ਤਸ਼ਵਿੰਦਰ ਸਿੰਘ ਮਾਨ ਹੋਣਗੇ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਤਸ਼ਵਿੰਦਰ ਸਿੰਘ ਮਾਨ ਹੋਣਗੇ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ
Publish Date: Mon, 28 Sep 2026 04:05 PM (IST)
Updated Date: Mon, 28 Sep 2026 04:06 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਮਾਲਵਾ ਖੇਤਰ ਦੇ ਪ੍ਰਸਿੱਧ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਪ੍ਰਿੰਸੀਪਲ ਤਸ਼ਵਿੰਦਰ ਸਿੰਘ ਮਾਨ ਨੂੰ ਅੱਜ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਚੰਡੀਗੜ੍ਹ ਦੇ ਹੋਟਲ ਲਲਿਤ ਵਿਚ ਪੰਜਾਬੀ ਜਾਗਰਣ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਵਿਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਮੀਤ ਹੇਅਰ ਅਤੇ ਪੰਜਾਬ ਜਾਗਰਣ ਦੇ ਸੀਨੀਅਰ ਅਧਿਕਾਰੀਆਂ ਵਲੋਂ ਇਹ ਐਵਾਰਡ ਮਾਨ ਨੂੰ ਦਿੱਤਾ ਜਾਣਾ ਹੈ। ਉਹ ਸਕੂਲ ਦੇ ਐਮਡੀ ਸਵ. ਰਵਿੰਦਰ ਸਿੰਘ ਮਾਨ ਦੇ ਸਪੁੱਤਰ ਹਨ, ਜਿਨ੍ਹਾਂ ਦਾ ਵੀ ਸਮਾਜ ਅਤੇ ਸਿੱਖਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਰਿਹਾ ਹੈ। ਡਾ. ਮਾਨ ਹੁਣ ਆਪਣੇ ਪਿਤਾ ਦੇ ਪਾਏ ਪੂਰਨਿਆਂ ’ਤੇ ਚੱਲ ਜਿੱਥੇ ਸਮਾਜ ਲਈ ਕੰਮ ਕਰ ਰਹੇ ਹਨ, ਉਥੇ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਦੇ ਕੇ ਚੰਗੇ ਇਨਸਾਨ ਬਣਾ ਰਿਹਾ ਹੈ। ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਪੜ੍ਹਾਈ ਕਰਨ ਵਾਲੇ ਕਈ ਵਿਦਿਆਰਥੀ ਆਈਏਐਸ ਤਕ ਪੁੱਜੇ ਹਨ ਤੇ ਕਈ ਹੋਰ ਉੱਚ ਅਹੁਦਿਆਂ ‘ਤੇ ਪਹੁੰਚ ਕੇ ਲੋਕ ਸੇਵਾ ਕਰ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਤਸ਼ਵਿੰਦਰ ਸਿੰਘ ਮਾਨ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਡਾ. ਰਵਿੰਦਰ ਸਿੰਘ ਮਾਨ ਦੇ ਮਨ ਵਿਚ ਪਹਿਲਾਂ ਹੀ ਇਹ ਸੁਪਨਾ ਸੀ ਕਿ ਉਹ ਵਿੱਦਿਆ ਦਾ ਚਾਨਣ ਲੋਕਾਂ ਵਿਚ ਵੰਡਣ, ਇਸ ਲਈ ਉਨ੍ਹਾਂ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ। ਉਨ੍ਹਾਂ ਸਕੂਲ ਪੈਸਿਆਂ ਦੀ ਕਮਾਈ ਲਈ ਨਹੀਂ ਸਗੋਂ ਮਿਸ਼ਨਰੀ ਤੌਰ ’ਤੇ ਸ਼ੁਰੂ ਕੀਤਾ । ਅੱਜ ਵੀ ਸਕੂਲ ਵਿਚ ਬਹੁਤ ਘੱਟ ਫ਼ੀਸਾਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਈਆਂ ਜਾਂਦੀਆਂ ਹਨ। ਵਿਦਿਆਰਥੀਆਂ ਦੀ ਸਹੂਲਤ ਨੂੰ ਦੇਖਦਿਆਂ ਸਕੂਲ ਦੀ ਤਿੰਨ ਮੰਜ਼ਲੀ ਇਮਾਰਤ ਨੂੰ ਏਅਰਕੰਡੀਸ਼ਨ ਕੀਤਾ ਗਿਆ ਹੈ ਅਤੇ ਉੱਪਰ ਜਾਣ ਲਈ ਸਕੂਲ ਵਿਚ ਆਪਣੀ ਲਿਫਟ ਲੱਗੀ ਹੋਈ ਹੈ। ਸਕੂਲ ਵਿਚ ਫਿਜ਼ਿਕਸ ਕੈਮਿਸਟਰੀ ਮੈਥ ਤੋਂ ਇਲਾਵਾ ਹਰ ਕਿਸਮ ਦੀਆਂ ਲੈਬਜ਼ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਦਿੱਤੀ ਜਾਂਦੀ ਹੈ। ਹਰ ਸਾਲ ਵਾਂਗ ਹੀ ਸਕੂਲ ਦੇ ਵਿਦਿਆਰਥੀ ਵਿੱਦਿਅਕ ਨਤੀਜਿਆਂ ਅੰਦਰ ਮੈਰਿਟ ਵਿਚ ਨਾਂ ਦਰਜ ਕਰਵਾਉਂਦੇ ਹਨ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਨੈਸ਼ਨਲ ਪੱਧਰ ਤੱਕ ਖਿਡਾਰੀ ਭਾਗ ਲੈ ਚੁੱਕੇ ਹਨ। ਸਕੂਲ ਦਾ ਹਰ ਜਮਾਤ ਦਾ ਨਤੀਜਾ ਹਰ ਸਾਲ ਸੌ ਫ਼ੀਸਦੀ ਆ ਰਿਹਾ ਹੈ।