ਪਵਨ ਕੁਮਾਰ ਨਮਿਤ ਪਾਠ ਦਾ ਭੋਗ ਚਿੰਤਪੁਰਨੀ ਧਰਮਸ਼ਾਲਾ ਵਿਖੇ 27 ਨੂੰ
ਪਵਨ ਕੁਮਾਰ ਦੇ ਦਿਹਾਂਤ ’ਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Thu, 20 Aug 2026 05:06 PM (IST)
Updated Date: Fri, 21 Aug 2026 04:03 AM (IST)
* ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਫੋਟੋ:2 ਕੈਪਸ਼ਨ: ਮ੍ਰਿਤਕ ਪਵਨ ਕੁਮਾਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਰਿਟਾਇਰਡ ਡੀਐੱਸਪੀ ਦਿਨੇਸ਼ ਸ਼ਰਮਾ ਦੇ ਭਰਾ, ਪ੍ਰਭੂ ਸ੍ਰੀ ਰਾਮਚੰਦਰ ਵੈੱਲਫੇਅਰ ਕਲੱਬ ਰਜਿ. ਬਠਿੰਡਾ ਦੇ ਚੇਅਰਮੈਨ ਰਾਜੀਵ ਸ਼ਰਮਾ ਰੈਂਬੋ ਦੇ ਚਾਚਾ ਤੇ ਚੰਦਨ ਸ਼ਰਮਾ ਦੇ ਪਿਤਾ ਪਵਨ ਕੁਮਾਰ ਦਾ 14 ਅਗਸਤ 2026 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਤਵੰਤੇ ਵਿਅਕਤੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੰਸਥਾਵਾਂ ਦੇ ਨੁਮਾਇੰਦਿਆਂ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲੇ ਵਿਅਕਤੀਆਂ ਨੇ ਪਵਨ ਕੁਮਾਰ ਦੇ ਦੇਹਾਂਤ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਦਿਆਂ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੁੱਖ ਦੀ ਘੜੀ ’ਚ ਹੌਸਲਾ ਰੱਖਣ ਅਤੇ ਸਵਰਗੀ ਪਵਨ ਕੁਮਾਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਪਰਿਵਾਰ ਵੱਲੋਂ ਸਵਰਗੀ ਪਵਨ ਕੁਮਾਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਆਯੋਜਨ ਕੀਤਾ ਗਿਆ ਹੈ। ਇਸ ਪਾਠ ਦਾ ਭੋਗ 27 ਅਗਸਤ 2026 ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤਕ ਚਿੰਤਪੁਰਨੀ ਧਰਮਸ਼ਾਲਾ ਗੀਤਾ ਭਵਨ ਚੌਕ ਮੋਗਾ ਵਿਖੇ ਪਵੇਗਾ।