4 ਮਹੀਨਿਆਂ ਦਾ ਇਕੱਠਾ ਬਿਜਲੀ ਬਿੱਲ ਦੇਖ ਭੜਕੇ ਖਪਤਕਾਰ
4 ਮਹੀਨਿਆਂ ਦਾ ਇਕੱਠਾ ਬਿਜਲੀ ਬਿੱਲ ਦੇਖ ਭੜਕੇ ਖਪਤਕਾਰ
Publish Date: Thu, 20 Aug 2026 05:41 PM (IST)
Updated Date: Fri, 21 Aug 2026 04:03 AM (IST)
* ਭਾਜਪਾ ਆਗੂ ਸਰੂਪ ਸਿੰਗਲਾ ਬੋਲੇ; ਮੁਫ਼ਤ ਬਿਜਲੀ ਦੇ ਨਾਂ ਤੇ ਜਨਤਾ ਨਾਲ ਧੋਖਾ ਫੋਟੋ:23 ਕੈਪਸ਼ਨ: ਸਰੂਪ ਚੰਦ ਸਿੰਗਲਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸੂਬਾ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਨਾਕਾਮੀ ਅਤੇ ਤਕਨੀਕੀ ਖ਼ਾਮੀਆਂ ਕਾਰਨ ਪਿਛਲੇ ਚਾਰ ਮਹੀਨਿਆਂ (ਅਪ੍ਰੈਲ ਤੋਂ ਅਗਸਤ) ਦਾ ਇਕੱਠਾ ਬਿਜਲੀ ਬਿੱਲ ਭੇਜਿਆ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਤੇ ਭਾਰੀ ਆਰਥਿਕ ਅਤੇ ਮਾਨਸਿਕ ਬੋਝ ਪੈ ਗਿਆ ਹੈ। ਪਹਿਲਾਂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਬਾਅਦ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲਦਾ ਸੀ ਅਤੇ ਬਿੱਲ ਸਮੇਂ ਸਿਰ ਆਉਂਦੇ ਸਨ। ਹੁਣ ਚਾਰ ਮਹੀਨਿਆਂ ਦੀ ਰੀਡਿੰਗ ਜਾਂ ਔਸਤ (ਐਵਰੇਜ) ਖਪਤ ਦੇ ਆਧਾਰ ਤੇ 60 ਹਜ਼ਾਰ ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤਕ ਦੇ ਬਿੱਲ ਭੇਜੇ ਜਾ ਰਹੇ ਹਨ। ਸਿੰਗਲਾ ਨੇ ਦੱਸਿਆ ਕਿ ਪਿੰਡਾਂ ਵਿੱਚ ਮਹਿਜ਼ ਇਕ ਕੂਲਰ ਚਲਾਉਣ ਵਾਲੇ ਗਰੀਬ ਪਰਿਵਾਰਾਂ ਨੂੰ ਵੀ 60,000 ਤਕ ਦੇ ਬਿੱਲ ਭੇਜੇ ਗਏ ਹਨ ਅਤੇ ਬਿੱਲ ਨਾ ਭਰਨ ਦੀ ਸੂਰਤ ਵਿੱਚ ਬਿਜਲੀ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ।