ਸ੍ਰੀ ਸਾਲਾਸਰ ਬਾਲਾ ਜੀ ਕੀਰਤਨ ਮੰਡਲ ਮੌੜ ਵੱਲੋਂ 25ਵਾਂ ਵਿਸ਼ਾਲ ਜਾਗਰਣ ਮਹਾਉਸਤਵ 20 ਨੂੰ ਸ੍ਰੀ ਸਾਲਾਸਰ ਬਾਲਾ ਜੀ ਕੀਰਤਨ ਮੰਡਲ ਮੌੜ ਵੱਲੋਂ 25ਵਾਂ ਵਿਸ਼ਾਲ ਜਾਗਰਣ ਮਹਾਂਉਸਤਵ 20 ਸਤੰਬਰ ਨੂੰ
Publish Date: Tue, 15 Sep 2026 04:24 PM (IST)
Updated Date: Tue, 15 Sep 2026 04:26 PM (IST)
ਸੁਰੇਸ਼ ਕੁਮਾਰ ਹੈਪੀ , ਪੰਜਾਬੀ ਜਾਗਰਣ ਮੌੜ ਮੰਡੀ ਸ੍ਰੀ ਸਾਲਾਸਰ ਬਾਲਾ ਜੀ ਸੰਕੀਰਤਨ ਮੰਡਲ ਮੌੜ ਵੱਲੋਂ 25ਵਾਂ ਵਿਸ਼ਾਲ ਜਾਗਰਣ ਮਹਾਂਉਸਤਵ 20 ਸਤੰਬਰ ਨੂੰ ਮੌੜ ਮੰਡੀ ਦੀ ਪੁਰਾਣੀ ਅਨਾਜ ਮੰਡੀ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ, ਤਰੁਨ ਕੁਮਾਰ ਨਿੱਕਾ ਅਤੇ ਵਰਿੰਦਰ ਕੁਮਾਰ ਬੰਟਾ ਨੇ ਦੱਸਿਆ ਕਿ 20 ਸਤੰਬਰ ਨੂੰ ਸਵੇਰੇ ਵਿਸ਼ਾਲ ਸਮੂਹ ਸ੍ਰੀ ਹਨੂੰਮਾਨ ਚਾਲੀਸਾ ਅਤੇ ਨਿਸ਼ਾਨ ਰੱਥ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਇਸ ਪ੍ਰਭਾਤ ਫੇਰੀ ਯਾਤਰਾ ਦੇ ਮੁੱਖ ਮਹਿਮਾਨ ਹਲਕਾ ਮੌੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਹੋਣਗੇ। ਜਦਕਿ ਰਾਤ ਦੇ ਬਾਲਾ ਜੀ ਮਹਾਰਾਜ ਜੀ ਦੇ ਵਿਸ਼ਾਲ ਜਾਗਰਣ ਮਹਾਂਉਤਸਵ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਕਾਮਨੀ ਰਠੋਰ ਏਸੀਪੀ ਨੋਇਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕਾ ਪਰਵਿੰਦਰ ਪਲਕ ਹਰਿਆਣਾ, ਸ਼ੁਭਮ ਸ਼ਰਮਾ, ਰਾਧਿਕਾ ਸ਼ਰਮਾ, ਪਵਨ ਸ਼ਰਮਾ ਅਤੇ ਰਿਤਿਕ ਗੁਪਤਾ ਦਿੱਲੀ ਆਪਣੇ ਰਸਭਿੰਨੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਮੰਡਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਜਾਗਰਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਚੰਗੇ ਸੰਸਕਾਰ, ਸੰਸਕ੍ਰਿਤੀ, ਸਮਾਜ ਸੇਵਾ ਅਤੇ ਗਊ ਸੇਵਾ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਨਾਤਨ ਧਰਮ ਨਾਲ ਜੋੜਨਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਬਾਲਾ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਅਤੇ ਇਸ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।