ਬ੍ਰਹਮ ਕੁਮਾਰੀ ਕੇਂਦਰ ਰਾਮਾਂ ਵਿਖੇ ਗਣੇਸ਼ ਚਤੁਰਥੀ ਮਨਾਈ, ਆਮਦਨ ਕਰ ਅਧਿਕਾਰੀ ਦੀ ਧਰਮਪਤਨੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਕੈਪਸ਼ਨ-ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੀ ਹੋਈ ਬੀਕੇ ਡਾ.ਮਧੂ ਦੀਦੀ
Publish Date: Tue, 15 Sep 2026 04:27 PM (IST)
Updated Date: Tue, 15 Sep 2026 04:29 PM (IST)
ਪੰਜਾਬੀ ਜਾਗਰਣ, ਪੰਜਾਬੀ ਜਾਗਰਣ ਰਾਮਾਂ ਮੰਡੀ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਯੂਨੀਵਰਸਿਟੀ ਰਾਮਾਂ ਮੰਡੀ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਵਿਚ ਅਰਵਿੰਦ ਬਾਂਸਲ (ਆਮਦਨ ਕਰ ਅਧਿਕਾਰੀ) ਦੀ ਧਰਮਪਤਨੀ ਸੀਮਾ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੂਜਾ ਅਰਚਨਾ ਕਰਕੇ ਜੋਤ ਪ੍ਰਜਵਲਿਤ ਦੀ ਰਸਮ ਅਦਾ ਕੀਤੀ। ਸਮਾਗਮ ਦੀ ਸ਼ੁਰੂਆਤ ਗਣੇਸ਼ ਜੀ ਦੀ ਵੰਦਨਾ ਨਾਲ ਹੋਈ। ਉਪਰੰਤ ਵਿਸ਼ੇਸ਼ ਤੌਰ ਤੇ ਹਾਜ਼ਰ ਸ੍ਰੀ ਭੱਦਰਕਾਲ ਮੰਦਰ, ਸ੍ਰੀ ਗੀਤਾ ਭਵਨ, ਸ੍ਰੀ ਗਊਸ਼ਾਲਾ ਮੰਦਰ, ਸ਼ਿਵ ਵਾਟਿਕਾ ਅਤੇ ਮਾਂ ਚਿੰਤਪੂਰਨੀ ਇਸਤਰੀ ਸਭਾ ਮੰਦਰ ਦੀਆਂ ਮਹਿਲਾ ਭਜਨ ਮੰਡਲੀਆਂ ਵੱਲੋਂ ਸ੍ਰੀ ਗਨੇਸ਼ ਜੀ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਕੇਂਦਰ ਦੀ ਇੰਚਾਰਜ ਡਾ. ਬੀਕੇ. ਮਧੂ ਭੈਣ ਨੇ ਗਣੇਸ਼ ਚਤੁਰਥੀ ਦੇ ਅਧਿਆਤਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਣੇਸ਼ ਜੀ ਦੇ ਸਰੂਪ ਦਾ ਹਰ ਅੰਗ ਮਨੁੱਖ ਨੂੰ ਜੀਵਨ ਦੀ ਕੋਈ ਨਾ ਕੋਈ ਸਿੱਖਿਆ ਦਿੰਦਾ ਹੈ। ਵੱਡਾ ਸਿਰ ਗਿਆਨ, ਵੱਡੇ ਕੰਨ ਚੰਗਾ ਸੁਣਨ, ਛੋਟਾ ਮੂੰਹ ਘੱਟ ਤੇ ਮਿੱਠਾ ਬੋਲਣ ਅਤੇ ਛੋਟੀਆਂ ਅੱਖਾਂ ਦੂਰਦਰਸ਼ਤਾ ਦਾ ਪ੍ਰਤੀਕ ਹਨ। ਵੱਡਾ ਪੇਟ ਬੁਰਾਈ ਨੂੰ ਸਮਾਉਣ ਅਤੇ ਚੰਗਿਆਈ ਫੈਲਾਉਣ ਦਾ ਸੰਦੇਸ਼ ਦਿੰਦਾ ਹੈ। ਸ਼ੀਤਲ ਭੈਣ ਨੇ ਧਿਆਨ ਅਭਿਆਸ ਕਰਵਾਉਂਦਿਆਂ ਜੀਵਨ ਵਿੱਚ ਸਕਾਰਾਤਮਕ ਸ਼ਕਤੀ ਭਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਬੀਕੇ. ਮਧੂ ਭੈਣ ਵੱਲੋਂ ਮੁੱਖ ਮਹਿਮਾਨ ਸੀਮਾ ਬਾਂਸਲ ਦਾ ਸਨਮਾਨ ਵੀ ਕੀਤਾ ਗਿਆ।