- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲਮੀਕ ਏਕਤਾ ਪੰਚਾਇਤ ਪੰਜਾਬ ਦੀ ਮੀਟਿੰਗ ਹੋਈ, ਰਾਜੇਸ਼ ਲਾਲ 12 ਮੰਡੀਆਂ ਦੇ ਚੌਧਰੀ ਨਿਯੁਕਤ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਵਾਲਮੀਕਿ ਏਕਤਾ ਪੰਚਾਇਤ ਪੰਜਾਬ ਦੀ ਅਗਵਾਈ ਹੇਠ ਸਥਾਨਿਕ ਸਹਿਰ ਵਿਖੇ ਇੱਕ ਮੀਟਿੰਗ ਹੋਈ, ਜਿਸ ਵਿੱਚ ਬਾਲਮੀਕ ਸਮਾਜ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂ, ਨੌਜਵਾਨਾਂ ਅਤੇ ਨਗਰ ਪੰਚਾਇਤ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਰਾਜੇਸ਼ ਲਾਲ ਨੂੰ 12 ਮੰਡੀਆਂ ਦਾ ਚੌਧਰੀ ਨਿਯੁਕਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੱਧੂ ਵਿਸ਼ੇਸ਼ ਤੌਰ 'ਤੇ ਨਵ-ਨਿਯੁਕਤ ਚੌਧਰੀ ਰਾਜੇਸ਼ ਲਾਲ ਅਤੇ ਵਾਲਮੀਕ ਏਕਤਾ ਪੰਚਾਇਤ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਲਮੀਕ ਸਮਾਜ ਨੇ ਹਮੇਸ਼ਾ ਸਮਾਜਿਕ ਏਕਤਾ, ਸੇਵਾ ਤੇ ਮਨੁੱਖਤਾ ਦੇ ਉੱਚੇ ਮੁੱਲਾਂ ਨੂੰ ਅਪਣਾਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਾਲਮੀਕਿ ਸਮਾਜ ਨਾਲ ਸਬੰਧਤ ਹਰ ਜਾਇਜ਼ ਮੰਗ ਅਤੇ ਹਰ ਮੁਸ਼ਕਿਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਉਹ ਹਮੇਸ਼ਾ ਵਚਨਬੱਧ ਰਹਿਣਗੇ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਸੱਚ, ਧਰਮ, ਸੇਵਾ, ਸਮਾਨਤਾ, ਭਾਈਚਾਰਕ ਸਾਂਝ ਤੇ ਮਨੁੱਖਤਾ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਕੇ ਹੀ ਇੱਕ ਮਜ਼ਬੂਤ, ਜਾਗਰੂਕ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਮਹਾਰਿਸ਼ੀ ਬਾਲਮੀਕ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਸਮਾਜ ਦੀ ਤਰੱਕੀ, ਨੌਜਵਾਨਾਂ ਦੀ ਸਿੱਖਿਆ ਤੇ ਆਪਸੀ ਏਕਤਾ ਨੂੰ ਮਜ਼ਬੂਤ ਬਣਾਇਆ ਜਾਵੇ। ਨਵ-ਨਿਯੁਕਤ ਚੌਧਰੀ ਰਾਜੇਸ਼ ਲਾਲ ਨੇ ਵਾਲਮੀਕਿ ਏਕਤਾ ਪੰਚਾਇਤ ਪੰਜਾਬ ਅਤੇ ਸਮੂਹ ਸਮਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਮਾਜ ਦੀ ਏਕਤਾ, ਨੌਜਵਾਨਾਂ ਦੇ ਉੱਜਵਲ ਭਵਿੱਖ ਤੇ ਸਮਾਜਿਕ ਹੱਕਾਂ ਦੀਰਾਖੀ ਲਈ ਉਹ ਹਰ ਵੇਲੇ ਤੱਤਪਰ ਰਹਿਣਗੇ। ਮੀਟਿੰਗ ਦੀ ਸਮਾਪਤੀ ਬਾਲਮੀਕ ਸਮਾਜ ਦੀ ਚੜ੍ਹਦੀ ਕਲਾ, ਆਪਸੀ ਭਾਈਚਾਰੇ ਤੇ ਸਮਾਜਿਕ ਏਕਤਾ ਦੀ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਜਗਸੀਰ ਸਿੰਘ ਪੰਨੂ ਪ੍ਰਧਾਨ ਨਗਰ ਪੰਚਾਇਤ ਭਗਤਾ, ਬੂਟਾ ਸਿੰਘ ਢਿੱਲੋਂ ਪ੍ਰਧਾਨ ਨਗਰ ਪੰਚਾਇਤ ਕੋਠਾ ਗੁਰੂ, ਵਾਲਮੀਕਿ ਏਕਤਾ ਪੰਚਾਇਤ ਪੰਜਾਬ ਦੇ ਪ੍ਰਧਾਨ ਸੁਖਦੀਪ ਕੁਮਾਰ, ਚੌਧਰੀ ਰਾਜਿੰਦਰ ਕੁਮਾਰ, ਚੌਧਰੀ ਸੰਜੀਵ ਕੁਮਾਰ, ਸੈਕਟਰੀ ਰਤਨ ਲਾਲ ਅਤੇ ਬਾਲਮੀਕ ਸਮਾਜ ਦੇ ਮੋਹਤਬਰ ਚੌਧਰੀ ਹਾਜ਼ਰ ਸਨ।