ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ, ਬੀੜ ਤਲਾਬ ਬਸਤੀ ’ਚ ਖੁੱਲ੍ਹੇਆਮ ਨਸ਼ਾ ਵਿਕਣ ਦੇ ਦੋਸ਼
Publish Date: Fri, 14 Aug 2026 06:10 PM (IST)
Updated Date: Fri, 14 Aug 2026 06:11 PM (IST)
ਬੀੜ ਤਲਾਬ ਬਸਤੀ ’ਚ ਖੁੱਲ੍ਹੇਆਮ ਨਸ਼ਾ ਵਿਕਣ ਦੇ ਦੋਸ਼, ਤੀਜਾ ਸਾਥੀ ਮੌਕੇ ਤੋਂ ਫਰਾਰ ਤਿੰਨ ਨੌਜਵਾਨਾਂ ਨੇ ਬਸਤੀ ਨੇੜੇ ਲਗਾਏ ਕਥਿਤ ਨਸ਼ੇ ਦੇ ਟੀਕੇ ਦੋ ਬੇਹੋਸ਼ ਹੋਏ ਤਾਂ ਤੀਜਾ ਸਾਥੀ ਛੱਡ ਕੇ ਭੱਜਿਆ, ਪੁਲਿਸ ਜਾਂਚ ’ਚ ਜੁਟੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ: ਬੀੜ ਤਲਾਬ ਬਸਤੀ ਨੇੜੇ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਦੀਆਂ ਲਾਸ਼ਾਂ ਨੇੜਿਓਂ ਟੀਕੇ ਅਤੇ ਸਰਿੰਜਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ (ਪਿੰਡ ਜੈ ਸਿੰਘ ਵਾਲਾ) ਅਤੇ ਕੁਲਦੀਪ ਸਿੰਘ (ਪਿੰਡ ਜੋਧਪੁਰ ਰੋਮਾਣਾ) ਵਜੋਂ ਹੋਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਇਕ ਹੋਰ ਸਾਥੀ ਨਾਲ ਬਸਤੀ ਨੇੜੇ ਪਹੁੰਚੇ ਸਨ। ਸਥਾਨਕ ਲੋਕਾਂ ਮੁਤਾਬਕ ਤਿੰਨਾਂ ਨੇ ਕਥਿਤ ਤੌਰ ’ਤੇ ਨਸ਼ਾ ਖਰੀਦਣ ਤੋਂ ਬਾਅਦ ਟੀਕੇ ਲਗਾਏ। ਇਸ ਦੌਰਾਨ ਗੁਰਵਿੰਦਰ ਅਤੇ ਕੁਲਦੀਪ ਦੀ ਹਾਲਤ ਵਿਗੜ ਗਈ ਤੇ ਉਹ ਬੇਹੋਸ਼ ਹੋ ਗਏ, ਜਦਕਿ ਤੀਜਾ ਸਾਥੀ ਉਨ੍ਹਾਂ ਨੂੰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਬਸਤੀ ’ਚ ਖੁੱਲ੍ਹੇਆਮ ਨਸ਼ਾ ਵਿਕਣ ਦੇ ਦੋਸ਼ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਬੀੜ ਤਲਾਬ ਬਸਤੀ ਵਿੱਚ ਕਥਿਤ ਤੌਰ ’ਤੇ ਖੁੱਲ੍ਹੇਆਮ ਨਸ਼ਾ ਵਿਕਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਸ-ਪਾਸ ਦੇ ਨੌਜਵਾਨ ਇੱਥੋਂ ਨਸ਼ਾ ਖਰੀਦਦੇ ਹਨ ਅਤੇ ਕਈ ਇੱਥੇ ਹੀ ਇਸ ਦਾ ਸੇਵਨ ਕਰਦੇ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਦੋਵਾਂ ਨੌਜਵਾਨਾਂ ਨੇ ਨਸ਼ਾ ਕਿਸ ਤੋਂ ਖਰੀਦਿਆ ਸੀ। ਦੋਵਾਂ ਪਰਿਵਾਰਾਂ ’ਤੇ ਟੁੱਟਿਆ ਦੁੱਖ ਪਿੰਡ ਵਾਸੀਆਂ ਮੁਤਾਬਕ ਕੁਲਦੀਪ ਸਿੰਘ ਪਿਛਲੇ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ ਅਤੇ ਪਰਿਵਾਰ ਨੇ ਉਸ ਨੂੰ ਦੋ ਵਾਰ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਸੀ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਵੀ ਨਸ਼ਾ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਕਾਰਕੁਨਾਂ ਨੇ ਮੌਕੇ ’ਤੇ ਪਹੁੰਚ ਕੇ ਪੁਲਿਸ ਨੂੰ ਸੂਚਿਤ ਕੀਤਾ। ਦੋਵਾਂ ਦੀਆਂ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਏਮਜ਼ ਭੇਜੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।