ਆਕਸਫੋਰਡ ਸਕੂਲ ਨੂੰ ਮੁੜ ਮਿਲਿਆ ‘ਰਤਨ ਪੰਜਾਬ ਦੇ’ ਐਵਾਰਡ ਆਕਸਫੋਰਡ ਸਕੂਲ ਨੂੰ ਮੁੜ ਮਿਲਿਆ “ਰਤਨ ਪੰਜਾਬ ਦੇ” ਐਵਾਰਡ
Publish Date: Wed, 30 Sep 2026 04:14 PM (IST)
Updated Date: Wed, 30 Sep 2026 04:15 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਚੌਥੇ “ਰਤਨ ਪੰਜਾਬ ਦੇ” ਐਵਾਰਡ ਸਬੰਧੀ ਸਮਾਗਮ ਦੌਰਾਨ ਮਾਲਵਾ ਖੇਤਰ ਦੀ ਨਾਮਵਰ ਵਿਦਿਅਕ ਸੰਸਥਾਂ ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦਾ ਵਿਦਿਅਕ ਦੇ ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐੱਮ ਮੋਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੂੰ ‘ਰਤਨ ਪੰਜਾਬ ਦੇ’ ਐਵਾਰਡ ਭੇਟ ਕੀਤਾ। ਇਸ ਸਮੇਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਗਤਾ ਭਾਈ ਵਰਗੇ ਕਸਬੇ ਵਿਚ ਵੀ ਬੱਚਿਆਂ ਨੂੰ ਸ਼ਲਾਘਾਯੋਗ ਵਿਦਿਆ ਮਿਲਣੀ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੇ ਕਸਬਾ ਭਗਤਾ ਭਾਈਕਾ ਵਿਖੇ ਸਥਾਪਿਤ ਕੀਤੇ ਗਏ ਆਕਸਫੋਰਡ ਸਕੂਲ ਆਂਫ ਐਜ਼ੂਕੇਸ਼ਨ ਭਗਤਾ ਭਾਈ ਇਲਾਕੇ ਦੀ ਇਕ ਅਜਿਹੀ ਨਾਮਵਰ ਸੰਸਥਾ ਹੈ ਜੋ ਇਸ ਖੇਤਰ ਵਿਚ ਵਿੱਦਿਆ ਦੀ ਰੌਸ਼ਨੀ ਫੈਲਾਉਣ ਅਤੇ ਆਲੇ-ਦੁਆਲੇ ਦੇ ਲਗਭਗ 100 ਪਿੰਡਾਂ ’ਚ ਉੱਚ ਕੋਟੀ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿਚ ਮੋਹਰੀ ਹੈ। ਇਸ ਸੰਸਥਾ ਦੇ 2024-25 ਸੈਸ਼ਨ ਦੇ ਦੱਸਵੀਂ ਜਮਾਤ ਦੇ ਵਿਦਿਆਰਥੀ ਨੇ 98.8 ਫੀਸਦੀ ਅੰਕ ਪ੍ਰਾਪਤ ਕਰਕੇ ਬਠਿੰਡਾ ਜ਼ਿਲ੍ਹੇ ਦੇ ਕਈ ਸਕੂਲਾਂ ਦਾ ਰਿਕਾਰਡ ਤੋੜਿਆ ਹੈ। ਇਸ ਸਕੂਲ ਦੀ ਵਿਦਿਆਰਥਣ ਰਮਨੀਕ ਕੌਰ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਕੈਨੇਡਾ ਵਿਚ ਆਊਟ ਸਟੈਡਿੰਗ ਇੰਟਰਨੈਸ਼ਨਲ ਸਟੂਡੈਂਟ ਐਵਾਰਡ ਨਾਲ 10 ਹਜਾਰ ਡਾਲਰ ਦਾ ਵਜ਼ੀਫਾ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ। ਅਜੇਪਾਲ ਸਿੰਘ ਕੈਨੇਡੀਅਨ ਪੈਸੇਫਿਕ ਰੇਲਵੇ ਵਿਚ ਬਤੌਰ ਇੰਜੀਨਿਅਰ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਰਮਨਦੀਪ ਕੌਰ ਯੂਨੀਵਰਸਿਟੀ ਆਫ ਕੈਲੀਫੋਰਨੀਆ, ਯੂਐਸਏ ਵਿਚ ਰਿਸਰਚ ਸੈਪਸ਼ਲਿਸਟ ਕੰਮ ਕਰ ਰਹੀ ਹੈ। ਇਸ ਸੰਸਥਾ ਦੀ ਹੀ ਵਿਦਿਆਰਥਣ ਰਹਿ ਚੁੱਕੀ ਜਾਨਵੀ ਤੇ ਜੈਸਮੀਨ ਦੁਆ ਡਾਕਟਰ ਬਣ ਕੇ ਮਰੀਜ਼ਾਂ ਦੀ ਸੇਵਾ ਕਰ ਰਹੀਆਂ ਹਨ। ਪੰਜਾਬੀ ਜਾਗਰਣ ਵੱਲੋਂ ਆਕਸਫੋਰਡ ਸਕੂਲ ਨੂੰ ਦੂਜੀ ਵਾਰ ‘ਰਤਨ ਪੰਜਾਬ ਦੇ’ ਐਵਾਰਡ ਮਿਲਣ ਦੀ ਖਬਰ ਨਾਲ ਇਲਾਕੇ ਭਰ ਵਿਦਿਆਰਥੀਆ ’ਚ ਖੁਸ਼ੀ ਦਾ ਮਾਹੌਲ ਹੈ।