ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ‘ਟਰੇਨ ਟੂ ਪਾਕਿਸਤਾਨ’ ਪੁਸਤਕ ਦਾ ਰਿਵਿਊ ਕਰਵਾਇਆ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ‘ਟਰੇਨ ਟੂ ਪਾਕਿਸਤਾਨ’ ਪੁਸਤਕ ਦਾ ਰਿਵਿਊ ਕਰਵਾਇਆ
Publish Date: Sat, 05 Sep 2026 04:28 PM (IST)
Updated Date: Sat, 05 Sep 2026 04:28 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਕਾ ਵਿਖੇ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਲਾਇਬਰੇਰੀ ਵਿੱਚ ਪੁਸਤਕ ਰਿਵਿਊ ਕਰਵਾਇਆ ਗਿਆ। ਇਹ ਸਮਾਗਮ ਵਿੱਚ ਲਾਈਬਰੇਰੀਅਨ ਬੀਬੀ ਕਿਰਨਜੀਤ ਕੌਰ ਨੇ ਦੱਸਿਆ ਕਿ ਹਫਤਾਵਰੀ ਪੁਸਤਕ ਰਿਵਿਊ ਵਿੱਚ ਕਾਲਜ ਦੇ ਵੱਖਰੇ ਵੱਖਰੇ ਵਿਭਾਗਾਂ ਵੱਲੋਂ ਵੱਖਰੇ ਵੱਖਰੇ ਵਿਸ਼ਿਆਂ ਤੇ ਪੁਸਤਕ ਰਿਵਿਊ ਕਰਵਾਏ ਜਾਂਦੇ ਹਨ। ਇਹ ਪੁਸਤਕ ਰਿਵਿਊ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋਫੈਸਰ ਜਗਦੀਪ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਨਾਲ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨਾ ਅਤੇ ਸਾਹਿਤਕ ਚੇਤਨਾ ਨੂੰ ਮਜਬੂਤ ਕਰਨਾ ਹੈ। ਇਸ ਪੁਸਤਕ ਰਿਵਿਊ ਵਿੱਚ ਪ੍ਰੋ. ਸਰੋਜ ਬਾਲਾ ਦੁਆਰਾ ਨਾਵਲਕਾਰ ਖੁਸ਼ਵੰਤ ਸਿੰਘ ਦੇ ਨਾਵਲ ਟਰੇਨ ਟੂ ਪਾਕਿਸਤਾਨ ਦਾ ਰਿਵਿਊ ਪੇਸ਼ ਕੀਤਾ ਗਿਆ। ਇਸ ਨਾਵਲ ਵਿੱਚ 1947 ਵਿੱਚ ਹੋਈ ਕਤਲੋਗਾਰਤ ਬਾਰੇ ਦੱਸਿਆ ਹੈ। ਇਸ ਵੰਡ ਨੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਹੀ ਨਹੀਂ ਵੰਡਿਆ ਸਗੋਂ ਮਨੁੱਖੀ ਸਬੰਧਾਂ ਨੂੰ ਤਬਾਹ ਕੀਤਾ ਹੈ। ਨਾਵਲਕਾਰ ਦੱਸਦਾ ਹੈ ਕਿ ਮਨੁੱਖ ਦੀ ਅਸਲ ਪਛਾਣ ਉਸ ਦਾ ਧਰਮ ਨਹੀਂ ਬਲਕਿ ਮਨੁੱਖਤਾ ਹੈ। ਮੌਤ ਨਾਲ ਭਰੀਆਂ ਟ੍ਰੇਨਾਂ ਵੰਡ ਦੀ ਤਬਾਹੀ ਅਤੇ ਡਰ ਦਾ ਪ੍ਰਤੀਕ ਹਨ। ਵੰਡ ਕਾਰਨ ਲੋਕ ਆਪਣੀ ਜ਼ਮੀਨ, ਘਰ, ਪਿੰਡ ਅਤੇ ਯਾਦਾਂ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਪ੍ਰੋ. ਮਨੀਸ਼ਾ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰੋ. ਮਨੀਸ਼ਾ, ਪ੍ਰੋ.ਸਿਮਰਨਜੀਤ ਕੌਰ ਅਤੇ ਬੀਬੀ ਕਿਰਨਜੀਤ ਕੌਰ ਹਾਜ਼ਰ ਸਨ।