ਐੱਨਆਰਆਈ ਪੰਜਾਬ ਦੇ ਹਿੱਤ 'ਚ ਅਕਾਲੀ ਦਲ ਨੂੰ ਮਜ਼ਬੂਤ ਕਰਨ : ਅਕਾਲੀ ਆਗੂ ਐਨਆਰਆਈ ਪੰਜਾਬ ਦੇ ਹਿੱਤ 'ਚ ਅਕਾਲੀ ਦਲ ਨੂੰ ਮਜਬੂਤ ਕਰਨ-ਅਕਾਲੀ ਆਗੂ
Publish Date: Wed, 01 Jul 2026 07:09 PM (IST)
Updated Date: Thu, 02 Jul 2026 04:06 AM (IST)
ਫੋਟੋ:25 ਕੈਪਸ਼ਨ-ਅਕਾਲੀ ਆਗੂਆਂ ਦਾ ਸਵਾਗਤ ਕਰਦੇ ਕੈਨੇਡਾ ਵੱਸਦੇ ਆਗੂ ਪ੍ਰਮਾਤਮਾ ਸਿੰਘ ਸਿੱਧੂ, ਰਮਨਦੀਪ ਸਿੰਘ ਸਲਾਬਤਪੁਰਾ, ਨਿਰਮਲ ਸਿੰਘ ਮਹਿਰਾਜ ਆਦਿ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦਾ ਇਕ ਵਫਦ ਕੈਨੇਡਾ ਦੇ ਦੌਰੇ ’ਤੇ ਹੈ, ਜੋ ਐੱਨਆਰਆਈਜ ਪਰਿਵਾਰਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਮੀਟਿੰਗਾਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ੍ਰੋਮਣੀ ਕਮੇਟੀ, ਹਰਜਿੰਦਰ ਕੌਰ ਮੈਂਬਰ ਸ੍ਰੋਮਣੀ ਕਮੇਟੀ, ਬਰਜਿੰਦਰ ਸਿੰਘ ਬਰਾੜ ਮੱਖਣ ਅਤੇ ਸਤਵਿੰਦਰ ਸਿੰਘ ਢੱਟ ਨੇ ਕੈਨੇਡਾ ਦੇ ਬਰੈਂਟਫੋਰਡ ਵਿਖੇ ਮੀਟਿੰਗਾਂ ਦੌਰਾਨ ਕਿਹਾ ਕਿ ਪੰਜਾਬ ਅੱਜ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੂਬੇ ਉੱਤੇ ਵੱਧਦਾ ਕਰਜ਼ਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਆਪ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੀ ਵਿੱਤੀ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀ ਗਤੀ ਪ੍ਰਭਾਵਿਤ ਹੋ ਸਕਦੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਅਤੇ ਖੇਤਰੀ ਹਿਤਾਂ ਦੀ ਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਪੰਜਾਬੀ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਐਨਆਰਆਈ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਵਿੱਖ, ਆਰਥਿਕ ਮਜ਼ਬੂਤੀ ਅਤੇ ਲੋਕਤੰਤਰਿਕ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਆਪਣੇ ਵਿਚਾਰਾਂ ਅਨੁਸਾਰ ਪੰਜਾਬ ਦੇ ਹਿੱਤ ਵਿੱਚ ਅਕਾਲੀ ਦਲ ਨੂੰ ਮਜਬੂਤ ਕਰਨ। ਇਸ ਮੌਕੇ ਸੀਨੀਅਰ ਆਕਾਲੀ ਆਗੂ ਪ੍ਰਮਾਤਮਾ ਸਿੰਘ ਸਿੱਧੂ ਹਮੀਰਗੜ੍ਹ, ਰਮਨਦੀਪ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਸਿੱਧੂ, ਚਰਨਜੀਤ ਸਿੰਘ ਸੰਘਾ, ਮੋਹਨ ਸਿੰਘ ਮਾਨ, ਹਰਜੀਤ ਸਿੰਘ ਭੁੱਲਰ, ਅਵਤਾਰ ਸਿੰਘ ਗਰੇਵਾਲ, ਸੰਨੀ ਜੋਗੇਵਾਲਾ, ਹਰਪ੍ਰੀਤ ਸਿੰਘ ਭੁੱਲਰ, ਗੁਰਮੀਤ ਸਿੰਘ ਗਿੱਲ, ਸੁਖਮੰਦਰ ਸਿੰਘ ਸੰਧੂ, ਗੁਰਮੀਤ ਸਿੰਘ ਬਰਾੜ, ਵਰਿੰਦਰ ਸਿੰਘ ਮੱਲੀ, ਲਖਵੀਰ ਸਿੰਘ ਗਿੱਲ, ਸੁਖਚੈਨ ਸਿੰਘ ਗਿੱਲ, ਯਾਦਵਿੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਧਾਲੀਵਾਲ, ਯੁਵਰਾਜ ਸਿੰਘ ਬਰਾੜ, ਉਪਕਾਰ ਸਿੰਘ ਬਰਾੜ, ਜਗਜੀਤ ਸਿੰਘ ਭੁੱਲਰ, ਪਰਦੀਪ ਸਿੰਘ ਸੰਘਾ, ਸੰਨੀ ਟਿਵਾਣਾ, ਕਰਮ ਸਿੰਘ ਵਾਲੀਆ, ਸੁਖਪਾਲ ਸਿੰਘ, ਨਿਰਮਲ ਸਿੰਘ ਮਹਿਰਾਜ, ਨਸੀਬ ਸਿੰਘ ਸੰਧੂ, ਕਰਮਜੀਤ ਸਿੰਘ ਗਰੇਵਾਲ, ਦਿਆ ਸਿੰਘ ਭੁੱਲਰ, ਹਰਜੀਤ ਸਿੰਘ ਮਾਹਲੋ, ਰਾਜਵਿੰਦਰ ਕੌਰ ਧਾਲੀਵਾਲ, ਸਰਬਜੀਤ ਕੌਰ ਸੰਘਾ, ਮਨਦੀਪ ਕੌਰ ਢਿੱਲੋਂ, ਸਨਦੀਪ ਕੌਰ ਬਰਾੜ, ਬਲਵਿੰਦਰ ਕੌਰ ਝਿੱਜਰ, ਸੁਖਜੀਤ ਕੌਰ ਭੁੱਲਰ, ਕਮਲ ਗਰੇਵਾਲ, ਰਾਜਮੀਤ ਕੌਰ ਗਰੇਵਾਲ, ਪਰਮਿੰਦਰ ਕੌਰ, ਪਰਮਜੀਤ ਕੌਰ ਢਿੱਲੋਂ, ਅਮਨਦੀਪ ਕੌਰ ਮਾਨ, ਨਵਦੀਪ ਕੌਰ ਮਾਨ ਆਦਿ ਹਾਜਰ ਸਨ।