ਰੇਖਾ ਰਾਣੀ ਦੀ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ ਰੇਖਾ ਰਾਣੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
Publish Date: Wed, 15 Jul 2026 05:03 PM (IST)
Updated Date: Thu, 16 Jul 2026 04:01 AM (IST)
ਫੋਟੋ:14 ਕੈਪਸ਼ਨ-ਰੇਖਾ ਰਾਣੀ ਦੀ ਮ੍ਰਿਤਕ ਦੇਹ ਦਾਨ ਕਰਨ ਸਮੇਂ। ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਮਨੁੱਖਤਾ ਦੀ ਭਲਾਈ ਤੇ ਸਮਾਜ ਸੇਵਾ ਦੀ ਇਕ ਹੋਰ ਪ੍ਰੇਰਨਾਦਾਇਕ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ 68 ਸਾਲਾ ਰੇਖਾ ਰਾਣੀ ਪਤਨੀ ਸ਼ਿੰਦਰਪਾਲ ਭੰਬਰੀ ਵਾਸੀ ਭਗਤਾ ਭਾਈ ਦੀ ਮੌਤ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਆਖ਼ਰੀ ਇੱਛਾ ਦਾ ਸਨਮਾਨ ਕਰਦਿਆਂ ਮ੍ਰਿਤਕ ਦੇਹ ਨੂੰ ਸ਼ੇਖ ਉਲ ਹਿੰਦ ਮੁਲਾਣਾ ਮਹਿਮੂਦ ਹਸਨ ਮੈਡੀਕਲ ਕਾਲਜ, ਸਹਾਰਨਪੁਰ (ਉੱਤਰ ਪ੍ਰਦੇਸ਼) ਲਈ ਰਵਾਨਾ ਕੀਤਾ ਗਿਆ। ਮ੍ਰਿਤਕ ਦੇਹ ਨੂੰ ਵਿਦਾਈ ਦੇਣ ਸਮੇਂ ਮੌਜੂਦ ਲੋਕਾਂ ਨੇ ਰੇਖਾ ਰਾਣੀ ਅਮਰ ਰਹੇ ਦੇ ਨਾਅਰੇ ਲਗਾ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਰੀਰ ਦਾਨ ਦਾ ਇਹ ਫੈਸਲਾ ਸਿਰਫ਼ ਇਕ ਪਰਿਵਾਰ ਦਾ ਨਹੀਂ, ਸਗੋਂ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ, ਜਿਸ ਨਾਲ ਭਵਿੱਖ ਦੇ ਡਾਕਟਰਾਂ ਨੂੰ ਸਿੱਖਿਆ ਅਤੇ ਮੈਡੀਕਲ ਖੋਜਾਂ ਨੂੰ ਨਵੀਂ ਦਿਸ਼ਾ ਮਿਲੇਗੀ। ਰੇਖਾ ਰਾਣੀ ਦੇ ਦੋ ਪੁੱਤਰ ਗੁਰਪ੍ਰੀਤ ਭੰਬਰੀ ਅਤੇ ਕੋਮਲਪ੍ਰੀਤ ਭੰਬਰੀ, ਤਿੰਨ ਧੀਆਂ ਮੀਨਾ ਰਾਣੀ, ਮਨਦੀਪ ਕੌਰ ਤੇ ਸੰਦੀਪ ਰਾਣੀ ਅਤੇ ਪੋਤਰੇ ਸਤਨਾਮ ਭੰਬਰੀ ਨੇ ਨਮ ਅੱਖਾਂ ਨਾਲ ਅਰਥੀ ਨੂੰ ਮੋਢਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਨੇ ਸਾਰੀ ਉਮਰ ਸੇਵਾ, ਪਰਉਪਕਾਰ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਅਤੇ ਅੰਤਿਮ ਸਮੇਂ ਵੀ ਆਪਣਾ ਸਰੀਰ ਸਮਾਜ ਦੀ ਭਲਾਈ ਲਈ ਸਮਰਪਿਤ ਕਰਕੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ ਰੇਖਾ ਰਾਣੀ ਕਰੀਬ 20 ਸਾਲਾਂ ਤੋਂ ਡੇਰਾ ਸਿਰਸਾ ਨਾਲ ਜੁੜੇ ਰਹੇ। ਉਨ੍ਹਾਂ ਵੱਲੋਂ ਕੀਤਾ ਗਿਆ ਸਰੀਰ ਦਾਨ ਸਮਾਜ ਨੂੰ ਅੰਧਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਮਨੁੱਖੀ ਭਲਾਈ ਲਈ ਅੱਗੇ ਆਉਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਗੁਰਬਚਨ ਸਿੰਘ ਪ੍ਰੇਮੀ, ਜਗਦੀਸ਼ ਚੰਦ ਮਹੇਸ਼ਵਰੀ, ਰਾਜ ਕੁਮਾਰ ਪ੍ਰੇਮੀ, ਸਤਪਾਲ ਪੁਰੀ, ਹਰਗੋਪਾਲ ਦਾਸ ਪ੍ਰੇਮੀ, ਸੁਰਜੀਤ ਸਿੰਘ ਪ੍ਰੇਮੀ, ਸੁਮਨ ਇੰਸਾਂ, ਨੀਲਮ ਇੰਸਾਂ, ਸਵਿਤਾ ਇੰਸਾਂ, ਸੁਨੀਤਾ ਇੰਸਾਂ, ਕ੍ਰਿਸ਼ਨ ਵਰਮਾ, ਸ਼ਾਮ ਸੁੰਦਰ, ਸਾਬਕਾ ਕੌਂਸਲਰ ਜਗਮੋਹਨ ਲਾਲ ਗਰਗ, ਸਾਬਕਾ ਕੌਂਸਲਰ ਗੁਰਚਰਨ ਸਿੰਘ ਪੁਰੀ, ਸਾਬਕਾ ਕੌਂਸਲਰ ਅਜੈਬ ਸਿੰਘ, ਪਰਮਜੀਤ ਕੁੱਕੂ, ਕਰਨ ਅਰੋੜਾ, ਦਵਿੰਦਰ ਪੁਰੀ, ਇਕੱਤਰ ਸਿੰਘ ਬੁਰਜ ਲੱਧਾ ਤੇ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਤੇ ਸੇਵਾਦਾਰ ਹਾਜ਼ਰ ਸਨ।