ਲਾਰਸਨ ਐਂਡ ਟੁਬਰੋ ਐਜੂਟੇਕ ਵੱਲੋਂ ਸਾਈਬਰ ਸੁਰੱਖਿਆ ਅਧਾਰਿਤ ਪ੍ਰੋਗਰਾਮ ਲਾਂਚ
ਲਾਰਸਨ ਐਂਡ ਟੁਬਰੋ ਐਜ਼ੂਟੇਕ ਵੱਲੋਂ ਸਾਈਬਰ ਸੁਰੱਖਿਆ ਅਧਾਰਿਤ ਪ੍ਰੋਗਰਾਮ ਲਾਂਚ
Publish Date: Fri, 05 Jun 2026 04:02 PM (IST)
Updated Date: Fri, 05 Jun 2026 04:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ (ਜੀਕੇਯੂ) ਅਤੇ ਲਾਰਸਨ ਐਂਡ ਟੁਬਰੋ (ਐੱਲਐਂਡਟੀ.) ਐਜ਼ੂਟੇਕ ਵੱਲੋਂ ਉਦਯੋਗਾਂ ਅਤੇ ਵਿੱਦਿਅਕ ਅਦਾਰਿਆਂ ਦੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਧਾਰਿਤ ਬੀਟੈਕ ਅਤੇ ਬੀਸੀਏ ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਗਰਾਮ ਵਾਈਸ ਚਾਂਸਲਰ (ਜੀਕੇਯੂ) ਪ੍ਰੋ. (ਡਾ.) ਬਲਰਾਜ ਸਿੰਘ ਸੀਈਓ (ਐੱਲਐਡਟੀ.) ਐਜ਼ੂਟੇਕ ਐਫ. ਫੈਬੀਨ ਅਤੇ ਪਰੋ. ਵਾਈਸ ਚਾਂਸਲਰ (ਜੀਕੇਯੂ.) ਡਾ. ਪੀਯੂਸ਼ ਵਰਮਾ ਵੱਲੋਂ ਲਾਂਚ ਕੀਤੇ ਗਏ। ਇਸ ਮੌਕੇ ਦੋਹਾਂ ਅਦਾਰਿਆਂ ਦੇ ਉੱਚ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ। ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ( ਡਾ.) ਸਿੰਘ ਨੇ ਵਰਸਿਟੀ ਵੱਲੋਂ ਖੋਜ, ਨਵੀਨਤਾ ਅਤੇ ਹੁਨਰ ਅਧਾਰਿਤ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਉਦਯੋਗਾਂ ਦੀ ਭਾਈਵਾਲਤਾ ਨਾਲ ਵਰਸਿਟੀ ਨੇ ਨਵੇਂ ਕੋਰਸ ਤੇ ਪਾਠਕ੍ਰਮ ਡਿਜ਼ਾਇਨ ਕੀਤੇ ਗਏ ਹਨ। ਜੋ ਕਿ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਨਵੇਂ ਰਸਤੇ ਖੁੱਲਣਗੇ ਅਤੇ ਉਹਨਾਂ ਦੇ ਉਜਵੱਲ ਭਵਿੱਖ ਵਿੱਚ ਸਹਾਈ ਹੋਣਗੇ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀਈਓ. ਫੈਬੀਨ ਨੇ ਸਿੱਖਿਆ ਅਤੇ ਰੁਜ਼ਗਾਰ ਦੇ ਪਾੜੇ ਨੂੰ ਭਰਨ ਲਈ ਉਦਯੋਗਾਂ ਦੀ ਲੋੜ ਅਨੁਸਾਰ ਅਕਾਦਮਿਕ ਪ੍ਰੋਗਰਾਮਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅਜਿਹੀਆਂ ਪਹਿਲ-ਕਦਮੀਆਂ ਵਿਦਿਆਰਥੀਆਂ ਨੂੰ ਉਦਯੋਗਾਂ ਦੇ ਸਪੰਰਕ ਵਿੱਚ ਲਿਆਉਂਦੀਆਂ ਹਨ, ਜੋ ਉਹਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਦੀਆਂ ਹਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਸੈਮੀਕੰਡਕਟਰ, ਰੱਖਿਆ, ਰੇਲਵੇ, ਨਵਿਆਉਣਯੋਗ ਊਰਜਾ ਅਤੇ ਹੋਰ ਉਕਤ ਤਕਨਾਲੋਜੀ ਦੇ ਖੇਤਰ ਵਿੱਚ ਐੱਲਐਂਡਟੀ. ਦੀ ਮੁਹਾਰਤ ਅਤੇ ਮੌਜ਼ੂਦਗੀ ਤੇ ਚਾਨਣਾ ਪਾਇਆ। ਇਸ ਮੌਕੇ ਪਰੋ. ਵਾਈਸ ਚਾਂਸਲਰ ਡਾ.ਵਰਮਾ ਨੇ ਜੀਕੇਯੂ. ਦੀ ਸ਼ਾਨਦਾਰ ਵਿਕਾਸ ਯਾਤਰਾ ਨੂੰ ਸਾਂਝਾ ਕੀਤਾ। ਉਨ੍ਹਾਂ ਯੂਜੀਸੀ ਵੱਲੋਂ ਵਰਸਿਟੀ ਨੂੰ ਮਿਲੀ ਨੈਕ ਗ੍ਰੇਡ A ਮਾਨਤਾ ਦੀ ਗੱਲ ਕਰਦਿਆਂ ਦੱਸਿਆ ਕਿ ਉਦਯੋਗੀ ਭਾਈਵਾਲਾਂ ਦੇ ਸਹਿਯੋਗ ਨਾਲ ਵਰਸਿਟੀ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਕੀਤੀ ਗਈ ਹੈ, ਜੋ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਵਿੱਚ ਵਿਹਾਰਕ ਗਿਆਨ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਸਮਾਰੋਹ ਮੌਕੇ ਐੱਲਐਂਡਟੀ. ਐਜ਼ੂਟੇਕ ਦੇ ਉੱਤਰ ਖੇਤਰ ਮੁੱਖੀ ਆਸ਼ੀਸ਼ ਮਿਸ਼ਰਾ ਨੇ ਦੱਸਿਆ ਕਿ ਐਜ਼ੂਟੇਕ ਅਦਾਰਾ ਜੀਕੇਯੂ. ਵਿਖੇ ਆਰਟੀਫ਼ਿਸੀਅਲ ਇੰਟੈਲੀਜੈਂਸ (ਏਆਈ.) ਤੇ ਉੱਚ ਤਕਨੀਕੀ ਖੇਤਰਾਂ ਸੰਬੰਧੀ ਪ੍ਰਯੋਗਸ਼ਾਲਾਵਾਂ ਸਥਾਪਿਤ ਕਰੇਗਾ। ਉਹਨਾਂ ਕਿਹਾ ਕਿ ਲਾਂਚ ਕੀਤੇ ਪ੍ਰੋਗਰਾਮ ਦੋਵੇ ਵਿੱਦਿਅਕ ਅਦਾਰਿਆਂ ਲਈ ਨਵੀਨਤਾਕਾਰੀ ਅਤੇ ਉਦਯੋਗਾਂ ਅਨੁਕੂਲ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਮੁਖੀ ਪਹਿਲ-ਕਦਮੀਆਂ ਹਨ, ਜਿਸ ਸਦਕਾ ਉਦਯੋਗਾਂ ਨੂੰ ਉੱਤਮ ਪੇਸ਼ੇਵਰ ਅਧਿਕਾਰੀ ਮਿਲਣਗੇ।