਮਿਹਨਤ, ਦੂਰਦਰਸ਼ਤਾ ਤੇ ਲੋਕ-ਸੇਵਾ ਦੇ ਜਜ਼ਬੇ ਨਾਲ ਵਿਲੱਖਣ ਪਛਾਣ ਕਾਇਮ ਕਰਨਾ ਨੌਜਵਾਨ ਪਵਨਦੀਪ ਸਿੰਘ ਕੁੱਕੀ ਦੀ ਕਾਬਿਲ-ਏ-ਤਾਰੀਫ਼ ਪ੍ਰਾਪਤੀ ਹੈ। ਪਵਨਦੀਪ ਸਿੰਘ ਕੁੱਕੀ 2006 ਤੋਂ 2011 ਤੱਕ ਮਾਂ ਚਿੰਤਪੁਰਨੀ ਲੰਗਰ ਕਮੇਟੀ ਭਗਤਾ ਭਾਈ ਦੇ ਸਰਬਸੰਮਤੀ ਨਾਲ ਪ੍ਰਧਾਨ ਰਹੇ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹਿਮਾਚਲ ਵਿਖੇ ਮਾਂ ਚਿੰਤਪੁਰਨੀ ਦੇ ਬੱਸ ਸਟੈਂਡ ਕੋਲ ਸ਼ਹਿਰ ਭਗਤਾ ਭਾਈ ਦੀ ਧਰਮਸ਼ਾਲਾ ਟਰੱਸਟ ਦੇ ਨਾਮ ਖ਼ਰੀਦੀ, ਜਿਸ ਦਾ ਸ਼ਰਧਾਲੂਆਂ ਲਈ ਨਾਮਵਰ ਰੈਣ ਬਸੇਰਾ ਬਣੀ ਚੁੱਕੀ ਹੈ। ਹੁਣ ਉਹ ਲੁਧਿਆਣਾ ਸ਼ਹਿਰ ਦੀ ਨਾਮਵਰ ਗਾਂਧੀ ਮਾਰਕਿਟ ਲਈ ਮੀਤ ਪ੍ਰਧਾਨ ਵਜੋਂ ਬਾਖੂਬੀ ਸੇਵਾਵਾਂ ਨਿਭਾ ਰਹੇ ਹਨ। ਪਵਨਦੀਪ ਸਿੰਘ ਕੁੱਕੀ ਦੇ ਸਮਾਜ ਸੇਵੀ ਕਾਰਜਾਂ ਤੇ ਉਸਾਰੂ ਸੋਚ ਸਦਕਾ ਪੰਜਾਬ ਦੇ ਨਾਮਵਰ ਸਿਆਸੀ ਤੇ ਧਾਰਮਿਕ ਆਗੂਆਂ, ਅਫਸਰਾਂ ਆਦਿ ਨਾਲ ਚੰਗੇ ਸਬੰਧ ਹਨ। ਉਸਦਾ ਪੰਜਾਬ ਦੇ ਵੱਡੇ ਸਹਿਰ ਲੁਧਿਆਣਾ ਵਿਚ ਚੰਗਾ ਕਾਰੋਬਾਰ ਹੋਣ ਦੇ ਬਾਵਜੂਦ ਵੀ ਆਪਣੇ ਜੱਦੀ ਪਿੰਡ ਭਗਤਾ ਭਾਈਕਾ ਨਾਲ ਪਹਿਲਾ ਵਾਂਗ ਹੀ ਜੁੜਿਆ ਹੋਇਆ ਹੈ। ਅੱਜ ਪਵਨਦੀਪ ਸਿੰਘ ਕੁੱਕੀ ਦੀਆਂ ਸਲਾਘਾਯੋਗ ਪ੍ਰਾਪਤੀ ਬਦਲੇ ਅਦਾਰਾ ਪੰਜਾਬੀ ਜਾਗਰਣ ਵੱਲੋਂ ਉਨ੍ਹਾਂ ਨੂੰ ਰਤਨ ਪੰਜਾਬ ਦੇ ਐਵਾਰਡ ਨਾਲ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਐਵਾਰਡ ਮਿਲਣ ਤੇ ਭਗਤਾ ਭਾਈ ਦੇ ਨਾਲ ਨਾਲ ਲੁਧਿਆਣਾ ਦੀ ਨਾਮੀ ਗਾਂਧੀ ਮਾਰਕਿਟ ਦੇ ਦੁਕਾਨਦਾਰਾਂ ਵਿਚ ਖੁਸ਼ੀ ਦਾ ਮਾਹੌਲ ਹੈ।