- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭਦੀਪ ਸਿੰਘ ਭੁੱਚੋ ਕਲਾਂ ਯੂਥ ਕਾਂਗਰਸ ਦੇ ਬਲਾਕ ਵਾਈਸ ਪ੍ਰਧਾਨ ਨਿਯੁਕਤ

ਹਰਮੇਲ ਸਾਗਰ, ਪੰਜਾਬੀ ਜਾਗਰਣ
ਭੁੱਚੋ ਕਲਾਂ
ਕਾਂਗਰਸ ਪਾਰਟੀ ਵੱਲੋਂ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ਤਹਿਤ ਹਲਕਾ ਭੁੱਚੋ ਮੰਡੀ ਦੇ ਪਿੰਡ ਭੁੱਚੋ ਕਲਾਂ ਵਿਖੇ ਯੂਥ ਆਗੂ ਪ੍ਰਭਦੀਪ ਸਿੰਘ ਨੂੰ ਯੂਥ ਕਾਂਗਰਸ ਦਾ ਬਲਾਕ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਪੰਜਾਬ ਕਾਂਗਰਸ ਦੇ ਸੂਬਾ ਯੂਥ ਪ੍ਰਧਾਨ ਸ਼ੁਭਮ ਸ਼ਰਮਾ ਸੂਬੀ ਦੀ ‘ਯੂਥ ਜੋੜੋ ਮੁਹਿੰਮ’ ਨੂੰ ਅੱਗੇ ਤੋਰਦਿਆਂ ਇਹ ਨਿਯੁਕਤੀ ਜ਼ਿਲ੍ਹਾ ਦਿਹਾਤੀ ਕਾਂਗਰਸ ਬਠਿੰਡਾ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਰਹਿਨੁਮਾਈ ਹੇਠ ਯੂਥ ਬਲਾਕ ਪ੍ਰਧਾਨ ਪਰਿੰਦਰ ਪੈਵੀ ਭੁੱਚੋ ਕਲਾਂ ਵੱਲੋਂ ਕੀਤੀ ਗਈ। ਨਵ-ਨਿਯੁਕਤ ਬਲਾਕ ਵਾਈਸ ਪ੍ਰਧਾਨ ਪ੍ਰਭਦੀਪ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸਿਆਸੀ ਜਥੇਬੰਦੀ ਦੀ ਤਾਕਤ ਹੁੰਦੇ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਯੂਥ ਨੂੰ ਪਾਰਟੀ ਦੀਆਂ ਗਤੀਵਿਧੀਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰ ਨੂੰ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਭੋਲਾ ਭੈਣੀ, ਜੱਗਾ ਬਾਠ ਸਾਬਕਾ ਯੂਥ ਬਲਾਕ ਪ੍ਰਧਾਨ, ਪ੍ਰਗਟ ਸਿੰਘ ਤੁੰਗਵਾਲੀ ਬਲਾਕ ਪ੍ਰਧਾਨ ਐੱਸਸੀ. ਡਿਪਾਰਟਮੈਂਟ, ਕੁਲਵਿੰਦਰ ਸਿੰਘ ਨਾਥਪੁਰਾ, ਜਗਜੀਤ ਸਿੰਘ ਬੇਗਾ ਸਰਪੰਚ, ਬਿੱਟੂ ਪੂਹਲਾ, ਮਨੀ ਬਾਂਸਲ, ਬਲਵੀਰ ਸਿੰਘ ਬੀਰਾ, ਜੱਗਾ ਅਕਾਲੀ, ਸਰਤਾਜ਼ ਭੁੱਚੋ ਮੰਡੀ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।