ਭਾਈਕੇ ਐਗਰੀਕਲਚਰ ਵਰਕਸ ਨੂੰ ਤੀਜੀ ਵਾਰ ਮਿਲੇਗਾ ‘ਰਤਨ ਪੰਜਾਬ ਦੇ’ ਐਵਾਰਡ ਭਾਈਕੇ ਐਗਰੀਕਲਚਰ ਵਰਕਸ ਨੂੰ ਤੀਜੀ ਵਾਰ ਮਿਲੇਗਾ ‘ਰਤਨ ਪੰਜਾਬ ਦੇ’ ਐਵਾਰਡ
Publish Date: Sun, 27 Sep 2026 04:12 PM (IST)
Updated Date: Sun, 27 Sep 2026 04:15 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪੰਜਾਬ ਦੀ ਨਾਮਵਰ ਭਾਈਕੇ ਐਗਰੀਕਲਚਰ ਵਰਕਸ ਭਗਤਾ ਭਾਈ ਦੇ ਸੰਚਾਲਕ ਦਰਸਨ ਸਿੰਘ ਭਾਈਕੇ ਅਤੇ ਬਿੰਦਰ ਸਿੰਘ ਭਾਈਕੇ ਭਰਾਵਾਂ ਦੀ ਜੋੜੀ ਨੇ ਜਿੱਥੇ ਆਪਣੇ ਕਿੱਤੇ ਵਿਚ ਵੱਖਰਾ ਨਾਮ ਸਥਾਪਤ ਕੀਤਾ ਹੈ ਉੱਥੇ ਉਹ ਵਾਤਾਵਰਨ ਦੀ ਸੁੱਧਤਾਂ ਲਈ ਅਹਿਮ ਉਪਰਾਲੇ ਕਰ ਰਹੇ ਹਨ। ਭਾਈਕੇ ਭਰਾਵਾਂ ਦੀ ਜੋੜੀ ਨੇ ਆਪਣੀ ਵਰਕਸਾਪ, ਘਰ ਅਤੇ ਬਣਾਏ ਸ਼ਾਨਦਾਰ ਪਾਰਕ ਵਿਚ ਵੱਖ ਵੱਖ ਕਿਸਮ ਦੇ 650 ਦਰੱਖਤ ਲਗਾਏ ਹੋਏ ਹਨ। ਪਾਰਕ ਵਿਚ ਲੱਗੇ ਖੰਜੂਰਾਂ ਦੇ ਦਰੱਖਤਾਂ ਤੇ 100 ਦੇ ਕਰੀਬ ਬਿਝੜਿਆ ਅਤੇ ਹੋਰ ਪੰਛੀਆਂ ਦੇ ਬਣੇ ਆਲ੍ਹਣੇ ਖਿੱਚ ਦਾ ਕੇਂਦਰ ਹਨ। ਇਸ ਪਾਰਕ ਵਿਚ ਸਵੇਰੇ ਵੇਲੇ ਪੰਛੀਆਂ ਦੀਆਂ ਅਵਾਜਾ ਹਰ ਇਕ ਦਾ ਮਨ ਮੋਹ ਲੈਦੀਆਂ ਹਨ। ਜਿਸ ਬਦਲੇ ਭਾਈਕੇ ਐਗਰੀਕਲਚਰ ਵਰਕਸ ਭਗਤਾ ਭਾਈ ਨੂੰ ਪੰਜਾਬੀ ਜਾਗਰਣ ਵੱਲੋਂ 29 ਸਤੰਬਰ ਨੂੰ ਚੰਡੀਗੜ੍ਹ ਵਿਖੇ ਕਰਵਾਏ ਜਾਂ ਰਹੇ ਸਮਾਗਮ ਦੌਰਾਨ ਲਗਾਤਾਰ ਤੀਜੀ ਵਾਰ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਂ ਰਿਹਾ ਹੈ। ਦੋ ਭਾਰਾਵਾਂ ਦੀ ਭਾਈਕੇ ਐਗਰੀਕਲਚਰ ਵਰਕਸ ਵਿਚ 100 ਤੋਂ ਵਿਆਕਤੀਆਂ ਨੂੰ ਰੁਜਗਾਰ ਮਿਲਿਆ ਹੋਇਆ ਹੈ। ਉਨ੍ਹਾਂ ਨੂੰ ਪੰਜਾਬੀ ਜਾਗਰਣ ਵੱਲੋਂ ਪਹਿਲਾ ਵੀ ਦੋ ਵਾਰ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ। ਜਦ ਕਿ ਹੁਣ ਅਦਾਰਾ ਪੰਜਾਬੀ ਜਾਗਰਣ ਵੱਲੋਂ ਤੀਜੀ ਵਾਰ ਭਾਈਕੇ ਐਗਰੀਕਲਚਰ ਵਰਕਸ ਭਗਤਾ ਭਾਈ ਨੂੰ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਮਿਲਣ ਤੇ ਗੁਰਤੇਜ ਸਿੰਘ ਚਾਨੀ, ਰਾਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ ਆਦਿ ਨੇ ਦਰਸ਼ਨ ਸਿੰਘ ਭਾਈਕੇ ਅਤੇ ਬਿੰਦਰ ਸਿੰਘ ਭਾਈਕੇ ਨੂੰ ਵਧਾਈ ਦਿੱਤੀ।