- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਦੇ ਜਗਸੀਰ ਪੰਨੂੰ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬਣੇ

-ਕਾਂਗਰਸ ਦੇ ਲੱਖਾ ਸੀਨੀਅਰ ਮੀਤ ਪ੍ਰਧਾਨ ਤੇ ਘਾਰੂ ਮੀਤ ਪ੍ਰਧਾਨ ਬਣੇ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ :
ਨਗਰ ਪੰਚਾਇਤ ਭਗਤਾ ਭਾਈ ਦੇ ਪ੍ਰਧਾਨਗੀ ਪਦ ਦੀ ਚੋਣ ‘ਆਪ’ ਤੇ ਕਾਂਗਰਸ ਨੇ ਸ਼ਾਨੋ ਸ਼ੌਕਤ ਨਾਲ ਜਿੱਤ ਲਈ ਹੈ ਜਦ ਸ਼੍ਰੋਮਣੀ ਅਕਾਲੀ ਦਲ ਵੱਡਾ ਸਿਆਸੀ ਝਟਕਾ ਲੱਗਿਆ ਹੈ। ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਲਈ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਜਗਸੀਰ ਸਿੰਘ ਪੰਨੂ ਪ੍ਰਧਾਨ ਚੁਣੇ ਗਏ ਹਨ, ਜਦ ਕਿ ਕਾਂਗਰਸ ਨਾਲ ਸਬੰਧਤ ਲਖਵੀਰ ਸਿੰਘ ਲੱਖਾ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਘਾਰੂ ਮੀਤ ਪ੍ਰਧਾਨ ਚੁਣੇ ਗਏ ਹਨ। ਜਿਕਰਯੋਗ ਹੈ ਕਿ 13 ਮੈਂਬਰੀ ਨਗਰ ਪੰਚਾਇਤ ਭਗਤਾ ਭਾਈ ਲਈ 7 ਮੈਂਬਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਚੁਣੇ ਗਏ ਸਨ, ਜਦ ਕਿ 5 ਕੌਂਸਲਰ ਕਾਂਗਰਸ ਨਾਲ ਸਬੰਧਤ ਅਤੇ ਇਕ ਕੌਂਸਲਰ ਆਪ ਨਾਲ ਸਬੰਧਤ ਚੁਣਿਆ ਗਿਆ ਸੀ। ਨਗਰ ਪੰਚਾਇਤ ਭਗਤਾ ਭਾਈ ਦੀ ਪ੍ਰਧਾਨਗੀ ਦੇ ਅਹੁਦੇ ਸਬੰਧੀ ‘ਆਪ’ ਤੇ ਕਾਂਗਰਸੀ ਕੌਂਸਲਰਾਂ ਵਿਚਕਾਰ ਆਪਸੀ ਸਹਿਮਤੀ ਨਾਲ ਅਹੁਦੇਦਾਰਾਂ ਵੰਡ ਕਰ ਲਈ ਗਈ ਸੀ, ਦੋਹਾਂ ਧਿਰਾਂ ਵਿਚਕਾਰ ਹੋਇਆ ਸਮਝੋਤਾ ਅਕਾਲੀ ਦਲ ਲਈ ਵੰਡੀ ਚਣੋਤੀ ਬਣ ਗਿਆ ਸੀ। ਜਿਕਰਯੋਗ ਹੈ ਕਿ ਹਲਕਾ ਰਾਮਪੁਰਾਫੂਲ ਦੀਆਂ ਪੰਜ ਨਗਰ ਪੰਚਾਇਤਾਂ ਵਿੱਚੋਂ ਚਾਰ ਨਗਰ ਪੰਚਾਇਤਾਂ ਮਹਿਰਾਜ, ਭਾਈਰੂਪਾ ਅਤੇ ਕੋਠਾਗੁਰੂ ਤੋਂ ਬਾਅਦ ਹੁਣ ਭਗਤਾ ਭਾਈ ਨਗਰ ਪੰਚਾਇਤ ਵਿੱਚ ਵੀ ਵਿਧਾਇਕ ਬਲਕਾਰ ਸਿੱਧੂ ਨੇ ਆਮ ਆਦਮੀ ਪਾਰਟੀ ਦਾ ਪਰਚਮ ਲਹਿਰਾਉਣ ਵਿਚ ਸਫਲ ਰਹੇ। ਇਸ ਨੂੰ ਹਲਕੇ ਵਿੱਚ ਆਪ ਦੇ ਵਧਦੇ ਜਨ ਆਧਾਰ ਅਤੇ ਮਜ਼ਬੂਤ ਸੰਗਠਨ ਦੀ ਨਿਸ਼ਾਨੀ ਵਜੋਂ ਦੇਖਿਆ ਜਾ ਰਿਹਾ ਹੈ।
ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਨਵ ਨਿਯੁਕਤ ਪ੍ਰਧਾਨ ਜਗਸੀਰ ਸਿੰਘ ਪੰਨੂੰ, ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਘਾਰੂ ਨੂੰ ਵਧਾਈ ਦਿੰਦੇ ਸਮੂਹ ਕੌਂਸਲਰਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਚੁਣੇ ਗਏ ਅਹੁਦੇਦਾਰ ਨਗਰ ਦੀ ਬੇਹਤਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਬੇਹਤਰੀ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਮੁੜ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ। ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਵੱਲੋਂ ਧੱਕੇਸ਼ਆਹੀ ਦੇ ਲਾਏ ਜਾਂ ਰਹੇ ਦੋਸ਼ਾਂ ਨੂੰ ਕੋਰਾਂ ਝੂਠ ਦੱਸਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਦੋਸ਼ ਲਾਇਆ ਕਿ ਮਲੂਕਾ ਪਰਿਵਾਰ ਵਿਚ ਆਪਸੀ ਫੁੱਟ ਦਾ ਅਸਰ ਵਰਕਰਾਂ ਵਿਚ ਨਜ਼ਰ ਆਉਣ ਲੱਗਿਆ ਹੈ ਜਿਸ ਤਹਿਤ ਹੀ ਅਕਾਲੀ ਦਲ ਦੇ ਵਰਕਰ ਪ੍ਰਧਾਨਗੀ ਪਦ ਨੂੰ ਲੈ ਕੇ ਦੋ ਗਰੁੱਪਾਂ ਵਿਚ ਵੰਡੇ ਗਏ, ਜਿਸ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਦੌਰਾਨ ਨਵ ਨਿਯੁਕਤ ਪ੍ਰਧਾਨ ਜਗਸੀਰ ਸਿੰਘ ਪੰਨੂੰ ਨੇ ਭਰੋਸਾ ਦਿੱਤਾ ਕਿ ਉਹ ਕਿ ਨਗਰ ਪੰਚਾਇਤ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ।
ਇਸ ਮੌਕੇ ਬੂਟਾ ਸਿੰਘ ਸਿੱਧੂ ਕੌਂਸਲਰ ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਨੇ ਨੇ ਨਵੀ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ। ਇਸ ਉਪਰੰਤ ਨਵੀਂ ਚੁਣੀ ਗਈ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡ ਕੇ ਅਤੇ ਪਟਾਕੇ ਚਲਾਕੇ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਸ਼ੇਰਬਹਾਦਰ ਸਿੰਘ ਰਾਮਪੁਰਾ, ਵਿਜੇ ਕੁਮਾਰ ਪੱਪੂ, ਬੂਟਾ ਸਿੰਘ ਢਿੱਲੋ ਪ੍ਰਧਾਨ, ਸੰਜੀਵ ਕੁਮਾਰ ਬੰਟੀ, ਰਾਜਵਿੰਦਰ ਸਿੰਘ ਭਗਤਾ, ਗੁਰਮੁੱਖ ਸਿੰਘ ਕੋਇਰ ਸਿੰਘ ਵਾਲਾ, ਯੋਗਾ ਮਹਿਰਾਜ, ਸੁੱਖੀ ਮਲੂਆਣਾ, ਹਰਪ੍ਰੀਤ ਸਿੰਘ ਭੋਡੀਪੁਰਾ, ਬਿੰਦਰ ਸਿੰਘ ਖਾਨਦਾਨ, ਦਿਲਬਾਗ ਸਿੰਘ ਬਾਗੀ ਕੋਠਾਗੁਰੂ, ਕਾਕਾ ਖਾਨਦਾਨ, ਏਕਮ ਸਿੱਧੂ, ਰਾਜਾ ਹਮੀਰਗੜ੍ਹ ਆਦਿ ਨੇ ਨਵੀ ਚੁਣੀ ਟੀਮ ਨੂੰ ਵਧਾਈ ਦਿੱਤੀ।