- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਦਫਤਰ ਅੱਗੇ ਮੁਲਾਜਮ ਵਿਰੋਧੀ ਪੱਤਰ ਦੀਆਂ ਕਾਪੀਆਂ ਸਾੜੀਆਂ

- 7 ਅਗਸਤ ਨੂੰ ਮੁਹਾਲੀ ’ਚ ਕੀਤੀ ਜਾਵੇਗੀ ਸੂਬਾ ਪੱਧਰੀ ਮਹਾਂ ਰੈਲੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਅਤੇ ਸਾਂਝਾ ਮੁਲਾਜ਼ਮ ਮੰਚ ਬਠਿੰਡਾ ਵੱਲੋਂ ਦੋਵਾਂ ਧਿਰਾਂ ਦੀ ਲੁਧਿਆਣਾ ਵਿਖੇ ਹੋਈ ਸਾਂਝੀ ਮੀਟਿੰਗ ਦੇ ਫੈਸਲੇ ਅਨੁਸਾਰ ਡੀਸੀ ਦਫਤਰ ਬਠਿੰਡਾ ਦੇ ਗੇਟ ਅੱਗੇ ਕਾਲਾ ਦਿਵਸ ਮਨਾਉਂਦਿਆਂ ਹੋਇਆਂ 17-7-2020 ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੂਬਾ ਕਨਵੀਨਰ ਸਾਥੀ ਗਗਨਦੀਪ ਸਿੰਘ ਭੁੱਲਰ, ਕੇਵਲ ਬਾਂਸਲ ਪੀਐੱਮਐੱਸਯੂ, ਜਤਿੰਦਰ ਕ੍ਰਿਸ਼ਨ ਜ਼ਿਲ੍ਹਾ ਕਨਵੀਨਰ, ਹਰਨੇਕ ਸਿੰਘ ਗਹਿਰੀ ਪੀਐੱਸਐੱਸਐੱਫ 1406, ਗੁਰਤੇਜ ਸਿੰਘ ਗਿੱਲ ਪੀਐੱਸਐੱਸਐੱਫ 1680, ਪ੍ਰਿੰਸੀਪਲ ਰਣਜੀਤ ਸਿੰਘ, ਜਗਪਾਲ ਸਿੰਘ ਬੰਗੀ ਡੀਐੱਮਐੱਫ, ਮਨਜੀਤ ਸਿੰਘ ਧੰਜਲ, ਬਲਜਿੰਦਰ ਸਿੰਘ ਡੀਟੀਐੱਫ ਆਦਿ ਆਗੂਆਂ ਨੇ ਦੱਸਿਆ ਕਿ ਕਦੇ ਪੰਜਾਬ ਦੇ ਸਕੇਲਾਂ ਨੂੰ ਸਾਹਮਣੇ ਰੱਖ ਕੇ ਗੁਆਂਢੀ ਸੂਬਿਆਂ ਦੇ ਮੁਲਾਜ਼ਮ ਪੰਜਾਬ ਸਕੇਲਾਂ ਦੇ ਬਰਾਬਰ ਸਹੇਲੀ ਮੰਗਿਆ ਕਰਦੇ ਸਨ। ਪਰ ਪੰਜਾਬ ਸਰਕਾਰ ਵੱਲੋਂ 17-7-2020 ਨੂੰ ਪੱਤਰ ਜਾਰੀ ਕਰ ਕੇ ਪੰਜਾਬ ਵਿਚ ਨਵੇਂ ਭਰਤੀ ਹੋ ਰਹੇ ਮੁਲਾਜ਼ਮਾਂ ਤੇ ਕੇਂਦਰ ਦੇ ਸਕੇਲ ਲਾਗੂ ਕਰ ਦਿੱਤੇ ਹਨ। ਜੀਹਦੇ ਨਾਲ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਅੱਜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਇਸ ਪੱਤਰ ਨੂੰ ਰੱਦ ਕਰਨ ਦੀ ਵੱਡੀ ਮੰਗ ਰੱਖੀ, ਉੱਥੇ ਹੀ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੈਨਸ਼ਨਰਾਂ ਉੱਪਰ 2.59 ਦਾ ਗੁਣਾਂਕ ਲਾਗੂ ਕਰਨ, 18% ਡੀਏ ਦੀਆਂ ਦਾ ਬਕਾਇਆ ਜਾਰੀ ਕਰਨ ਅਤੇ 37 ਤਰ੍ਹਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਆਦਿ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਲਗਾਤਾਰ ਪੰਜਾਬ ਸਰਕਾਰ ਵੱਲੋਂ ਦਰਕਿਨਾਰ ਕਰਨ ਕਰ ਕੇ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਜਿੱਥੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ 7 ਅਗਸਤ ਨੂੰ ਮੁਹਾਲੀ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਅਗਲੀ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਟੀਐੱਸਯੂ, ਆਤਮਤੇਜ ਸ਼ਰਮਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਮਨਜਿੰਦਰ ਸਿੰਘ ਡੀਐੱਸਏ, ਅਰੁਣ ਕੁਮਾਰ ਏਕਤਾ ਮੰਚ, ਸਾਥੀ ਲਾਲ ਸਿੰਘ ਪੀਐੱਸਐੱਸਐੱਮਐੱਸਯੂ, ਸੰਦੀਪ ਸਿੰਘ ਕੌਂਸਲ ਆਫ ਡਿਪਲੋਮਾ ਇੰਜੀਨੀਅਰ, ਬਲਦੇਵ ਸਿੰਘ ਜੀਟੀਯੂ, ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਪੈਨਸ਼ਨਰ ਐਸੋਸੀਏਸ਼ਨ, ਮਲਕੀਤ ਸਿੰਘ ਲੈਕਚਰਾਰ ਯੂਨੀਅਨ, ਹਰਭਗਵਾਨ ਇੰਪਲਾਈਜ ਫੈੱਡਰੇਸ਼ਨ, ਕੁਲਦੀਪ ਸਿੰਘ ਨਾਥਪੁਰਾ, ਪੂਰਨ ਸਿੰਘ ਗੁੰਮਟੀ ਆਦਿ ਆਗੂ ਹਾਜ਼ਰ ਸਨ।