- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਜੀਤ ਧੁੰਨਾ ਨੂੰ ਅਕਾਲੀ ਦਲ ’ਚੋਂ ਕੱਢਿਆ, ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦਾ ਦੋਸ਼

ਫੋਟੋ:16
ਕੈਪਸ਼ਨ : ਕੌਂਸਲਰ ਮਨਜੀਤ ਸਿੰਘ ਧੁੰਨਾ।
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ਕੌਂਸਲਰ ਮਨਜੀਤ ਸਿੰਘ ਧੁੰਨਾ (ਭਗਤਾ ਭਾਈ) ਨੂੰ ਪਾਰਟੀ ਵਿਰੋਧੀ ਕਥਿਤ ਗਤੀਵਿਧੀਆਂ ਕਾਰਨ 6 ਸਾਲ ਲਈ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦੇ ਬੇਹੱਦ ਨਜ਼ਦੀਕੀ ਸਾਥੀ ਸਮਝੇ ਜਾਂਦੇ ਮਨਜੀਤ ਸਿੰਘ ਧੁੰਨਾ ਨੂੰ ਅਕਾਲੀ ਦਲ ’ਚੋਂ ਕੱਢੇ ਜਾਣ ਨਾਲ ਇਲਾਕੇ ਦੀ ਸਿਆਸਤ ’ਚ ਸਿਆਸੀ ਤਰਥੱਲੀ ਮੱਚ ਗਈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕੇ ਮਨਜੀਤ ਸਿੰਘ ਧੁੰਨਾ ਨੂੰ ਪਾਰਟੀ ਨੇ ਹਮੇਸ਼ਾ ਸਤਿਕਾਰ ਦਿੱਤਾ ਅਤੇ ਉਸ ਨੂੰ ਲਗਤਾਰ ਹਲਕੇ ’ਚ ਬੀਸੀ ਵਿੰਗ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ। ਪਾਰਟੀ ਵੱਲੋਂ ਉਸ ਨੂੰ ਬੀਸੀ ਵਿੰਗ ਦੀ ਸੂਬਾ ਪੱਧਰੀ ਅਹਿਮ ਜਿੰਮੇਵਾਰੀ ਦਿੱਤੀ ਗਈ। ਨਗਰ ਪੰਚਾਇਤ ਚੋਣਾਂ ਦੌਰਾਨ ਧੁੰਨਾ ਨੂੰ ਐੱਮਸੀ ਦੀ ਟਿਕਟ ਦਿੱਤੀ ਗਈ ਅਤੇ ਉਹ ਜਥੇਬੰਦੀ ਦੀ ਮਦਦ ਨਾਲ ਕੌਂਸਲਰ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਧੁੰਨਾ ਖਿਲਾਫ ਲਗਤਾਰ ਸ਼ਿਕਾਇਤਾਂ ਆ ਰਹੀਆਂ ਸਨ, ਪਰ ਪਾਰਟੀ ਨਾਲ ਲੰਬੇ ਸਮੇ ਤੋਂ ਜੁੜੇ ਹੋਣ ਕਾਰਨ ਧੁੰਨਾ ਨੂੰ ਕਈ ਮੌਕੇ ਦਿੱਤੇ ਗਏ ਪਰ ਉਹ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਿਹਾ। ਨਗਰ ਪੰਚਾਇਤ ਚੋਣਾਂ ਦੌਰਾਨ ਉਹ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੀ ਕਥਿਤ ਤੌਰ ’ਤੇ ਮਦਦ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਭਗਤਾ ਭਾਈਕਾ ਦੀਆਂ ਨਗਰ ਪੰਚਾਇਤ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਕੋਲ ਸਪੱਸ਼ਟ ਬਹੁਮਤ ਸੀ, ਪਰ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਰੋਕਣ ਲਈ ਮਨਜੀਤ ਸਿੰਘ ਧੁੰਨਾ ਨੇ ਕਾਂਗਰਸ ਤੇ ‘ਆਪ’ ਨਾਲ ਕਥਿਤ ਮਿਲੀਭੁਗਤ ਕਰ ਕੇ ਪਾਰਟੀ ਦੇ ਪਿੱਠ ’ਚ ਛੁਰਾ ਮਾਰਿਆ। ਮਲੂਕਾ ਨੇ ਕਿਹਾ ਕਿ ਭਗਤਾ ਭਾਈਕਾ ਅਤੇ ਹਲਕੇ ਦੇ ਪਿੰਡਾਂ ਵਿਚ ਆਗੂਆਂ ਤੇ ਵਰਕਰਾਂ ਦੀ ਭਾਵਨਾ ਅਨੁਸਾਰ ਹੀ ਮਨਜੀਤ ਸਿੰਘ ਧੁੰਨਾ ਖਿਲਾਫ ਕਾਰਵਾਈ ਕੀਤੀ ਗਈ ਹੈ। ਕੁਝ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਵੀ ਉਹ ਮਲੂਕਾ ਕੋਲ ਧੁੰਨਾ ਦੀ ਸ਼ਿਕਾਇਤ ਕਰਦੇ ਸਨ ਤਾ ਮਲੂਕਾ ਉਨ੍ਹਾਂ ਦੀ ਗੱਲ ਨਜ਼ਰਅੰਦਾਜ਼ ਕਰ ਦਿੰਦੇ ਸਨ। ਪਰ ਨਗਰ ਪੰਚਾਇਤ ਚੋਣਾਂ ਉਪਰੰਤ ਪ੍ਰਧਾਨਗੀ ਪਦ ਦੀ ਚੋਣ ਸਮੇਂ ਕੌਂਸਲਰ ਮਨਜੀਤ ਸਿੰਘ ਧੁੰਨਾ ਵੱਲੋਂ ਚੋਣਾਂ ’ਚ ਭਾਗ ਲੈਣ ਤੋਂ ਟਲ ਜਾਣ ਕਾਰਨ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਰ ਕੇ ਅਕਾਲੀ ਦਲ ਨੇ ਧੁੰਨਾ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦਾ ਫ਼ੈਸਲਾ ਲਿਆ ਹੈ। ਹਲਕੇ ਦੇ ਸਿਆਸੀ ਲੋਕਾਂ ਦੀਆਂ ਇਸ ਗੱਲ ਤੇ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਹੁਣ ਵੇਖਣਾ ਹੋਵੇਗਾ ਕਿ ਕੌਂਸਲਰ ਮਨਜੀਤ ਸਿੰਘ ਧੁੰਨਾ ਕਿਹੜਾ ਸਿਆਸੀ ਪੈਂਤੜਾ ਖੇਡਦੇ ਹਨ।