- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਜਨਗਣਨਾ 2027 : ਫੀਲਡ ਟ੍ਰੇਨਰਾਂ ਦੀ ਵਿਸ਼ੇਸ਼ ਸਿਖ਼ਲਾਈ ਦਾ ਪਹਿਲਾ ਪੜ੍ਹਾਅ ਸ਼ੁਰੂ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਡਾਇਰੈਕਟਰ, ਡਾਇਰੈਕਟੋਰੇਟ ਆਫ ਓਪਰੇਸ਼ਨਜ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਜਨਗਣਨਾ-2027 ਦੇ ਕੰਮਾਂ ਨੂੰ ਸੰਚਾਰੂ ਅਤੇ ਤਕਨੀਕੀ ਢੰਗ ਨਾਲ ਮੁਕੰਮਲ ਕਰਨ ਲਈ ਸਿਖਲਾਈ ਅੱਜ ਸ਼ੁਰੂ ਕੀਤੀ ਗਈ। ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੇਂਸਸ ਅਫਸਰ ਬਠਿੰਡਾ ਦੀ ਅਗਵਾਈ ਹੇਠ ਮਾਸਟਰ ਟ੍ਰੇਨਰਾਂ ਮੁਕੇਸ਼ ਕੁਮਾਰ ਬਾਂਸਲ ਅਤੇ ਹਰਜੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਵੱਲੋਂ ਫੀਲਡ ਟ੍ਰੇਨਰਾਂ ਨੂੰ ਵਿਸ਼ੇਸ਼ ਸਿਖਲਾਈ ਪਹਿਲੇ ਪੜਾਅ ਤਹਿਤ ਦਿੱਤੀ ਜਾ ਰਹੀ ਹੈ। ਇਹ ਸਿਖਲਾਈ 4 ਅਪ੍ਰੈਲ ਨੂੰ ਵੀ ਦਿੱਤੀ ਜਾਵੇਗੀ ਅਤੇ ਦੂਜੇ ਪੜ੍ਹਾਅ ਤਹਿਤ 6, 7 ਤੇ 9 ਅਪ੍ਰੈਲ 2026 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਦੇ ਮੀਟਿੰਗ ਹਾਲ ਵਿਖੇ ਕੀਤੀ ਜਾਵੇਗੀ। ਮਾਸਟਰ ਟ੍ਰੇਨਰਾਂ ਵੱਲੋਂ ਜਨਗਣਨਾ-2027 ਦੇ ਪਹਿਲੇ ਪੜਾਅ ਵਿੱਚ ਹੋਣ ਵਾਲੇ ਕਾਰਜ “ਹਾਊਸਿੰਗ ਜਨਗਣਨਾ ਤੇ ਹਾਊਸ ਲਿਸਟਿੰਗ” ਹੇਠ ਹੋਣ ਵਾਲੇ ਵੱਖ-ਵੱਖ ਕਾਰਜਾਂ ਸਬੰਧੀ ਨਿਯੁਕਤ ਕੀਤੇ ਫੀਲਡ ਟ੍ਰੇਨਰ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਪੜਾਅ ਵਿੱਚ ਗਿਣਤੀਕਾਰਾਂ ਵੱਲੋਂ ਘਰਾਂ ਦਾ ਦੌਰਾ ਕਰਕੇ ਲੁੜੀਂਦਾ ਡਾਟਾ ਆਨਲਾਈਨ ਮੋਬਾਇਲ ਐੱਪ ਜਾਂ ਪੋਰਟਲ ਰਾਹੀਂ ਭਰਿਆ ਜਾਵੇ। ਇਸ ਟ੍ਰੇਨਿੰਗ ਵਿੱਚ ਭਾਗ ਲੈ ਰਹੇ ਫੀਲਡ ਟ੍ਰੇਨਰਾਂ ਵੱਲੋਂ ਚਾਰਜ ਲੈਵਲ 'ਤੇ 20 ਅਪ੍ਰੈਲ ਤੋਂ 6 ਮਈ, 2026 ਤੱਕ ਨਿਯੁਕਤ ਕੀਤੇ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਡਾਇਰੈਕਟਰ ਆਫ ਸੈਂਸਜ਼ ਓਪਰੇਸ਼ਨਜ ਪੰਜਾਬ, ਚੰਡੀਗੜ੍ਹ ਤੋਂ ਆਏ ਨੁਮਾਇੰਦਿਆਂ ਸ਼੍ਰੀ ਗੁਲਸ਼ਨ ਕਸ਼ਯਪ ਵੱਲੋਂ ਜਨਗਣਨਾ-2027 ਸਬੰਧੀ ਵੱਖ ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪੰਜਾਬ ਰਾਜ ਵਿੱਚ ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਸ਼ਜ ਉਪਰੇਸਨ ਦੀ ਪ੍ਰਕਿਰਿਆ 15 ਮਈ ਤੋਂ 13 ਜੂਨ 2026 ਤੱਕ ਕੀਤੀ ਜਾਵੇਗੀ ਅਤੇ ਇਸ ਪ੍ਰਕਿਰਿਆ ਲਈ ਸੈਲਫ ਇਨੂਮੈਰੇਸ਼ਨ ਦੀ ਸੁਵਿਧਾ ਵੀ ਉਪਲੱਬਧ ਰਹੇਗੀ।
ਇਸ ਜਾਣਕਾਰੀ ਨੂੰ ਭਰਨ ਲਈ ਭਾਰਤ ਸਰਕਾਰ ਵੱਲੋਂ ਲਾਂਚ ਕੀਤਾ se.census.gov.in ਨਾਮ ਦੇ ਆਨਲਾਈਨ ਪੋਰਟਲ 30 ਅਪ੍ਰੈਲ ਤੋਂ 14 ਮਈ 2026 ਤੱਕ ਖੋਲ੍ਹਿਆ ਜਾਵੇਗਾ। ਇਸ ਰਾਂਹੀ ਹਰ ਵਿਅਕਤੀ ਆਪਣੇ ਘਰ ਦੀ ਤੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਆਪਣੇ ਪੱਧਰ 'ਤੇ ਵੀ ਭਰ ਸਕਦਾ ਹੈ।
ਇਸ ਟ੍ਰੇਨਿੰਗ ਵਿੱਚ ਹਾਜ਼ਰ ਫੀਲਡ ਟ੍ਰੇਨਰ ਤੇ ਮਾਸਟਰ ਟ੍ਰੇਨਰ ਦਾ ਜ਼ਿਲ੍ਹਾ ਬਠਿੰਡਾ ਦੇ ਅਡੀਸ਼ਨਲ ਜਿਲ੍ਹਾ ਸੇਂਸਸ ਅਫਸਰ ਸ੍ਰੀਮਤੀ ਚਰਨਜੀਤ ਕੌਰ ਵੱਲੋਂ ਸਾਰਿਆਂ ਨੂੰ ਦੇਸ਼ ਇਸ ਮਹਾਨ ਕਾਰਜ ਵਿੱਚ ਹਿੱਸਾ ਬਣਨ ਦੀ ਅਪੀਲ ਕੀਤੀ ਗਈ। ਇਸ ਸਮੇਂ ਜਿਲ੍ਹਾ ਸੈਂਸਜ਼ ਸੈੱਲ ਟੀਮ ਮੈਂਬਰ ਹਰਵਿੰਦਰ ਸਿੰਘ, ਛਿੰਦਰਪਾਲ ਸਿੰਘ, ਰਾਮੇਸ਼ ਕੁਮਾਰ, ਜੀਵਨਜੋਤ, ਰਮਨਦੀਪ ਸਿੰਘ, ਸਚਿਨ ਕੁਮਾਰ , ਮੈਡਮ ਰਜਨੀ ਤੇ ਮੈਡਮ ਸਪਨਾ ਗਰਗ ਵੀ ਟ੍ਰੇਨਿੰਗ ਸੈਸ਼ਨ ਦੌਰਾਨ ਹਾਜ਼ਰ ਸਨ।