ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ ’ਚ ਸਕੂਟਰੀ ਸਵਾਰ ਗੰਭੀਰ ਜ਼ਖ਼ਮੀ
ਮੋਟਰਸਾਈਕਲ ਅਤੇ ਸਕੂਟਰੀ ਦੀ ਟੱਕਰ ਵਿੱਚ ਸਕੂਟਰੀ ਸਵਾਰ ਗੰਭੀਰ ਜ਼ਖ਼ਮੀ
Publish Date: Sat, 18 Jul 2026 04:08 PM (IST)
Updated Date: Sat, 18 Jul 2026 04:10 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਸਥਾਨਕ ਜੀਟੀ ਰੋਡ ਤੇ ਆਮਨੇ-ਸਾਮਨੇ ਪੈਟਰੋਲ ਪੰਪ ਨੇੜੇ ਦੇਰ ਰਾਤ ਮੋਟਰਸਾਈਕਲ ਅਤੇ ਸਕੂਟਰੀ ਵਿਚਾਲੇ ਹੋਈ ਟੱਕਰ ਵਿੱਚ ਸਕੂਟਰੀ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸਾ ਰਾਤ ਕਰੀਬ 10:30 ਵਜੇ ਵਾਪਰਿਆ। ਟੱਕਰ ਮਾਰਨ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗੋਇਲ ਐਂਬੂਲੈਂਸ ਸਮੇਤ ਤੁਰੰਤ ਮੌਕੇ ਤੇ ਪਹੁੰਚੇ। ਟੀਮ ਨੇ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜ਼ਖ਼ਮੀ ਦੀ ਪਛਾਣ ਸੁਭਾਸ਼ ਵਾਸੀ ਬਲਰਾਜ ਨਗਰ ਵਜੋਂ ਹੋਈ ਹੈ। ਹਾਦਸੇ ਸਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਮੋਟਰਸਾਈਕਲ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ।