ਹਨੂੰਮਾਨ ਜੈਅੰਤੀ ’ਤੇ ਕਰਵਾਇਆ ਸ਼੍ਰੀ ਸੁੰਦਰਕਾਂਡ ਪਾਠ
ਸ੍ਰੀ ਸੁੰਦਰਕਾਂਡ ਪਾਠ ਨਾਲ ਸ੍ਰੀ ਹਨੂੰਮਾਨ ਜਨਮ ਮਹਾਂਉਤਸਵ ਮਨਾਇਆ
Publish Date: Sat, 04 Apr 2026 04:28 PM (IST)
Updated Date: Sun, 05 Apr 2026 04:02 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਥਾਨਕ ਗੀਤਾ ਭਵਨ ਵਿੱਚ ਸ੍ਰੀ ਹਨੂੰਮਾਨ ਜੀ ਦੇ ਜਨਮਮਹਾਂ ਉਤਸਵ ਮੌਕੇ 17ਵਾਂ 2101 ਸਾਮੂਹਿਕ ਸ੍ਰੀ ਸੁੰਦਰਕਾਂਡ ਪਾਠ “ਇਕ ਸ਼ਾਮ ਵੀਰ ਹਨੂੰਮਾਨ ਜੀ ਦੇ ਨਾਮ” ਸ਼ਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਅਤੇ ਨਗਰ ਕੌਂਸਲ ਦੀ ਪ੍ਰਧਾਨ ਕਿਰਨਦੀਪ ਕੌਰ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਯਸ਼ਗਿਰੀ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਪਲਾਸਟਿਕ ਮੁਕਤ ਭਾਰਤ ਦਾ ਸੰਦੇਸ਼ ਦਿੰਦਿਆਂ ਲੋਕਾਂ ਨੂੰ ਪੋਲੀਥੀਨ ਦੀ ਵਰਤੋਂ ਛੱਡ ਕੇ ਕੱਪੜੇ ਦੇ ਥੈਲੇ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪਲਾਸਟਿਕ ਸਿਹਤ ਲਈ ਘਾਤਕ ਹੈ। ਇਸ ਮੌਕੇ ਕਥਾਵਾਚਕ ਅਸ਼ਵਨੀ ਕੁਮਾਰ ਸ਼ਾਸਤਰੀ (ਕਾਲਾਂਵਾਲੀ ਵਾਲੇ) ਨੇ ਭਗਤਾਂ ਨੂੰ ਧਾਰਮਿਕ ਕਥਾ ਰਾਹੀਂ ਰੂਹਾਨੀ ਅਨੰਦ ਬਖ਼ਸ਼ਿਆ। ਸਮਾਗਮ ਦੌਰਾਨ ਪੁਸ਼ਪ ਵਰਖਾ ਨੇ ਖਾਸ ਆਕਰਸ਼ਣ ਬਣਾਇਆ। ਅਯੋਧਿਆ ਤੋਂ ਲਿਆਂਦੇ ਸਰਯੂ ਨਦੀ ਦੇ ਜਲ ਨਾਲ ਕਲਸ਼ ਯਾਤਰਾ ਕੱਢੀ ਗਈ ਅਤੇ ਸ੍ਰੀ ਬਾਲਾ ਜੀ ਦਾ ਅਭਿਸ਼ੇਕ ਵੀ ਕੀਤਾ ਗਿਆ। ਸ਼੍ਰੀ ਸੁੰਦਰਕਾਂਡ ਪਾਠ ਦੇ ਸਮਾਪਨ ਉਪਰੰਤ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਸ੍ਰੀ ਗਊ ਰਕਸ਼ਾ ਬਜਰੰਗ ਦਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਰਾ, ਪ੍ਰਧਾਨ ਦੀਪਕ ਗੋਇਲ ਜੋਨੀ ਸਮੇਤ ਵੱਡੀ ਗਿਣਤੀ ਵਿੱਚ ਭਗਤਜਨ ਮੌਜੂਦ ਸਨ।