- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲਾਸਰ ਬਾਲਾ ਜੀ ਮੰਡਲ ਵੱਲੋਂ ਜਲ ਸੇਵਾ ਚੈਰਿਟੀ ਸੋਅ ਅਤੇ ਬੇਟੀ ਸਨਮਾਨ ਸਮਾਰੋਹ ਕਰਵਾਇਆ

ਸੁਰੇਸ਼ ਕੁਮਾਰ ਹੈਪੀ , ਪੰਜਾਬੀ ਜਾਗਰਣ, ਮੌੜ ਮੰਡੀ : ਸ਼੍ਰੀ ਸਾਲਾਸਰ ਬਾਲਾ ਜੀ ਸੰਕੀਰਤਨ ਮੰਡਲ ਮੌੜ ਵੱਲੋਂ ਜਲ ਸੇਵਾ ਚੈਰਿਟੀ ਸੋਅ ਤੇ ਬੇਟੀ ਸਨਮਾਨ ਸਮਾਰੋਹ ਮੌੜ ਮੰਡੀ ਦੇ ਰਾਮ ਭਵਨ (ਸਦਭਾਵਨਾ ਹਾਲ) ਵਿਖੇ ਮੰਡਲ ਦੀ 25 ਸਾਲ ਪੂਰੇ ਕਰਨ ਤੇ ਸਿਲਵਰ ਜੁਬਲੀ ਦੇ ਤੌਰ ਤੇ 'ਦੌੜ ਭਰੀ ਜ਼ਿੰਦਗੀ ਮੇਂ ਕੁਝ ਸਕੂਨ ਕੇ ਪਲ' ਬੈਨਰ ਹੇਠ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ। ਸਰਸਵਤੀ ਜੋਤ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਦੌਰਾਨ ਟੀਵੀ ਸ਼ੋਅ ਦੇ ਕਲਾਕਾਰ, ਹੁਨਰ ਬਾਜ਼, ਡਾਂਸ ਦੀਵਾਨੇ ਅਤੇ ਇੰਡੀਆ ਗੇਟ ਟੈਲੈਂਟ ਦੇ ਕਲਾਕਾਰਾਂ ਨੇ ਆਪਣੀ ਆਪਣੀ ਕਲਾ ਅਤੇ ਹੁਨਰ ਨਾਲ ਲੋਕਾਂ ਨੂੰ ਤਾਲੀਆਂ ਵਜਾਉਣ ਤੇ ਮਜਬੂਰ ਕਰ ਦਿੱਤਾ। ਇਸ ਸਮਾਗਮ ਦੌਰਾਨ ਸਿਧਾਂਤ ਯੋਗੀ ਅੰਮ੍ਰਿਤਸਰ ਨੇ ਆਪਣੀ ਬਾਂਸਰੀ ਦੀ ਧੁਨ ਨਾਲ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ।ਇਸ ਮੌਕੇ ਮੰਡਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ ਅਤੇ ਮੰਡਲ ਦੇ ਚੇਅਰਮੈਨ ਤਰੁਨ ਕੁਮਾਰ ਨਿੱਕਾ ਨੇ ਮੰਡਲ ਦੀਆਂ 25 ਸਾਲ ਦੀਆਂ ਪ੍ਰਾਪਤੀਆਂ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਮੰਡਲ ਸਨਾਤਨ ਧਰਮ ਦਾ ਪ੍ਰਚਾਰ, ਮਾਨਵ ਸੇਵਾ, ਸਮਾਜ ਅੰਦਰ ਬੇਟੀਆਂ ਨੂੰ ਉਤਸ਼ਾਹਿਤ ਕਰਨ ਲਈ ਮੌੜ ਮੰਡੀ ਦੇ ਵੱਖ ਵੱਖ ਸਕੂਲਾਂ ਵਿੱਚ ਪੜਦੀਆਂ ਦਸਵੀਂ ਅਤੇ ਬਾਰਵੀਂ ਦੀਆਂ ਵਿਦਿਆਰਥਣਾਂ ਜੋ ਕਿ 90 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕਰਦੀਆਂ ਹਨ, ਉਨ੍ਹਾਂ ਲੜਕੀਆਂ ਨੂੰ ਸਨਮਾਨਿਤ ਕਰਕੇ ਤਾਂ ਜੋ ਲੜਕੀਆਂ ਨੂੰ ਹੌਸਲਾ ਮਿਲੇ ਤੇ ਉਹ ਪੜ੍ਹ ਲਿਖ ਕੇ ਹਰ ਖੇਤਰ ਵਿੱਚ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਸੰਸਥਾ ਵੱਲੋਂ ਗਰਮੀ ਦੇ ਮੱਦੇ ਨਜ਼ਰ ਮੌੜ ਮੰਡੀ ਦੀਆਂ ਗਲੀਆਂ ਅਤੇ ਬਾਜ਼ਾਰਾਂ ਅੰਦਰ ਰਾਹਗੀਰਾਂ ਲਈ ਗਰਮੀ ਤੋਂ ਰਾਹਤ ਪਾਉਣ ਲਈ ਪੀਣ ਵਾਲੇ ਠੰਡੇ ਪਾਣੀ ਦੇ ਪੁਖਤਾ ਪ੍ਰਬੰਧ ਕਰਨ ਦੇ ਉਦੇਸ਼ ਨਾਲ ਅੱਜ ਸਮਾਗਮ ਦੌਰਾਨ ਛਬੀਲਾਂ ਦਾ ਰੀਬਨ ਕੱਟ ਕੇ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਵੱਲੋਂ ਬਿਮਾਰ ਗਊਆਂ ਦੀ ਸੇਵਾ ਸੰਭਾਲ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣ ਲਈ ਇੱਕ ਬਿਮਾਰ ਗਊਆਂ ਦਾ ਹਸਪਤਾਲ ਖੋਲਿਆ ਗਿਆ ਹੈ ਜਿੱਥੇ ਵੱਖ ਵੱਖ ਥਾਵਾਂ ਤੋਂ ਲਿਆਂਦੀਆਂ ਜਖਮੀ ਗਊਆਂ ਦਾ ਇਲਾਜ ਕੀਤਾ ਜਾਂਦਾ ਹੈ ਸੰਸਥਾ ਵੱਲੋਂ ਸਮਾਗਮ ਦੀ ਸਟੇਜ ਤੋਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਗਊਵੰਸ਼ ਨੂੰ ਸੜਕਾਂ ਉੱਪਰ ਅਵਾਰਾ ਸੁੱਟਣ ਅਤੇ ਛੱਡਣ ਤੇ ਉਨ੍ਹਾਂ ਖਿਲਾਫ ਗਊ ਹੱਤਿਆ ਦਾ ਕੇਸ ਦਰਜ ਕੀਤੇ ਜਾਣ ਅਜਿਹੇ ਸਖ਼ਤ ਫ਼ੈਸਲੇ ਗਊਵੰਸ਼ ਕਾਰਨ ਹੋ ਰਹੇ ਸੜਕੀ ਹਾਦਸਿਆਂ ਵਿੱਚ ਮਨੁੱਖੀ ਜਾਨਾਂ ਤੇ ਗਊਵੰਸ਼ ਨੂੰ ਬਚਾਉਣ ਵਿੱਚ ਸਹਾਈ ਹੋ ਸਕਦੇ ਹਨ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਮੰਡਲ ਦੀ ਪ੍ਰਸ਼•ੰਸਾ ਕਰਦਿਆਂ ਕਿਹਾ ਕਿ ਮੰਡਲ ਵੱਲੋਂ ਮਾਨਵ ਸੇਵਾ, ਗਊ ਸੇਵਾ ਦੇ ਨਾਲ ਨਾਲ ਧਰਮ ਪ੍ਰਚਾਰ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨ ਚਿੰਨ੍ਹ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ, ਐਮਐਸਡੀ ਸਕੂਲ ਦੇ ਚੇਅਰਮੈਨ ਸਤੀਸ਼ ਗੁਪਤਾ, ਡਾ. ਸਵਰਨ ਪ੍ਰਕਾਸ਼, ਡਾਕਟਰ ਵਿਜੇ ਸਿੰਗਲਾ, ਸੁਰਿੰਦਰ ਬਾਂਸਲ ,ਤਜਿੰਦਰ ਬਾਂਸਲ, ਗੌਰੀ ਸ਼ੰਕਰ, ਸੰਦੀਪ ਕੁਮਾਰ, ਵਿਜੇ ਕੁਮਾਰ, ਮਾਸਟਰ ਪੰਕਜ਼, ਆਸ਼ੂ ਕੁਮਾਰ, ਪ੍ਰੇਮ ਸਾਗਰ ਟਰੱਸਟ ਦੇ ਬਾਬਾ ਕਾਲਾ ਜੀ ਤੋਂ ਇਲਾਵਾ ਮੰਡਲ ਦੇ ਮੈਂਬਰ ਅਤੇ ਭਾਰੀ ਗਿਣਤੀ ਵਿੱਚ ਮੰਡੀ ਨਿਵਾਸੀ ਮੌਜੂਦ ਸਨ।