ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੋਟ ਸ਼ਮੀਰ ਤੋਂ ਹਰਿਦੁਆਰ ਲਈ ਬੱਸ ਰਵਾਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੋਟ ਸ਼ਮੀਰ ਤੋਂ ਹਰਿਦੁਆਰ ਲਈ ਬੱਸ ਰਵਾਨਾ
Publish Date: Tue, 22 Sep 2026 06:41 PM (IST)
Updated Date: Tue, 22 Sep 2026 06:45 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਕੋਟ ਸ਼ਮੀਰ ਤੋਂ ਸ਼ਰਧਾਲੂਆਂ ਨੂੰ ਹਰਿਦੁਆਰ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲੈ ਕੇ ਜਾਣ ਵਾਲੀ ਬੱਸ ਨੂੰ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਗੋਪਾਲ ਸਿੰਘ ਕੋਟ ਫੱਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਬੱਸ ਰਵਾਨਾ ਹੋਣ ਸਮੇਂ ਸ਼ਰਧਾਲੂਆਂ ਵਿੱਚ ਕਾਫ਼ੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ। ਇਸ ਯਾਤਰਾ ਦੌਰਾਨ ਸ਼ਰਧਾਲੂ ਹਰਿਦੁਆਰ ਵਿਖੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਗੇ। ਬੱਸ ਨੂੰ ਰਵਾਨਾ ਕਰਨ ਮੌਕੇ ਪ੍ਰਬੰਧਕਾਂ ਅਤੇ ਆਗੂਆਂ ਵੱਲੋਂ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸੁਖਦ ਅਤੇ ਸਫ਼ਲ ਯਾਤਰਾ ਦੀ ਕਾਮਨਾ ਕੀਤੀ ਗਈ।ਇਸ ਮੌਕੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਯੂਥ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜੇ ਹਰਜੀਤ ਸਿੰਘ ਚਹਿਲ, ਬੀ.ਸੀ. ਵਿੰਗ ਬਲਾਕ ਪ੍ਰਧਾਨ ਗੋਰਾ ਸਿੰਘ, ਮੌਜੂਦਾ ਐੱਮ.ਸੀ. ਟੇਕ ਸਿੰਘ ਸਰਪੰਚ, ਵਾਰਡ ਇੰਚਾਰਜ ਜੁੰਮਾ ਸਿੰਘ, ਸਾਬਕਾ ਕੌਂਸਲਰ ਜਲੰਧਰ ਸਿੰਘ, ਸਾਬਕਾ ਕੌਂਸਲਰ ਜਗਰੂਪ ਸਿੰਘ ਗਿੱਲ, ਸਾਬਕਾ ਕੌਂਸਲਰ ਜਰਨੈਲ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਰਤੜਾ, ਸੁਰਜੀਤ ਸਿੰਘ ਰੱਖੜਾ ,ਕੁਲਦੀਪ ਸਿੰਘ ਨੰਦ ਕਾ, ਸਾਬਕਾ ਕੌਂਸਲਰ ਦਲਵੀਰ ਸਿੰਘ ਪੱਪੀ, ਸੁਖਰਾਜ ਸਿੰਘ, ਜਲੌਰ ਸਿੰਘ ਗੱਗਾ, ਸਾਬਕਾ ਕੌਂਸਲਰ ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਲਾਲਾ, ਭੋਲਾ ਸਿੰਘ ਮੀਰਾਬ, ਪਰਗਟ ਸਿੰਘ, ਸੁਖਜਿੰਦਰ ਝੱਬਰ, ਬਲਜਿੰਦਰ ਗਿੱਲ, ਜਗਸੀਰ ਸਿੰਘ ਖਾਲਸਾ, ਸੁਖਮੰਦਰ ਸਿੰਘ ਕਲੱਬ ਪ੍ਰਧਾਨ, ਗੁਰਮੇਲ ਸਿੰਘ ਪੰਚ, ਬਲਜਿੰਦਰ ਸਿੰਘ ਖਿੱਲੂ ਕਾ, ਭੋਲਾ ਸਿੰਘ ਖਿੱਲੂ ਕਾ, ਖੁਸ਼ਵਿੰਦਰ ਸਿੰਘ ਕੋਹਲੇ ਕਾ, ਬੱਬੂ ਸਿੰਘ, ਜਗਦੇਵ ਸਿੰਘ, ਕੁਲਦੀਪ ਮਿਸਤਰੀ, ਰਾਜ ਮਰਾਜਕਾ, ਲਾਭ ਸਿੰਘ, ਮਲਕੀਤ ਬੁੱਟਰ ਅਤੇ ਜਗਸੀਰ ਸਿੰਘ ਫੂਸ ਮੰਡੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਨਗਰ ਵਾਸੀ ਹਾਜ਼ਰ ਸਨ।