ਅਧਿਆਪਕਾਂ ਮਨਜਿੰਦਰ ਕੌਰ ਭੱਲਾ ਦਾ ‘ਰਤਨ ਪੰਜਾਬ ਦੇ’ ਐਵਾਰਡ ਨਾਲ ਸਨਮਾਨ ਅਧਿਆਪਕਾਂ ਮਨਜਿੰਦਰ ਕੌਰ ਭੱਲਾ ਦਾ “ਰਤਨ ਪੰਜਾਬ ਦੇ” ਐਵਾਰਡ ਨਾਲ ਸਨਮਾਨ
Publish Date: Wed, 30 Sep 2026 04:14 PM (IST)
Updated Date: Wed, 30 Sep 2026 04:16 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਚੌਥੇ “ਰਤਨ ਪੰਜਾਬ ਦੇ” ਐਵਾਰਡ ਸਬੰਧੀ ਸਮਾਗਮ ਦੌਰਾਨ ਅਧਿਆਪਕਾਂ ਮਨਜਿੰਦਰ ਕੌਰ ਭੱਲਾ ਦਾ ਸਿੱਖਿਆਂ ਦੇ ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐੱਮ ਮੋਹਿੰਦਰ ਕੁਮਾਰ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਅਧਿਆਪਕਾਂ ਮਨਜਿੰਦਰ ਕੌਰ ਭੱਲਾ (ਕੋਠਾ ਗੁਰੂ) ਨੂੰ ਰਤਨ ਪੰਜਾਬ ਦੇ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਸਮੇਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੇ ਕਿਹਾ ਕਿ ਮਿਹਨਤੀ ਅਧਿਆਪਕ ਹੀ ਵਿਦਿਆਰਥੀਆਂ ਨੂੰ ਚੰਗੀ ਵਿਦਿਆ ਦੇ ਕੇ ਉਨ੍ਹਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾ ਸਕਦੇ ਹਨ। ਜ਼ਿਕਰਯੋਗ ਹੈ ਅਧਿਆਪਕਾਂ ਭੱਲਾ ਨੇ ਦੇ ਸਤਿਕਾਰਯੋਗ ਪਤੀ ਜਤਿੰਦਰ ਸਿੰਘ ਭੱਲਾ ਰਾਜਨੀਤਿਕ ਖੇਤਰ ਵਿਚ ਜੁੜੇ ਹੋਣ ਦੇ ਬਾਵਜੂਦ ਉਹ ਵਿਭਾਗ ਵੱਲੋਂ ਸੌਂਪੀ ਹਰੇਕ ਜਿੰਮੇਵਾਰੀ ਚਾਹੇ ਉਹ ਪ੍ਰੀਖਿਆ ਡਿਊਟੀ ਚੋਣ ਡਿਊਟੀ ਪੇਪਰ ਚੈੱਕ ਕਰਨ ਜਾਂ ਮਰਦਮਸ਼ੁਮਾਰੀ ਕਰਨ ਦੀ ਹੋਵੇ ਸਭ ਨੂੰ ਬਾਖੂਬੀ ਖੁਸ਼ੀ ਖੁਸ਼ੀ ਨਿਭਾਉਦੇ ਹਨ। ਇਕ ਅਧਿਆਪਕਾ ਵਜੋਂ ਦੇਖੀਏ ਤਾਂ ਇਕ ਸੈਸ਼ਨ ਵਿੱਚ ਹੀ ਉਨ੍ਹਾਂ ਦੇ ਤੇਰਾ ਵਿਦਿਆਰਥੀਆਂ ਨੇ ਪੰਜਾਬੀ ਦੇ ਵਿਸ਼ੇ ਵਿਚੋਂ 100 ਫੀਸ਼ਦੀ ਨੰਬਰ ਲੈ ਕੇ ਰਿਕਾਰਡ ਕਾਇਮ ਕੀਤਾ। ਜਿਸ ਕਰਕੇ ਮਾਲਵਾ ਖੇਤਰ ਦੇ ਪ੍ਰਸਿੱਧ ਪ੍ਰੈਸ ਕਲੱਬ ਭਗਤਾ ਭਾਈ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਸੀ। ਹੁਣ ਚੰਡੀਗੜ੍ਹ ਵਿਖੇ ਪੰਜਾਬੀ ਜਾਗਰਣ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਅਧਿਆਪਕਾਂ ਮਨਜਿੰਦਰ ਕੌਰ ਭੱਲਾ ਨੂੰ ਰਤਨ ਪੰਜਾਬ ਦੇ ਐਵਾਰਡ ਮਿਲਣ ਦੀ ਖਬਰ ਨਾਲ ਅਧਿਆਪਕ ਵਰਗ ਅਤੇ ਇਲਾਕੇ ਭਰ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਸਮੇਂ ਮਨਜਿੰਦਰ ਕੌਰ ਭੱਲਾ ਨੇ ਕਿਹਾ ਕਿ ਹਰ ਖੇਤਰ ਵਿਚ ਮਿਹਨਤ ਕਰਨ ਵਾਲੇ ਵਿਅਕਤੀਆਂ ਦੀ ਹੌਸਲਾ ਅਫਜਾਈ ਲਈ ਅਜਿਹੇ ਸਮਾਗਮ ਹੋਣੇ ਚਾਹੀਦੇ ਹਨ। ਇਸ ਮੌਕੇ ਮਾਨਵਜੋਤ ਸਿੰਘ ਭੱਲਾ ਆਦਿ ਹਾਜਰ ਸਨ।