ਬਲਾਕ ਫੂਲ ਦੇ ਕੋਠੇ ਸੁਖਾਨੰਦ ਪਿੰਡ ਭਾਈਰੂਪਾ ’ਚ ਇਕਾਈ ਦੀ ਚੋਣ
ਬਲਾਕ ਫੂਲ ਦੇ ਕੋਠੇ ਸੁਖਾਨੰਦ ਪਿੰਡ ਭਾਈਰੂਪਾ ’ਚ ਇਕਾਈ ਦੀ ਚੋਣ
Publish Date: Fri, 03 Apr 2026 08:00 PM (IST)
Updated Date: Sat, 04 Apr 2026 04:13 AM (IST)
ਸੰਜੀਵ ਸਿੰਗਲਾ, ਪੰਜਾਬੀ ਜਗਾਰਣ, ਭਾਈ ਰੂਪਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਦੇ ਪ੍ਰਧਾਨ ਅਮਨਦੀਪ ਸਿੰਘ ਗੱਗੀ ਦੀ ਅਗਵਾਈ ਹੇਠ ਬਲਾਕ ਫੂਲ ਦੇ ਕੋਠੇ ਸੁਖਾਨੰਦ ਪਿੰਡ ਭਾਈਰੂਪਾ ’ਚ ਨਵੀਂ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿੱਚ ਕਿਰਪਾਲ ਸਿੰਘ ਕਮੇਟੀ ਪ੍ਰਧਾਨ, ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ,ਗੁਰਬਾਜ ਸਿੰਘ ਮੀਤ ਪ੍ਰਧਾਨ, ਸੁਖਮੰਦਰ ਸਿੰਘ ਜਰਨਲ ਸਕੱਤਰ, ਪ੍ਰਗਟ ਸਿੰਘ ਖਜ਼ਾਨਚੀ, ਗੁਰਸ਼ਰਨ ਸਿੰਘ ਪ੍ਰੈਸ ਸਕੱਤਰ, ਸੁਖਮੰਦਰ ਸਿੰਘ, ਜਗਵੰਤ ਸਿੰਘ, ਨਿੱਕਾ ਸਿੰਘ,ਤੋਤਾ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਸੁਲੱਖਣ ਸਿੰਘ,ਆਦਿ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਘੰਡਾ ਬੰਨਾ, ਮਨਦੀਪ ਸਿੰਘ ਖਜ਼ਾਨਚੀ, ਰਣਜੀਤ ਸਿੰਘ ਜਰਨਲ ਸਕੱਤਰ ਬਲਾਕ ਫੂਲ, ਜੋਗਿੰਦਰ ਸਿੰਘ ਭੂਮਾ(ਘੰਡਾ ਬੰਨਾ), ਜਸਵੀਰ ਸਿੰਘ ਮੁਨਸ਼ੀ (ਢਿਪਾਲੀ), ਸੁਖਪਾਲ ਸਿੰਘ ਪਾਲੀ ਮੀਤ ਪ੍ਰਧਾਨ ਬਲਾਕ ਫੂਲ ,ਸਵਰਨ ਸਿੰਘ ਸਹਾਇਕ ਸਕੱਤਰ ਬਲਾਕ ਫੂਲ, ਸੁਖਵਿੰਦਰ ਸਿੰਘ ਗਿਆਨੀ ਭਾਈ ਰੂਪਾ ਕਮੇਟੀ ਮੈਂਬਰ ਬਲਾਕ ਫੂਲ ਆਦਿ ਹਾਜ਼ਰ ਸਨ।