ਚੇਅਰਮੈਨ ਮਾਨ ਨੇ ਭਾਈਰੂਪਾ 'ਚ ਕੀਤਾ ਵੱਡਾ ਇਕੱਠ ਚੇਅਰਮੈਨ ਮਾਨ ਨੇ ਭਾਈਰੂਪਾ 'ਚ ਕੀਤਾ ਵੱਡਾ ਇਕੱਠ
Publish Date: Wed, 01 Jul 2026 07:55 PM (IST)
Updated Date: Thu, 02 Jul 2026 09:36 PM (IST)
ਵੀਰਪਾਲ ਭਗਤਾ, ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਭਾਈਰੂਪਾ ਵਿਖੇ ਮਹਾਰਾਜਾ ਪੈਲੇਸ ਵਿੱਚ ਹਲਕੇ ਦੇ ਨੌਜਵਾਨ ਆਗੂ ਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਮਾਨ ਦੀ ਅਗਵਾਈ ਹੇਠ ਇਸ ਇਕੱਤਰਤਾ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ, ਜਿਸ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੀ ਨੀਂਦ ਖਰਾਬ ਹੋ ਗਈ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਮਾਵਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਤੁਸੀ ਆਪਣਾ ਭਰਾ ਅਤੇ ਪੁੱਤਰ ਜਾਣ ਕੇ ਆਪ ਮੁਹਾਰੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਕਿ ਜਿਸ ਦੀ ਕਿਸੇ ਨੂੰ ਉਮੀਦ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਸੀ ਕੁਰਸੀਆਂ ਖਾਲੀ ਰਹਿਣਗੀਆਂ, ਉਹ ਵੇਖ ਕੇ ਦੰਗ ਰਹਿ ਗਏ ਕਿ ਕੁਰਸੀਆਂ ਮੁੱਕ ਗਈਆਂ ਲੋਕਾਂ ਨੇ ਖੜ੍ਹ ਕੇ ਪ੍ਰੋਗਰਾਮ ਵੇਖਿਆ। ਉਨ੍ਹਾਂ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਨੂੰ ਬੁਲੰਦੀਆਂ ’ਤੇ ਵੇਖਣਾ ਚਾਹੁੰਦਾ ਹੈ, ਉਹ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਨਾਲ ਲੈਕੇ ਤੁਰੇਗਾ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਕੀਤੀ ਕੀਤੀ ਮਿਹਨਤ ਦਾ ਉਹ ਸਾਰੀ ਉਮਰ ਕਰਜ਼ਦਾਰ ਰਹੇਗਾ। ਉਨ੍ਹਾਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਅਖੀਰ ’ਤੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸੂਬੇ ਦੀਆਂ ਲੱਖਾਂ ਮਹਿਲਾਵਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਮੌਕੇ ਹਲਕੇ ਭਰ ਤੋਂ ਆਪ ਆਗੂ ਅਤੇ ਵਰਕਰ ਵੀ ਹਾਜ਼ਰ ਸਨ।