ਦਾ ਨਿਊ ਇਰਾ ਪਬਲਿਕ ਸਕੂਲ ਨੂੰ ‘ਰਤਨ ਪੰਜਾਬ’ ਐਵਾਰਡ ਨਾਲ ਅੱਜ ਕੀਤਾ ਜਾਵੇਗਾ ਸਨਮਾਨਿਤ ਦਾ ਨਿਊ ਇਰਾ ਪਬਲਿਕ ਸਕੂਲ ਨੂੰ ‘ਰਤਨ ਪੰਜਾਬ’ ਐਵਾਰਡ ਨਾਲ ਅੱਜ ਕੀਤਾ ਜਾਵੇਗਾ ਸਨਮਾਨਿਤ
Publish Date: Mon, 28 Sep 2026 04:01 PM (IST)
Updated Date: Mon, 28 Sep 2026 04:03 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੇਂਡੂ ਖੇਤਰ ਵਿੱਚ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਦਾ ਨਿਊ ਇਰਾ ਪਬਲਿਕ ਸਕੂਲ ਨੂੰ ‘ਰਤਨ ਪੰਜਾਬ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਅੱਜ ਚੰਡੀਗੜ੍ਹ ਦੇ ਹੋਟਲ ਲਲਿਤ ਵਿਖੇ ਪੰਜਾਬੀ ਜਾਗਰਣ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ। ਸਮਾਗਮ ਦੌਰਾਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਮੀਤ ਹੇਅਰ ਅਤੇ ਪੰਜਾਬੀ ਜਾਗਰਣ ਦੀ ਮੈਨੇਜਮੈਂਟ ਵੱਲੋਂ ਸਕੂਲ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਸਕੂਲ ਵੱਲੋਂ ‘ਰਤਨ ਪੰਜਾਬ’ ਐਵਾਰਡ ਡਾਇਰੈਕਟਰ ਅਤੇ ਪ੍ਰਿੰਸੀਪਲ ਨੀਤੂ ਵਧਵਾ ਵੱਲੋਂ ਪ੍ਰਾਪਤ ਕੀਤਾ ਜਾਵੇਗਾ। ਸਾਲ 2023 ਵਿੱਚ ਇੱਕ ਸੁਪਨੇ ਨਾਲ ਸ਼ੁਰੂ ਹੋਇਆ ਦਾ ਨਿਊ ਇਰਾ ਪਬਲਿਕ ਸਕੂਲ ਦਾ ਸਫ਼ਰ ਅੱਜ ਬੱਚਿਆਂ ਦੇ ਸੁਨਹਿਰੇ ਭਵਿੱਖ ਨੂੰ ਸਾਕਾਰ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਕੂਲ ਵੱਲੋਂ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਕੂਲ ਪ੍ਰਬੰਧਨ ਅਨੁਸਾਰ ‘ਸੰਸਕਾਰ ਅਤੇ ਸਿੱਖਿਆ’ ਦੇ ਸੁਮੇਲ ਨੂੰ ਮੁੱਖ ਆਧਾਰ ਬਣਾਉਂਦਿਆਂ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖਿਆ ਜਾਂਦਾ, ਸਗੋਂ ਉਨ੍ਹਾਂ ਵਿੱਚ ਚੰਗੇ ਸੰਸਕਾਰ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਹਰ ਖੇਤਰ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਕਰਨ ਲਈ ਯਤਨ ਕੀਤੇ ਜਾਂਦੇ ਹਨ। ‘ਰਤਨ ਪੰਜਾਬ’ ਐਵਾਰਡ ਮਿਲਣ ’ਤੇ ਸਕੂਲ ਪ੍ਰਬੰਧਨ ਅਤੇ ਸਟਾਫ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਪ੍ਰਬੰਧਨ ਵੱਲੋਂ ਇਸ ਸਨਮਾਨ ਨੂੰ ਸਕੂਲ ਦੀ ਸਮੁੱਚੀ ਟੀਮ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਸਮਰਪਿਤ ਕੀਤਾ ਗਿਆ ਹੈ।