ਮੌਨਸੂਨ ਦੇ ਮੀਂਹ ਦੌਰਾਨ ਸ਼ਹਿਰ ਦੇ ਅੰਡਰਬ੍ਰਿਜ਼ ਫਿਰ ਹੋਣਗੇ ਬੰਦ? ਮਾਨਸੂਨ ਦੇ ਮੀਂਹ ਦੌਰਾਨ ਸ਼ਹਿਰ ਦੇ ਅੰਡਰਬ੍ਰਿਜ਼ ਫਿਰ ਹੋਣਗੇ ਬੰਦ? ਹਰ ਸਾਲ ਦੇ ਦਾਅਵਿਆਂ 'ਤੇ ਮੁੜ ਉੱਠਣ ਲੱਗੇ ਸਵਾਲ
Publish Date: Wed, 15 Jul 2026 07:07 PM (IST)
Updated Date: Thu, 16 Jul 2026 04:04 AM (IST)
* ਹਰ ਸਾਲ ਦੇ ਦਾਅਵਿਆਂ ਤੇ ਮੁੜ ਉੱਠਣ ਲੱਗੇ ਸਵਾਲ * ਰਿੰਗ ਰੋਡ ਤੋਂ ਲੈ ਕੇ ਜਨਤਾ ਨਗਰ ਤੱਕ ਪਾਣੀ ਭਰਨ ਦਾ ਖ਼ਤਰਾ ਬਰਕਰਾਰ, ਪੱਕਾ ਹੱਲ ਅਜੇ ਵੀ ਅਧੂਰਾ ਫੋਟੋ:1,3,4,5 ਕੈਪਸ਼ਨ: ਬਠਿੰਡਾ ਮਾਨਸਾ ਰੋਡ ’ਤੇ ਬਣਿਆ ਅੰਡਰ ਬ੍ਰਿਜ਼, ਜਿਸ ਵਿਚ ਪਾਣੀ ਭਰ ਜਾਂਦਾ ਹੈ ਕੈਪਸ਼ਨ: ਜਤਨਾ ਨਗਰ ਦਾ ਅੰਡਰ ਬ੍ਰਿਜ਼, ਜਿਹੜਾ ਮੀਂਹ ਦੇ ਪਾਣੀ ਨਾਲ ਭਰ ਜਾਂਦਾ ਹੈ ਕੈਪਸ਼ਨ: ਅਮਰਪੁਰਾ ਬਸਤੀ ਦਾ ਅੰਡਰ ਬ੍ਰਿਜ਼ , ਜਿਸ ਵਿਚ ਪਾਣੀ ਜਮਾਂ ਹੋ ਜਾਂਦਾ ਹੈ। ਕੈਪਸ਼ਨ: ਪਰਸਰਾਮ ਨਗਰ ਦਾ ਅੰਡਰ ਬ੍ਰਿਜ਼, ਜਿਸ ਵਿਚ ਪਾਣੀ ਜਮਾਂ ਹੋ ਜਾਂਦਾ ਹੈ ਕੈਪਸ਼ਨ: ਸ਼ਹਿਰ ਦੀ ਰਿੰਗ ਰੋਡ ਦਾ ਅੰਡਰ ਬ੍ਰਿਜ਼, ਜਿਸ ਵਿਚ ਮੀਂਹ ਦੌਾਨ ਪਾਣੀ ਜਮਾਂ ਹੋਣੀ ਸਮੱਸਿਆ ਹੈ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਣ ਬਠਿੰਡਾ : ਮੌਨਸੂਨ ਦੀ ਆਹਟ ਨਾਲ ਹੀ ਬਠਿੰਡਾ ਵਾਸੀਆਂ ਦੀਆਂ ਚਿੰਤਾਵਾਂ ਇਕ ਵਾਰ ਫਿਰ ਵਧਣ ਲੱਗੀਆਂ ਹਨ। ਹਰ ਸਾਲ ਮੀਂਹ ਦੇ ਮੌਸਮ ਦੌਰਾਨ ਸ਼ਹਿਰ ਦੇ ਮੁੱਖ ਅੰਡਰਬ੍ਰਿਜ਼ਾਂ ’ਚ ਪਾਣੀ ਭਰ ਜਾਣ ਕਾਰਨ ਆਵਾਜਾਈ ਠੱਪ ਹੋ ਜਾਂਦੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਲੰਮਾ ਚੱਕਰ ਲਾ ਕੇ ਆਪਣੇ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ। ਇਸ ਵਾਰ ਵੀ ਹਾਲਾਤ ਵਿੱਚ ਕੋਈ ਵੱਡਾ ਬਦਲਾਅ ਨਜ਼ਰ ਨਹੀਂ ਆ ਰਿਹਾ। ਰਿੰਗ ਰੋਡ, ਮਾਨਸਾ ਰੋਡ, ਪਰਸਰਾਮ ਨਗਰ, ਅਮਰਪੁਰਾ ਬਸਤੀ ਅਤੇ ਜਨਤਾ ਨਗਰ ਦੇ ਅੰਡਰਬ੍ਰਿਜ਼ ਇੱਕ ਵਾਰ ਫਿਰ ਮਾਨਸੂਨ ਦੌਰਾਨ ਲੋਕਾਂ ਲਈ ਮੁਸੀਬਤ ਬਣ ਸਕਦੇ ਹਨ। ਸ਼ਹਿਰ ਦੇ ਇਹ ਪੰਜੇ ਅੰਡਰ ਬ੍ਰਿਜ਼ ਮੀਂਹ ਦਾ ਪਾਣੀ ਭਰਨ ਕਾਰਨ ਬੰਦ ਹੋ ਜਾਂਦੇ ਹਨ। ਭਾਵੇਂ ਪ੍ਰਸ਼ਾਸਨ ਵੱਲੋਂ ਮਾਨਸੂਨ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਤਸਵੀਰ ਪੇਸ਼ ਕਰ ਰਹੀ ਹੈ। ਸ਼ਹਿਰ ਦੇ ਕਈ ਅੰਡਰਬ੍ਰਿਜ਼ਾਂ ਵਿੱਚ ਪਾਣੀ ਦੀ ਨਿਕਾਸੀ ਲਈ ਅਜੇ ਵੀ ਕੋਈ ਪੱਕਾ ਪ੍ਰਬੰਧ ਨਹੀਂ ਬਣਿਆ, ਜਿਸ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਭਾਰੀ ਬਾਰਿਸ਼ ਹੋਣ ਦੀ ਸਥਿਤੀ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਸਭ ਤੋਂ ਵੱਡੀ ਉਦਾਹਰਨ ਰਿੰਗ ਰੋਡ ਅੰਡਰਬ੍ਰਿਜ਼ ਹੈ। ਕੁਝ ਸਮਾਂ ਪਹਿਲਾਂ ਮਤੀ ਦਾਸ ਨਗਰ ਵਿੱਚ ਰਜਵਾਹਾ ਟੁੱਟਣ ਕਾਰਨ ਇਸ ਅੰਡਰਬ੍ਰਿਜ਼ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਭਰ ਗਿਆ ਸੀ। ਪਾਣੀ ਦੀ ਨਿਕਾਸੀ ਕਰਨ ਵਿੱਚ ਕਰੀਬ ਇੱਕ ਹਫ਼ਤਾ ਲੱਗ ਗਿਆ ਸੀ ਅਤੇ ਇਸ ਦੌਰਾਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਕ ਵਾਰ ਭਰੇ ਪਾਣੀ ਨੂੰ ਕੱਢਣ ਵਿੱਚ ਇਨ੍ਹਾਂ ਸਮਾਂ ਲੱਗ ਸਕਦਾ ਹੈ ਤਾਂ ਲਗਾਤਾਰ ਬਾਰਸ਼ ਹੋਣ ਦੀ ਸਥਿਤੀ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਹ ਅੰਡਰਬ੍ਰਿਜ਼ ਸ਼ਹਿਰ ਵਿੱਚ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਪਰ ਹਰ ਮਾਨਸੂਨ ਵਿੱਚ ਇਸ ਦੇ ਬੰਦ ਹੋਣ ਨਾਲ ਵਾਹਨਾਂ ਦਾ ਦਬਾਅ ਸ਼ਹਿਰ ਦੀਆਂ ਹੋਰ ਸੜਕਾਂ ਤੇ ਵੱਧ ਜਾਂਦਾ ਹੈ। ਇੱਥੇ ਸ਼ੈੱਡ ਬਣਾਉਣ ਦੀ ਯੋਜਨਾ ਵੀ ਅਜੇ ਤੱਕ ਪੂਰੀ ਨਹੀਂ ਹੋ ਸਕੀ। ਇਸੇ ਤਰ੍ਹਾਂ ਮਾਨਸਾ ਰੋਡ ਅੰਡਰਬ੍ਰਿਜ਼ ਵੀ ਹਰ ਸਾਲ ਜਲਭਰਾਅ ਦੀ ਸਮੱਸਿਆ ਨਾਲ ਜੂਝਦਾ ਹੈ। ਇੱਥੇ ਸ਼ੈੱਡ ਦਾ ਨਿਰਮਾਣ ਕੰਮ ਜਾਰੀ ਹੈ, ਪਰ ਇਸ ਮਾਨਸੂਨ ਤੋਂ ਪਹਿਲਾਂ ਇਸ ਦੇ ਮੁਕੰਮਲ ਹੋਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਮੀਂਹ ਦੌਰਾਨ ਬਠਿੰਡਾ-ਮਾਨਸਾ ਮਾਰਗ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪਿੰਡਾਂ ਦੇ ਵਿਕਲਪਕ ਰਸਤਿਆਂ ਰਾਹੀਂ ਸਫ਼ਰ ਕਰਨਾ ਪੈਂਦਾ ਹੈ। ਇਸ ਨਾਲ ਸਮਾਂ ਅਤੇ ਈਂਧਨ ਦੋਵਾਂ ਦੀ ਵਾਧੂ ਖਪਤ ਹੁੰਦੀ ਹੈ। ਪਰਸਰਾਮ ਨਗਰ ਅੰਡਰਬ੍ਰਿਜ਼ ਵੀ ਲਾਈਨ ਪਾਰ ਇਲਾਕੇ ਨੂੰ ਸ਼ਹਿਰ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਰਸਤਾ ਹੈ। ਮੀਂਹ ਦੌਰਾਨ ਇੱਥੇ ਪਾਣੀ ਵੱਡੀ ਪੱਧਰ ’ਤੇ ਜਮਾਂ ਹੋ ਜਾਂਦਾ ਹੈ। ਪ੍ਰਸ਼ਾਸਨ ਵੱਲੋਂ ਮੋਟਰਾਂ ਦੀ ਮਦਦ ਨਾਲ ਪਾਣੀ ਕੱਢਿਆ ਜਾਂਦਾ ਹੈ, ਪਰ ਉਦੋਂ ਤੱਕ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸਥਾਈ ਪ੍ਰਬੰਧ ਹਰ ਸਾਲ ਕੀਤੇ ਜਾਂਦੇ ਹਨ, ਪਰ ਅਜੇ ਤੱਕ ਜਲ ਨਿਕਾਸੀ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਅਮਰਪੁਰਾ ਬਸਤੀ ਅੰਡਰਬ੍ਰਿਜ਼ ਵਿੱਚ ਤਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਦੌਰਾਨ ਵੀ ਪਾਣੀ ਭਰ ਜਾਂਦਾ ਹੈ। ਇਸ ਕਾਰਨ ਅੰਡਰਬ੍ਰਿਜ਼ ਬੰਦ ਹੋਣ ਨਾਲ ਸਥਾਨਕ ਵਸਨੀਕਾਂ, ਵਿਦਿਆਰਥੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇੱਥੇ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਬਾਦਲ ਰੋਡ ਨਾਲ ਸੰਪਰਕ ਵੀ ਟੁੱਟ ਜਾਂਦਾ ਹੈ। ਹਰ ਸਾਲ ਅਸਥਾਈ ਉਪਾਅ ਕੀਤੇ ਜਾਂਦੇ ਹਨ, ਪਰ ਸਥਾਈ ਪ੍ਰਬੰਧ ਅਜੇ ਵੀ ਨਹੀਂ ਬਣ ਸਕਿਆ। ਜਨਤਾ ਨਗਰ ਅੰਡਰਬ੍ਰਿਜ਼ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਹੈ। ਮਾਨਸੂਨ ਦੌਰਾਨ ਇੱਥੇ ਪਾਣੀ ਭਰਨਾ ਆਮ ਗੱਲ ਬਣ ਚੁੱਕੀ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਥੇ ਪਾਣੀ ਦੀ ਨਿਕਾਸੀ ਲਈ ਕੋਈ ਸਥਾਈ ਪ੍ਰਬੰਧ ਹੀ ਮੌਜੂਦ ਨਹੀਂ। ਇਲਾਕੇ ਦੇ ਲੋਕ ਕਈ ਸਾਲਾਂ ਤੋਂ ਓਵਰਬ੍ਰਿਜ਼ ਬਣਾਉਣ ਦੀ ਮੰਗ ਕਰ ਰਹੇ ਹਨ, ਪਰ ਇਹ ਯੋਜਨਾ ਅਜੇ ਵੀ ਕਾਗਜ਼ਾਂ ਤੱਕ ਹੀ ਸੀਮਤ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਜਲ ਨਿਕਾਸੀ ਪ੍ਰਣਾਲੀ ਮਜ਼ਬੂਤ ਕਰਨ ਅਤੇ ਅੰਡਰਬ੍ਰਿਜ਼ਾਂ ਨੂੰ ਸੁਰੱਖਿਅਤ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਭਾਰੀ ਬਾਰਿਸ਼ ਹੋਣ ਤੇ ਇਹ ਸਾਰੇ ਦਾਅਵੇ ਫਿੱਕੇ ਪੈ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਪਾਣੀ ਦੀ ਨਿਕਾਸੀ ਲਈ ਪੱਕੇ ਅਤੇ ਤਕਨੀਕੀ ਹੱਲ ਨਹੀਂ ਕੀਤੇ ਜਾਂਦੇ, ਤਦ ਤੱਕ ਹਰ ਮਾਨਸੂਨ ਵਿੱਚ ਇਹੀ ਸਮੱਸਿਆ ਦੁਹਰਾਈ ਜਾਂਦੀ ਰਹੇਗੀ। ਉਧਰ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਦੱਸਿਆ ਕਿ ਰਿੰਗ ਰੋਡ ਅੰਡਰਬ੍ਰਿਜ਼ ਵਿੱਚ ਜਲ ਭਰਾਅ ਦੀ ਸਮੱਸਿਆ ਦੇ ਸਥਾਈ ਹੱਲ ਲਈ 55 ਲੱਖ ਰੁਪਏ ਦੀ ਲਾਗਤ ਨਾਲ ਪੰਪਿੰਗ ਸਟੇਸ਼ਨ ਬਣਾਉਣ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹੋਰ ਅੰਡਰਬ੍ਰਿਜ਼ਾਂ ਵਿੱਚ ਲੋੜ ਪੈਣ ਤੇ ਅਸਥਾਈ ਮੋਟਰਾਂ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਈ ਜਾਂਦੀ ਹੈ। ਹਾਲਾਂਕਿ ਸ਼ਹਿਰ ਵਾਸੀਆਂ ਦੀ ਉਮੀਦ ਹੈ ਕਿ ਇਸ ਵਾਰ ਪ੍ਰਸ਼ਾਸਨ ਸਿਰਫ਼ ਦਾਅਵਿਆਂ ਤੱਕ ਸੀਮਤ ਨਾ ਰਹੇ, ਸਗੋਂ ਮਾਨਸੂਨ ਤੋਂ ਪਹਿਲਾਂ ਪ੍ਰਭਾਵਸ਼ਾਲੀ ਅਤੇ ਪੱਕੇ ਪ੍ਰਬੰਧ ਯਕੀਨੀ ਬਣਾਏ ਤਾਂ ਜੋ ਹਰ ਸਾਲ ਆਉਣ ਵਾਲੀ ਇਹ ਸਮੱਸਿਆ ਹਮੇਸ਼ਾ ਲਈ ਖਤਮ ਹੋ ਸਕੇ। ਰਿੰਗ ਰੋਡ ਅੰਡਰਬ੍ਰਿਜ਼ ਸ਼ਹਿਰ ’ਚ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਸਭ ਤੋਂ ਮਹੱਤਵਪੂਰਨ ਰਿੰਗ ਰੋਡ ਅੰਡਰਬ੍ਰਿਜ਼। ਇੱਥੇ ਪਾਣੀ ਜਮਾਂ ਹੋਣ ਤੋਂ ਰੋਕਣ ਲਈ ਸ਼ੈੱਡ ਬਣਾਉਣ ਦੀ ਯੋਜਨਾ ਅਜੇ ਵੀ ਕਾਗਜ਼ਾਂ ਤੱਕ ਹੀ ਸੀਮਿਤ ਹੈ। ਮਤੀਦਾਸ ਨਗਰ ਵਿੱਚ ਰਜਵਾਹਾ ਟੁੱਟਣ ਕਾਰਨ ਅੰਡਰਬ੍ਰਿਜ਼ ਵਿੱਚ ਪਾਣੀ ਭਰ ਗਿਆ ਸੀ। ਕਰੀਬ ਇੱਕ ਹਫ਼ਤੇ ਤਕ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਅੰਡਰਬ੍ਰਿਜ਼ ਬੰਦ ਹੋਣ ਨਾਲ ਲੋਕਾਂ ਨੂੰ ਲੰਬਾ ਚੱਕਰ ਲਗਾਉਣਾ ਪੈਂਦਾ ਹੈ ਅਤੇ ਸ਼ਹਿਰ ਵਿੱਚ ਟ੍ਰੈਫਿਕ ਦਾ ਦਬਾਅ ਵੱਧ ਜਾਂਦਾ ਹੈ। ਮਾਨਸਾ ਰੋਡ ਅੰਡਰਬ੍ਰਿਜ਼ ਹਰ ਮਾਨਸੂਨ ਦੌਰਾਨ ਮੀਂਹ ਦਾ ਪਾਣੀ ਜਮਾਂ ਹੋਣ ਦੀ ਪੁਰਾਣੀ ਸਮੱਸਿਆ। ਅੰਡਰਬ੍ਰਿਜ਼ ਤੇ ਸ਼ੈੱਡ ਦਾ ਨਿਰਮਾਣ ਜਾਰੀ ਹੈ, ਪਰ ਇਸ ਮਾਨਸੂਨ ਤੱਕ ਇਸ ਦੇ ਮੁਕੰਮਲ ਹੋਣ ਦੀ ਸੰਭਾਵਨਾ ਘੱਟ ਹੈ। ਬਾਰਸ਼ ਦੌਰਾਨ ਬਠਿੰਡਾ-ਮਾਨਸਾ ਮਾਰਗ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਵਾਹਨਾਂ ਨੂੰ ਵਿਕਲਪਕ ਪੇਂਡੂ ਰਸਤਿਆਂ ਰਾਹੀਂ ਜਾਣਾ ਪੈਂਦਾ ਹੈ। ਪਰਸਰਾਮ ਨਗਰ ਅੰਡਰਬ੍ਰਿਜ਼ ਲਾਈਨ ਪਾਰ ਇਲਾਕੇ ਨੂੰ ਸ਼ਹਿਰ ਨਾਲ ਜੋੜਨ ਵਾਲਾ ਮਹੱਤਵਪੂਰਨ ਰਸਤਾ। ਬਾਰਸ਼ ਦੌਰਾਨ ਇੱਥੇ ਪਾਣੀ ਭਰ ਜਾਂਦਾ ਹੈ। ਪ੍ਰਸ਼ਾਸਨ ਮੋਟਰਾਂ ਰਾਹੀਂ ਪਾਣੀ ਦੀ ਨਿਕਾਸੀ ਕਰ ਦਿੰਦਾ ਹੈ, ਪਰ ਉਦੋਂ ਤੱਕ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਜਲ ਨਿਕਾਸੀ ਦਾ ਸਥਾਈ ਹੱਲ ਅਜੇ ਵੀ ਨਹੀਂ ਹੋ ਸਕਿਆ। ਅਮਰਪੁਰਾ ਬਸਤੀ ਅੰਡਰਬ੍ਰਿਜ਼ ਹਲਕੀ ਤੋਂ ਦਰਮਿਆਨੀ ਬਾਰਸ਼ ਵਿੱਚ ਵੀ ਮੀਂਹ ਦਾ ਪਾਣੀ ਜਮਾਂ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ। ਅੰਡਰਬ੍ਰਿਜ਼ ਬੰਦ ਹੋਣ ਕਾਰਨ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਸਾਲ ਅਸਥਾਈ ਪ੍ਰਬੰਧ ਕੀਤੇ ਜਾਂਦੇ ਹਨ, ਪਰ ਪੱਕਾ ਹੱਲ ਅਜੇ ਤੱਕ ਨਹੀਂ ਨਿਕਲਿਆ। ਅੰਡਰਬ੍ਰਿਜ਼ ਵਿੱਚ ਪਾਣੀ ਭਰਨ ਨਾਲ ਬਾਦਲ ਰੋਡ ਨਾਲ ਸੰਪਰਕ ਟੁੱਟ ਜਾਂਦਾ ਹੈ। ਜਨਤਾ ਨਗਰ ਅੰਡਰਬ੍ਰਿਜ਼ ਬਾਰਸ਼ ਦੌਰਾਨ ਪਾਣੀ ਭਰਨਾ ਇੱਥੇ ਆਮ ਸਮੱਸਿਆ ਹੈ। ਇੱਥੇ ਪਾਣੀ ਦੀ ਨਿਕਾਸੀ ਲਈ ਕੋਈ ਸਥਾਈ ਪ੍ਰਬੰਧ ਨਹੀਂ ਹੈ। ਪ੍ਰਸਤਾਵਿਤ ਓਵਰਬ੍ਰਿਜ਼ ਦੀ ਯੋਜਨਾ ਕਈ ਸਾਲਾਂ ਤੋਂ ਕਾਗਜ਼ਾਂ ਵਿੱਚ ਹੀ ਅਟਕੀ ਹੋਈ ਹੈ। ਸਥਾਨਕ ਲੋਕ ਲੰਮੇ ਸਮੇਂ ਤੋਂ ਇਸ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕਰ ਰਹੇ ਹਨ।