ਰੋਜ਼ਗਾਰ ਮੇਲੇ ਦੌਰਾਨ 16 ਕੰਪਨੀਆਂ ਵੱਲੋਂ 139 ਪ੍ਰਾਰਥੀ ਸ਼ਾਰਟਲਿਸਟ ਰੋਜ਼ਗਾਰ ਮੇਲੇ ਦੌਰਾਨ 16 ਕੰਪਨੀਆਂ ਵੱਲੋਂ 139 ਪ੍ਰਾਰਥੀ ਸ਼ਾਰਟਲਿਸਟ
Publish Date: Sat, 18 Jul 2026 03:55 PM (IST)
Updated Date: Sat, 18 Jul 2026 03:58 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਇਸੇ ਲੜੀ ਤਹਿਤ ਅੱਜ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ, ਪਿੰਡ ਨੰਦਗੜ੍ਹ ਵਿਖੇ ਲਗਾਈੇ ਗਏ ਰੋਜ਼ਗਾਰ ਮੇਲੇ ਦੇ ਆਯੋਜਨ ਦੌਰਾਨ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀਬੀਈਈ ਰਾਜੇਸ਼ ਧੀਮਾਨ ਨੇ ਕੀਤਾ। ਰੋਜ਼ਗਾਰ ਮੇਲੇ ਦਾ ਉਦਘਾਟਨ ਸਪੋਰਟਕਿੰਗ ਇੰਡੀਆ ਲਿਮਟਿਡ ਤੋਂ ਜੀ.ਐਮ. ਸ਼੍ਰੀ ਰਜਿੰਦਰ ਕੁਮਾਰ ਨੇ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀਈਓ ਡੀਬੀਈਈ. ਬਠਿੰਡਾ ਕੰਚਨ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਐਲਆਈਸੀ. ਆਫ ਇੰਡੀਆ, ਐਕਸਪਰਟ ਸਲਿਓਸ਼ਨ, ਏਵੀਸੀ. ਮਹਿੰਦਰਾ, ਅਗਰਵਾਲ ਟਫਐਂਡ ਐਂਡ ਗਲਾਸਸ, ਸਕਾਈ ਅਚੀਵਰਸ, ਸ੍ਰੀ ਰਾਮ ਫਾਈਨਾਂਸ, ਸਤਿਨ ਕਰੈਡਿਟ ਕੇਅਰ ਨੈਟਵਰਕ ਲਿਮਟਿਡ, ਇੰਡੀਆਂ ਜੌਬ ਕਾਰਟ, ਬਰਦਜ਼ ਆਥੋਰਾਈਜ਼ਡ ਸਰਵਿਸ ਸੈਂਟਰ, ਗਲੋਬਲ ਫਾਈਨਾਂਸ, ਗੁਰਬਚਨ ਸਿੰਘ ਕੰਨਸਟਰਕਸ਼ਨ ਪ੍ਰਾਈਵੇਟ ਲਿਮਟਿਡ, ਏਪੀ. ਸਕਿਊਰੀਟੀਸ ਪ੍ਰਾਈਵੇਟ ਲਿਮਟਿਡ, ਫੋਨਪੇਅ, ਫਲਿੱਪਕਾਰਟ, ਬਰਗਰ ਕਿੰਗ ਕੰਪਨੀਆਂ ਵੱਲ਼ੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਸੀ-ਪਾਈਟ ਤੋਂ ਸੈਂਟਰ ਮੁਖੀ ਕੈਪਟਨ ਲਖਵਿੰਦਰ ਸਿੰਘ ਵੱਲੋਂ ਸੀ-ਪਾਈਟ ਵੱਲੋਂ ਕਰਵਾਈਆਂ ਜਾ ਰਹੀਆ ਟ੍ਰੇਨਿੰਗਾਂ ਸਬੰਧੀ ਪ੍ਰਾਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ। ਡਿਪਟੀ ਡਾਇਰੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਰੋਜਗਾਰ ਮੇਲੇ ਦੌਰਾਨ ਕੁੱਲ 273 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਕੁੱਲ 16 ਕੰਪਨੀਆਂ ਵੱਲੋਂ 139 ਪ੍ਰਾਰਥੀਆਂ ਨੂੰ ਸਾਰਟਲਿਸਟ ਕੀਤਾ ਗਿਆ। ਕਰੀਅਰ ਕੌਸ਼ਲਰ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵੱਲੋਂ ਮਹਿਲਾ ਕਰੀਅਰ ਏਜੰਟ, ਟੈਲੀਕਾਲਰ, ਸਰਵਿਸ ਅਡਵਾਈਜ਼ਰ, ਬੈਕਐਂਡ ਆਫਿਸ, ਵੈਲਨੇਸ ਅਡਵਾਈਜ਼ਰ, ਟੀਮ ਲੀਡਰ, ਸੇਲਜ਼ ਐਗਜੀਕਿਉਟਿਵ, ਬਰਾਂਚ ਮੈਨੇਜਰ, ਡਿਵੈਲਪਮੈਂਟ ਮੈਨੇਜਰ, ਕੰਪੀਓਟਰ ਓਪਰੇਟਰ, ਅਕਾਊਟੈਂਟ, ਸਕਿਓਰਿਟੀ ਗਾਰਡ, ਅਕਾਊਟੈਂਟ, ਟ੍ਰੇਨਰ, ਸਟੋਰ ਮੈਨੇਜਰ, ਡਿਜੀਟਲ ਕੌਨਟੈਂਟ ਕਰੀਏਟਰ ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਗਈ। ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ ਨੇ ਦੱਸਿਆ ਕਿ ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਨੂੰ 10,000 ਰੁਪਏ ਤੋਂ ਲੈ ਕੇ 40,000 ਰੁਪਏ ਪ੍ਰਤੀ ਮਹੀਨਾਂ ਦੀ ਤਨਖਾਹ ਦੇ ਆਫਰ ਦਿੱਤੇ ਗਏ। ਰੋਜਗਾਰ ਮੇਲੇ ਦੌਰਾਨ ਟ੍ਰੇਨਿੰਗ ਅਫਸਰ ਡਾ. ਹਰਮਨਦੀਪ ਕੌਰ, ਅਸਿਸਟੈਂਟ ਡਾਇਰੈਕਟਰ ਡਾ. ਵਨੀਤ ਚਾਵਲਾ, ਸੰਦੀਪ ਸਿੰਗਲਾ, ਅੰਕੁਰ, ਰਾਜੀਪਾਲ ਆਦਿ ਹਾਜ਼ਰ ਸਨ ਅਤੇ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਡਾਇਰੈਕਟਰ ਡਾ. ਦੇਵਾਨੰਦ ਉੱਤਮ ਵੱਲੋਂ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।