ਦਮਦਮੀ ਟਕਸਾਲ ਦੇ 320ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ’ਚ ਸੰਗਤਾਂ ਨੇ ਭਰੀ ਹਾਜ਼ਰੀ ਦਮਦਮੀ ਟਕਸਾਲ ਦੇ 320ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ’ਚ ਸੰਗਤਾਂ ਨੇ ਭਰੀ ਹਾਜ਼ਰੀ
Publish Date: Sat, 08 Aug 2026 04:05 PM (IST)
Updated Date: Sat, 08 Aug 2026 04:08 PM (IST)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਮੇਤ ਅਨੇਕਾ ਸਖਸ਼ੀਆਂ ਨੇ ਭਰੀ ਹਾਜ਼ਰੀ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਤਖਤ ਸ੍ਰੀ ਦਮਦਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਜਥੇਬੰਦੀ ਦੇ 320ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲੇ ਦੀ ਅਗਵਾਈ ਹੇਠ ਮਨਾਏ ਗਏ। ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ, ਗੁਰ ਇਤਿਹਾਸ ਦੀ ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨਾਲ ਜੋੜਿਆ ਗਿਆ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਦਮਦਮੀ ਟਕਸਾਲ ਨੂੰ ਸਿੱਖ ਪੰਥ ਦੀ ਮਹਾਨ ਵਿਦਿਅਕ ਅਤੇ ਸ਼ਹੀਦੀ ਪਰੰਪਰਾ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤਕ ਟਕਸਾਲ ਨੇ ਗੁਰਬਾਣੀ, ਸਿੱਖੀ ਅਤੇ ਗੁਰੂ ਘਰ ਦੀ ਮਰਿਆਦਾ ਦੀ ਰੱਖਿਆ ਲਈ ਅਦੁੱਤੀ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਅੱਜ ਵੀ ਗੁਰਬਾਣੀ ਦੀ ਸ਼ੁੱਧ ਸੰਥਿਆ, ਧਾਰਮਿਕ ਸਿੱਖਿਆ ਅਤੇ ਪੰਥਕ ਏਕਤਾ ਲਈ ਨਿਰੰਤਰ ਸੇਵਾ ਨਿਭਾ ਰਹੀ ਹੈ ਅਤੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਸੰਸਥਾਵਾਂ ਦੀ ਅਗਵਾਈ ਹੇਠ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਦਮਦਮੀ ਟਕਸਾਲ ਗੁਰਬਾਣੀ ਦੀ ਸ਼ੁੱਧ ਸੰਥਿਆ, ਸਿੱਖ ਵਿਦਿਆ ਅਤੇ ਪ੍ਰਚਾਰ ਦੀ ਮਹਾਨ ਪਰੰਪਰਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਦੀਆਂ ਕੁਰਬਾਨੀਆਂ ਸਦਕਾ ਟਕਸਾਲ ਨੇ ਸਦੀਆਂ ਤੋਂ ਗੁਰਬਾਣੀ ਦੇ ਸ਼ੁੱਧ ਉਚਾਰਣ, ਅਰਥ-ਬੋਧ ਅਤੇ ਗੁਰਮਤਿ ਸਿੱਖਿਆ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦਮਦਮੀ ਟਕਸਾਲ ਦੇ ਪੰਥਕ ਸੇਵਕ ਜਥੇ ਦੇ ਮਾਲਾਵਾ ਜ਼ੋਨ ਪ੍ਰਧਾਨ ਜਥੇਦਾਰ ਬਾਬਾ ਆਤਮਾ ਸਿੰਘ ਨੇ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ, ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ, ਸੰਤ ਬਾਬਾ ਕਾਕਾ ਸਿੰਘ ਮੁਖੀ ਬੁੰਗਾ ਮਸਤੂਆਣਾ ਸਾਹਿਬ ਅਤੇ ਅਕਾਲ ਕੌਂਸਲ ਮਸਤੂਆਣਾ ਸਾਹਿਬ ਸੰਗਰੂਰ, ਸਿੰਘ ਸਾਹਿਬ ਸਾਬਕਾ ਹੈੱਡ ਗ੍ਰੰਥੀ ਗਿਆਨੀ ਨਾਇਬ ਸਿੰਘ ਰੋਡੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਾਬਾ ਗੁਰਮੀਤ ਸਿੰਘ ਤਿਲਕੇਵਾਲਾ, ਗੁਰਪ੍ਰੀਤ ਸਿੰਘ ਝੱਬਰ, ਜਗਸੀਰ ਸਿੰਘ ਮਾਂਗਿਆਣਾ, ਸੰਤ ਬਾਬਾ ਦਰਸ਼ਨ ਸਿੰਘ ਫੱਤਾ ਮਾਲੋਕੇ, ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ, ਗਿਆਨੀ ਮਹਿੰਦਰ ਸਿੰਘ ਜਗਮਾਲਵਾਲੀ, ਬਾਬਾ ਗਿਆਨ ਸਿੰਘ ਹੈੱਡ ਗ੍ਰੰਥੀ ਮੰਜੀ ਸਾਹਿਬ, ਜਥੇਦਾਰ ਭਾਈ ਸੁਖਦੇਵ ਸਿੰਘ ਸ੍ਰੀ ਅਨੰਦਪੁਰ ਸਾਹਿਬ ਮੁੱਖ ਬੁਲਾਰਾ ਦਮਦਮੀ ਟਕਸਾਲ,ਹਰਿਆਣਾ ਕਮੇਟੀ ਦੇ ਮੈਂਬਰ ਭਾਈ ਕੁਲਦੀਪ ਸਿੰਘ ਫੱਗੂ, ਭਾਈ ਅੰਮ੍ਰਿਤਪਾਲ ਸਿੰਘ ਔਢਾ, ਪ੍ਰਕਾਸ਼ ਸਿੰਘ ਸਹੂਵਾਲਾ ਅਤੇ ਮੈਨੇਜਰ ਨਰਿੰਦਰ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਆਲਮ ਸਿੰਘ ਕਥਾਵਾਚਕ ਤਖ਼ਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਮੁੱਖੀ ਬੁੱਢਾ ਦਲ ਵੱਲੋਂ ਜਥੇਦਾਰ ਬਾਬਾ ਦਲੇਰ ਸਿੰਘ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਨੇ ਹਾਜ਼ਰੀ ਲਗਵਾਈ। ਗੁਰੂ ਕਾਸ਼ੀ ਯੂਨੀਵਰਸਿਟੀ ਤੋ ਪ੍ਰਃ ਗੁਰਜੀਤ ਸਿੰਘ, ਠਾਣਾ ਸਿੰਘ ਚੱਠਾ, ਸੂਬਾ ਸਿੰਘ ਐਮਸੀ ਤੇ ਹਰਬੰਸ ਸਿੰਘ ਐਮਸੀ, ਗਿਆਨੀ ਤੇਜਵੀਰ ਸਿੰਘ ਅੰਮ੍ਰਿਤਸਰ, ਗਿਆਨੀ ਹਜ਼ੂਰਾ ਸਿੰਘ ਖ਼ਿਆਲੀ ਦਮਦਮੀ ਟਕਸਾਲ,ਜਥੇਦਾਰ ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਬੜੂ ਸਾਹਿਬ ਵੱਲੋਂ ਜਥੇਦਾਰ ਸੁਖਦੇਵ ਸਿੰਘ ਵੀਰ ਜੀ, ਅਕਾਲ ਯੂਨੀਵਰਸਿਟੀ ਤੋ ਭਾਈ ਆਤਮਾ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਤਰਨਾ ਦਲ, ਸੰਤ ਬਾਬਾ ਜਰਨੈਲ ਸਿੰਘ ਧਿੰਗੜ ਵਾਲੇ, ਸੰਤ ਬਾਬਾ ਹਰਿੰਦਰਪਾਲ ਸਿੰਘ ਮਹਿਰਾਜ ਵਾਲੇ, ਸੰਤ ਬਾਬਾ ਮਲਕੀਤ ਸਿੰਘ ਜੱਬੋਵਾਲ, ਸੰਤ ਬਾਬਾ ਮੇਜਰ ਸਿੰਘ ਅਤੇ ਸੰਤ ਬਾਬਾ ਕੁੰਦਨ ਸਿੰਘ ਪੱਕਾ ਸਹੀਦਾ ਬਾਬਾ ਸੁਖਵਿੰਦਰ ਸਿੰਘ ਗੁ.ਅੰਗੀਠਾ ਸਾਹਿਬ ਮਸਤੂਆਣਾ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਦਮਦਮੀ ਟਕਸਾਲ ਸੇਵਕ ਜਥੇ ਦੇ ਅਹੁਦੇਦਾ ਹਰਿਆਣਾ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ, ਬਾਬਾ ਗੁਰਜੰਟ ਸਿੰਘ ਰੋੜੀ ਚੇਅਰਮੈਨ ਤੇ ਮੀਤ ਪ੍ਰਧਾਨ ਹਰਿਆਣਾ, ਜਥੇਦਾਰ ਆਤਮਾ ਸਿੰਘ ਚਹਿਲ ਪ੍ਰਧਾਨ ਮਾਲਵਾ ਜੋਨ ,ਜਥੇਦਾਰ ਗੁਰਮੀਤ ਸਿੰਘ ਕਾਨੂੰਨੀ ਅਤੇ ਮੀਡੀਆ ਸਲਾਹਕਾਰ ਪੰਜਾਬ ਤੇ ਹਰਿਆਣਾ, ਭਾਈ ਜਸਨੂਰ ਸਿੰਘ ਮੀਤ ਪ੍ਰਧਾਨ ਮਾਲਵਾ ਜੋਨ, ਜਥੇਦਾਰ ਜਗਤਾਰ ਸਿੰਘ ਸੇਖੂ ਜ਼ਿਲ੍ਹਾ ਪ੍ਰਧਾਨ ਸੇਖੂ, ਜ. ਜਗਜੀਤ ਸਿੰਘ ਸ਼ਹਿਰੀ ਪ੍ਰਧਾਨ ਬਠਿੰਡਾ, ਭਾਈ ਗੁਰਤੇਜ ਸਿੰਘ ਸਿੱਧੂ ਪ੍ਰੈਸ ਸਕੱਤਰ ਮਾਲਵਾ ਜੋਨ, ਜਗਰਾਜ ਸਿੰਘ ਚਹਿਲ ਪ੍ਰੈਸ ਸਕੱਤਰ ਜ਼ਿਲ੍ਹਾ ਬਠਿੰਡਾ, ਜਥੇਦਾਰ ਸਿੰਗਾਰਾ ਸਿੰਘ ਚੇਅਰਮੈਨ ਗੁਰਹਰਿ ਸਹਾਏ, ਜਥੇਦਾਰ ਗਿਃ ਗੁਰਪ੍ਰੀਤ ਸਿੰਘ ਵੈਦ, ਭਾਈ ਗੁਰਵਿੰਦਰ ਸਿੰਘ,ਭਾਈ ਹਰਭਜਨ ਸਿੰਘ ਪੱਪੂ,ਭਾਈ ਸਤਨਾਮ ਸਿੰਘ, ਭਾਈ ਕੁਲਦੀਪ ਸਿੰਘ ਵੜਾਗੁੜਾ, ਭਾਈ ਪ੍ਰਗਟ ਸਿੰਘ ਕਾਲਿਆਂਵਾਲੀ ਅਤੇ ਬੇਅੰਤ ਹੀ ਸੰਤਾਂ ਮਹਾਂਪੁਰਖਾਂ ਅਤੇ ਬੇਅੰਤ ਸੰਗਤਾਂ ਨੇ ਇਹਨਾਂ ਸਮਾਗਮ ’ਚ ਹਾਜ਼ਰੀ ਭਰੀਆਂ ਅਤੇ ਲਾਹੇ ਪ੍ਰਾਪਤ ਕੀਤੇ ।